ਨੇਪਾਲ ਨੇ ‘ਆਦਿਪੁਰਸ਼’ ਨੂੰ ਛੱਡ ਕੇ ਹੋਰ ਹਿੰਦੀ ਫ਼ਿਲਮਾਂ ਦਿਖਾਏ ਜਾਣ ਦੀ ਦਿੱਤੀ ਮਨਜ਼ੂਰੀ
Saturday, Jun 24, 2023 - 12:24 PM (IST)
ਕਾਠਮੰਡੂ (ਭਾਸ਼ਾ)– ਨੇਪਾਲ ਨੇ ‘ਆਦਿਪੁਰਸ਼’ ਨੂੰ ਛੱਡ ਕੇ ਹੋਰ ਹਿੰਦੀ ਫ਼ਿਲਮਾਂ ਦਿਖਾਏ ਜਾਣ ਦੀ ਸ਼ੁੱਕਰਵਾਰ ਨੂੰ ਮਨਜ਼ੂਰੀ ਦੇ ਦਿੱਤੀ। ਫ਼ਿਲਮ ‘ਆਦਿਪੁਰਸ਼’ ’ਚ ਦੇਵੀ ਸੀਤਾ ਨੂੰ ‘ਭਾਰਤ ਦੀ ਪੁੱਤਰੀ’ ਦੱਸੇ ਜਾਣ ਨਾਲ ਪੈਦਾ ਹੋਏ ਵਿਵਾਦ ਤੋਂ ਬਾਅਦ ਨੇਪਾਲ ਨੇ ਕੁਝ ਦਿਨ ਪਹਿਲਾਂ ਹਿੰਦੀ ਫ਼ਿਲਮਾਂ ਦੇ ਪ੍ਰਦਰਸ਼ਨ ’ਤੇ ਰੋਕ ਲਗਾ ਦਿੱਤੀ ਸੀ।
ਕਾਠਮੰਡੂ ’ਚ ਕਈ ਸਿਨੇਮਾਘਰਾਂ ਨੇ ਹਿੰਦੀ ਫ਼ਿਲਮਾਂ ਦਾ ਪ੍ਰਦਰਸ਼ਨ ਬਹਾਲ ਕਰ ਦਿੱਤਾ ਹੈ, ਜਦਕਿ ‘ਆਦਿਪੁਰਸ਼’ ’ਤੇ ਪਾਬੰਦੀ ਬਰਕਰਾਰ ਹੈ।
ਇਹ ਖ਼ਬਰ ਵੀ ਪੜ੍ਹੋ : ਅਮਰੀਕੀ ਵਿਦੇਸ਼ ਮੰਤਰੀ ਵੀ ਨੇ ਦਿਲਜੀਤ ਦੋਸਾਂਝ ਦੇ ਫੈਨ, PM ਮੋਦੀ ਸਾਹਮਣੇ ਆਖੀ ਇਹ ਗੱਲ
ਸ਼ਹਿਰ ਸਥਿਤ ‘ਕਿਊ. ਐੱਫ. ਐਕਸ.’ ਸਿਨੇਮਾ ’ਚ ਅਦਾਕਾਰਾ ਸਾਰਾ ਅਲੀ ਖ਼ਾਨ ਤੇ ਅਦਾਕਾਰ ਵਿੱਕੀ ਕੌਸ਼ਲ ਦੀ ਅਗਵਾਈ ਵਾਲੀ ਫ਼ਿਲਮ ‘ਜ਼ਰਾ ਹਟਕੇ ਜ਼ਰਾ ਬਚਕੇ’ ਦਾ ਪ੍ਰਦਰਸ਼ਨ ਕੀਤਾ ਗਿਆ।
‘ਨੇਪਾਲ ਮੋਸ਼ਨ ਪਿਕਚਰਜ਼ ਐਸੋਸੀਏਸ਼ਨ’ ਨੇ ਇਕ ਬਿਆਨ ’ਚ ਕਿਹਾ ਕਿ ‘ਆਦਿਪੁਰਸ਼’ ਨੂੰ ਛੱਡ ਕੇ ਸਾਰੀਆਂ ਨੇਪਾਲੀ ਤੇ ਵਿਦੇਸ਼ੀ ਫ਼ਿਲਮਾਂ ਸ਼ੁੱਕਰਵਾਰ ਤੋਂ ਰਿਲੀਜ਼ ਕੀਤੀਆਂ ਜਾਣਗੀਆਂ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।