ਸੋਨਮ ਕਪੂਰ ਦੇ ਘਰ ਆਇਆ 'ਨਵਾਂ ਮਹਿਮਾਨ', ਤਸਵੀਰ ਸਾਂਝੀ ਕਰ ਲਿਖਿਆ-'ਮਿਲੋ ਕਪੂਰ ਪਰਿਵਾਰ ਦੇ ਮੈਂਬਰ ਨਾਲ'

2021-07-25T10:51:46.417

ਮੁੰਬਈ : ਬਾਲੀਵੁੱਡ ਅਦਾਕਾਰ ਅਨਿਲ ਕਪੂਰ ਦੀ ਧੀ ਅਤੇ ਅਦਾਕਾਰਾ ਸੋਨਮ ਕਪੂਰ ਇੰਡਸਟਰੀ ਦੀਆਂ ਹਿੱਟ ਅਦਾਕਾਰਾਂ ਵਿਚੋਂ ਇਕ ਹੈ। ਸੋਨਮ ਨੇ ਆਪਣੇ ਕਰੀਅਰ ਵਿਚ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਉਹ ਨਾ ਸਿਰਫ਼ ਆਪਣੀ ਅਦਾਕਾਰੀ ਲਈ ਬਲਕਿ ਆਪਣੇ ਵੱਖਰੇ ਫੈਸ਼ਨ ਸੈਂਸ ਲਈ ਵੀ ਜਾਣੀ ਜਾਂਦੀ ਹੈ।

ਆਪਣੀ ਫੈਸ਼ਨ ਸੈਂਸ ਕਾਰਨ, ਉਸਨੂੰ ਇੰਡਸਟਰੀ ਦੀ ਫੈਸ਼ਨਿਸਟਾ ਵੀ ਕਿਹਾ ਜਾਂਦਾ ਹੈ। ਹਾਲ ਹੀ ਵਿਚ ਜਦੋਂ ਸੋਨਮ ਲੰਡਨ ਤੋਂ ਭਾਰਤ ਵਾਪਸ ਆਈ ਸੀ ਅਤੇ ਉਸ ਨੂੰ ਏਅਰਪੋਰਟ ਉੱਤੇ ਬਹੁਤ ਢਿੱਲੇ ਕੱਪੜਿਆਂ ਵਿਚ ਦੇਖਿਆ ਗਿਆ। ਉਸਦੇ ਡ੍ਰੈਸਿੰਗ ਦੇ ਅੰਦਾਜ਼ ਨੂੰ ਵੇਖ ਕੇ ਲੋਕ ਅੰਦਾਜ਼ੇ ਲਗਾਉਣ ਲੱਗੇ ਕਿ ਸੋਨਮ ਕਪੂਰ ਕਿਤੇ ਗਰਭਵਤੀ ਤਾਂ ਨਹੀਂ? ਇਸ ਦੇ ਨਾਲ ਹੀ ਇਨ੍ਹਾਂ ਅਫਵਾਹਾਂ ਦੇ ਵਿਚਕਾਰ ਸੋਨਮ ਕਪੂਰ ਦੀਆਂ ਕੁਝ ਤਸਵੀਰਾਂ ਵੀ ਸੁਰਖੀਆਂ ਵਿਚ ਆਈਆਂ ਹਨ।

ਇਨ੍ਹਾਂ ਤਸਵੀਰਾਂ ਦੇ ਜ਼ਰੀਏ ਉਸ ਨੇ ਪ੍ਰਸ਼ੰਸਕਾਂ ਨੂੰ ਦੱਸਿਆ ਹੈ ਕਿ ਉਸਨੇ ਆਪਣੇ ਘਰ ਵਿਚ ਇਕ ਨਵੇਂ ਮਹਿਮਾਨ ਦਾ ਸਵਾਗਤ ਕੀਤਾ ਹੈ।


