ਹਾਰਦਿਕ ਪੰਡਯਾ ਦੀ ਐਕਸ ਪਤਨੀ ਦੀ ਜ਼ਿੰਦਗੀ 'ਚ ਆਇਆ ਨਵਾਂ ਪਿਆਰ, ਵੀਡੀਓ ਵਾਇਰਲ

Monday, Sep 30, 2024 - 02:41 PM (IST)

ਹਾਰਦਿਕ ਪੰਡਯਾ ਦੀ ਐਕਸ ਪਤਨੀ ਦੀ ਜ਼ਿੰਦਗੀ 'ਚ ਆਇਆ ਨਵਾਂ ਪਿਆਰ, ਵੀਡੀਓ ਵਾਇਰਲ

ਮੁੰਬਈ- ਮਸ਼ਹੂਰ ਕ੍ਰਿਕਟਰ ਹਾਰਦਿਕ ਪੰਡਯਾ ਆਪਣੀ ਨਿੱਜੀ ਜ਼ਿੰਦਗੀ ਕਰਕੇ ਚਰਚਾ 'ਚ ਹੈ। ਹਾਲ ਹੀ 'ਚ ਹਾਰਦਿਕ ਪੰਡਯਾ ਤੇ ਉਸ ਦੀ ਪਤਨੀ ਨਤਾਸ਼ਾ ਸਟੈਨਕੋਵਿਚ ਦਾ ਤਲਾਕ ਹੋ ਗਿਆ ਹੈ। ਨਤਾਸ਼ਾ ਸਟੈਨਕੋਵਿਚ ਆਸਟ੍ਰੇਲੀਆ ਦੇਸ਼ ਨਾਲ ਸੰਬੰਧ ਰੱਖਦੀ ਹੈ। ਤਲਾਕ ਤੋਂ ਬਾਅਦ ਇੱਕ ਵਾਰ ਫਿਰ ਨਤਾਸ਼ਾ ਛੁੱਟੀਆਂ ਮਨਾਉਣ ਲਈ ਭਾਰਤ ਆਈ ਹੈ। ਉਸ ਦੀ ਵਾਇਰਲ ਵੀਡੀਓ ਨੇ ਇੱਕ ਵਾਰ ਫਿਰ ਉਨ੍ਹਾਂ ਨੂੰ ਸੁਰਖੀਆਂ 'ਚ ਲੈ ਆਉਂਦਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਨਤਾਸ਼ਾ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਰਹਿ ਗਏ ਹਨ। ਉਹ ਸਵੀਮਿੰਗ ਪੂਲ ‘ਚ ਇੱਕ ਆਦਮੀ ਨਾਲ ਮਸਤੀ ਕਰਦੀ ਦਿਖਾਈ ਦਿੱਤੀ। ਇਹ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

 

 
 
 
 
 
 
 
 
 
 
 
 
 
 
 
 

A post shared by Aleksandar Alex Ilic (@iamaleksandarilic)

 

ਹਾਰਦਿਕ ਪੰਡਯਾ ਤੋਂ ਵੱਖ ਹੋਣ ਤੋਂ ਬਾਅਦ ਨਤਾਸ਼ਾ ਦਾ ਸੰਬੰਧ ਅਲੈਗਜ਼ੈਂਡਰ ਅਲੈਕਸ ਇਲਿਕ ਨਾਲ ਜੋੜਿਆ ਜਾ ਰਿਹਾ ਹੈ। ਉਹ ਇੱਕ ਮਾਡਲ, ਐਕਟਰ ਅਤੇ ਫਿਟਨੈੱਸ ਟ੍ਰੇਨਰ ਹੈ। ਹੁਣ ਅਲੈਗਜ਼ੈਂਡਰ ਨੇ ਨਤਾਸ਼ਾ ਨਾਲ ਗੋਆ ‘ਚ ਛੁੱਟੀਆਂ ਮਨਾਉਣ ਦਾ ਵੀਡੀਓ ਸ਼ੇਅਰ ਕੀਤਾ ਹੈ ਅਤੇ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਦੇ ਡੇਟ ਕਰਨ ਦੀਆਂ ਅਫਵਾਹਾਂ ਇੱਕ ਵਾਰ ਫਿਰ ਤੇਜ਼ ਹੋ ਗਈਆਂ ਹਨ।

ਇਹ ਖ਼ਬਰ ਵੀ ਪੜ੍ਹੋ - ਤੁਸ਼ਾਰ ਕਪੂਰ ਦਾ ਫੇਸਬੁੱਕ ਅਕਾਊਂਟ ਹੋਇਆ ਹੈਕ, ਖੁਦ ਦਿੱਤੀ ਜਾਣਕਾਰੀ

ਅਲੈਗਜ਼ੈਂਡਰ ਐਲੇਕਸ ਇਲਿਕ ਦੁਆਰਾ ਸੋਸ਼ਲ ਮੀਡੀਆ ਉੱਤੇ ਸ਼ੇਅਰ ਕੀਤੀ ਗਈ ਇਸ ਵੀਡੀਓ ਵਿੱਚ ਨਤਾਸ਼ਾ ਪਾਣੀ ਵਿੱਚ ਤੈਰਦੇ ਹੰਸ ਦੇ ਗੁਬਾਰੇ ‘ਤੇ ਆਰਾਮ ਕਰਦੀ ਨਜ਼ਰ ਆ ਰਹੀ ਹੈ ਅਤੇ ਐਲੇਕਸ ਸ਼ਰਾਰਤ ਨਾਲ ਉਸ ਨੂੰ ਪਿੱਛੇ ਤੋਂ ਧੱਕਾ ਦੇ ਰਿਹਾ ਹੈ। ਇਹ ਕਲਿੱਪ ਹੁਣ ਇੰਟਰਨੈੱਟ ‘ਤੇ ਵਾਇਰਲ ਹੋ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


 


author

Priyanka

Content Editor

Related News