ਆਮਿਰ ਖ਼ਾਨ ਦੇ ਪੁੱਤਰ ਦੀ ਫ਼ਿਲਮ ''ਮਹਾਰਾਜ'' ’ਤੇ ਲੱਗੀ ਰੋਕ ਹਟੀ, ਫ਼ੈਸਲੇ ਮਗਰੋਂ ਓਟੀਟੀ ’ਤੇ ਹੋਈ ਰਿਲੀਜ਼
Saturday, Jun 22, 2024 - 10:37 AM (IST)
ਅਹਿਮਦਾਬਾਦ (ਭਾਸ਼ਾ) - ਗੁਜਰਾਤ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਬਾਲੀਵੁੱਡ ਸਟਾਰ ਆਮਿਰ ਖਾਨ ਦੇ ਬੇਟੇ ਜੁਨੈਦ ਦੀ ਪਹਿਲੀ ਫਿਲਮ ‘ਮਹਾਰਾਜ’ ਦੀ ਰਿਲੀਜ਼ ’ਤੇ ਲੱਗੀ ਅੰਤ੍ਰਿਮ ਰੋਕ ਹਟਾਉਂਦੇ ਹੋਏ ਕਿਹਾ ਕਿ ਫਿਲਮ ਵਿਚ ਕੁਝ ਵੀ ਅਪਮਾਨਜਨਕ ਨਹੀਂ ਹੈ ਅਤੇ ਇਹ ਪੁਸ਼ਟੀਮਾਰਗ ਭਾਈਚਾਰੇ ਨੂੰ ਨਿਸ਼ਾਨਾ ਨਹੀਂ ਬਣਾਉਂਦੀ ਹੈ, ਜਿਵੇਂ ਕਿ ਪਟੀਸ਼ਨ ਵਿਚ ਦੋਸ਼ ਲਗਾਇਆ ਗਿਆ ਹੈ। ਇਹ ਫਿਲਮ 1862 ਦੇ ਇਕ ਮਾਣਹਾਨੀ ਮਾਮਲੇ ’ਤੇ ਆਧਾਰਿਤ ਹੈ, ਜਿਸ ਵਿਚ ਵੈਸ਼ਣਵ ਧਾਰਮਿਕ ਨੇਤਾ ਅਤੇ ਸਮਾਜ ਸੁਧਾਰਕ ਕਰਸਨਦਾਸ ਮੂਲਜੀ ਸ਼ਾਮਲ ਸਨ।
ਨੋਟ - Breaking : ਪ੍ਰਸਿੱਧ ਪੰਜਾਬੀ ਅਦਾਕਾਰ ਦੀ ਹੋਈ ਮੌਤ, ਫ਼ਿਲਮ ਇੰਡਸਟਰੀ 'ਚ ਛਾਇਆ ਸੋਗ
ਪੁਸ਼ਟੀਮਾਰਗ ਭਾਈਚਾਰੇ ਦੇ ਕੁਝ ਮੈਂਬਰਾਂ ਨੇ ਨੈੱਟਫਲਿਕਸ ’ਤੇ ਇਸ ਫਿਲਮ ਦੀ ਰਿਲੀਜ਼ ਦੇ ਖਿਲਾਫ ਪਟੀਸ਼ਨ ਦਾਇਰ ਕੀਤੀ ਸੀ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਇਹ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ। ਜਸਟਿਸ ਸੰਗੀਤਾ ਵਿਸ਼ੇਨ ਨੇ 13 ਜੂਨ ਨੂੰ ਓ. ਟੀ. ਟੀ. ਪਲੇਟਫਾਰਮ ’ਤੇ ਫਿਲਮ ਦੀ ਰਿਲੀਜ਼ ’ਤੇ ਅੰਤ੍ਰਿਮ ਰੋਕ ਲਗਾ ਦਿੱਤੀ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।