ਦਰਅਸਲ ਸੋਨਮ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਕਈ ਤਸਵੀਰਾਂ ਸਾਂਝੀਆਂ ਕੀਤੀਆਂ। ਇਨ੍ਹਾਂ ਤਸਵੀਰਾਂ ਵਿਚ ਉਹ ਇਕ ਛੋਟੇ ਜਿਹੇ ਪਿਆਰੇ ਡਾਗੀ ਨਾਲ ਦਿਖਾਈ ਦੇ ਰਹੀ ਹੈ। ਉਹ ਕੁੱਤੇ ਨਾਲ ਬਹੁਤ ਖੁਸ਼ ਨਜ਼ਰ ਆ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿ ਦੋਵਾਂ ਨੇ ਹੀ ਡੈਨਿਮ ਡਰੈੱਸ ਪਾਈ ਹੋਈ ਹੈ। ਸੋਨਮ ਡਾਗੀ ਨਾਲ ਕਈ ਤਰ੍ਹਾਂ ਦੇ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ।

ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਉਸਨੇ ਕੈਪਸ਼ਨ ਵਿਚ ਲਿਖਿਆ, 'ਮੈਂ ਤੁਹਾਡੇ ਸਾਹਮਣੇ ਕਪੂਰ ਪਰਿਵਾਰ ਦੇ ਨਵੇਂ ਮੈਂਬਰ- ਰਸਲ ਕ੍ਰੋ ਕਪੂਰ ਨੂੰ ਪੇਸ਼ ਕਰਦੀ ਹਾਂ .... ਇਹ ਉਸਦੇ ਨਾਲ ਮੇਰੇ ਖੁਸ਼ਹਾਲ ਪਲਾਂ ਦੀ ਇਕ ਝਲਕ ਹੈ। ਪ੍ਰਸ਼ੰਸਕਾਂ ਨੂੰ ਇਹ ਤਸਵੀਰਾਂ ਬਹੁਤ ਪਸੰਦ ਆ ਰਹੀਆਂ ਹਨ। ਕਈ ਪ੍ਰਸ਼ੰਸਕਾਂ ਨੇ ਇਸ 'ਤੇ ਟਿੱਪਣੀ ਕਰਦਿਆਂ ਸੋਨਮ ਨੂੰ ਵਧਾਈ ਦਿੱਤੀ।

PunjabKesari
ਦੱਸ ਦੇਈਏ ਕਿ ਹਾਲ ਹੀ ਵਿਚ ਸੋਨਮ ਕਪੂਰ ਨੇ ਗਰਭ ਅਵਸਥਾ ਦੀਆਂ ਖਬਰਾਂ ਦੇ ਵਿਚਕਾਰ ਆਪਣੀ ਇਕ ਤਸਵੀਰ ਇੰਸਟਾਗ੍ਰਾਮ ਸਟੋਰੀ ਉੱਤੇ ਪੋਸਟ ਕੀਤੀ ਸੀ। ਇਸ ਤਸਵੀਰ ਨਾਲ ਸੋਨਮ ਨੇ ਆਪਣੀ ਚੁੱਪੀ ਤੋੜ ਦਿੱਤੀ।

ਉਸਨੇ ਸੋਮਵਾਰ ਨੂੰ ਇੰਸਟਾਗ੍ਰਾਮ ਸਟੋਰੀ 'ਤੇ ਇਕ ਬੂਮਰੈਂਗ ਵੀਡੀਓ ਸ਼ੇਅਰ ਕੀਤਾ, ਜਿਸ ਵਿਚ ਉਹ ਇਕ ਹੌਟ ਡਰਿੰਕ ਪੀਂਦੀ ਦਿਖਾਈ ਦੇ ਰਹੀ ਹੈ। ਉਸਨੇ ਸਟੋਰੀ ਦੀ ਕੈਪਸ਼ਨ 'ਚ ਲਿਖਿਆ, "ਮੇਰੇ ਪੀਰੀਅਡ ਦੇ ਪਹਿਲੇ ਦਿਨ ਗਰਮ ਪਾਣੀ ਦੀ ਬੋਤਲ ਅਤੇ ਅਦਰਕ ਵਾਲੀ ਚਾਹ ..."।


Aarti dhillon

Content Editor Aarti dhillon