ਪਰਿਵਾਰ ਨਾਲ ਪੁੱਤਰ ਨੂੰ ਲੈ ਕੇ ਹਸਪਤਾਲ ਤੋਂ ਘਰ ਪਰਤੀ ਨੇਹਾ, ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ

Friday, Oct 08, 2021 - 11:16 AM (IST)

ਪਰਿਵਾਰ ਨਾਲ ਪੁੱਤਰ ਨੂੰ ਲੈ ਕੇ ਹਸਪਤਾਲ ਤੋਂ ਘਰ ਪਰਤੀ ਨੇਹਾ, ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ

ਮੁੰਬਈ- ਬਾਲੀਵੁੱਡ ਅਦਾਕਾਰਾ ਨੇਹਾ ਧੂਪੀਆ ਹਾਲ ਹੀ 'ਚ ਦੂਜੀ ਵਾਰ ਮਾਂ ਬਣੀ ਹੈ। 41 ਦੀ ਨੇਹਾ ਧੂਪੀਆ ਨੇ 2 ਅਕਤੂਬਰ ਨੂੰ ਪਿਆਰੇ ਜਿਹੇ ਪੁੱਤਰ ਨੂੰ ਜਨਮ ਦਿੱਤਾ। ਉਧਰ ਹੁਣ ਅਦਾਕਾਰਾ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਵੀਰਵਾਰ ਸ਼ਾਮ ਨੇਹਾ ਨੂੰ ਵੀ ਅੰਗਦ ਬੇਦੀ ਅਤੇ ਧੀ ਮੇਹਰ ਨਾਲ ਹਸਪਤਾਲ ਤੋਂ ਬਾਹਰ ਸਪਾਟ ਕੀਤਾ ਗਿਆ। 

PunjabKesari
ਇਸ ਦੌਰਾਨ ਨੇਹਾ ਲਾਡਲੇ ਨੂੰ ਬਾਹਾਂ 'ਚ ਚੁੱਕੀ ਨਜ਼ਰ ਆਈ। ਮਾਂ ਦੀ ਗੋਦ 'ਚ ਨਵਜੰਮਾ ਬੇਬੀ ਸਕੂਨ ਨਾਲ ਸੋ ਰਿਹਾ ਹੈ। ਉਧਰ ਨੇਹਾ ਵੀ ਉਸ ਨੂੰ ਪਿਆਰ ਕਰ ਰਹੀ ਹੈ। ਪੁੱਤਰ ਦਾ ਚਿਹਰਾ ਸਾਹਮਣੇ ਨਾ ਆਏ ਇਸ ਲਈ ਨੇਹਾ ਨੇ ਲਾਡਲੇ ਦੇ ਚਿਹਰੇ 'ਤੇ ਹੱਥ ਰੱਖਿਆ ਸੀ। 

PunjabKesari
ਉੱਧਰ ਇਸ ਦੌਰਾਨ ਲਾਡਲੀ ਮੇਹਰ ਪਾਪਾ ਅੰਗਦ ਬੇਦੀ ਦੀ ਗੋਦ 'ਚ ਦਿਖੀ। ਹਸਪਤਾਲ ਤੋਂ ਨਿਕਲਣ ਦੇ ਦੌਰਾਨ ਨੇਹਾ ਧੂਪੀਆ ਦੀ ਉਨ੍ਹਾਂ ਦੇ ਪੂਰੇ ਪਰਿਵਾਰ ਦੇ ਨਾਲ ਬਹੁਤ ਹੀ ਖੂਬਸੂਰਤ ਤਸਵੀਰਾਂ ਕੈਮਰੇ 'ਚ ਕੈਦ ਹੋ ਗਈਆਂ ਹਨ। 

PunjabKesari
ਇਸ ਤੋਂ ਪਹਿਲਾਂ ਨੇਹਾ ਅਤੇ ਅੰਗਦ ਬੇਦੀ ਦੀ ਲੇਬਰ ਰੂਮ ਦੇ ਅੰਦਰ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਸ 'ਚ ਅੰਗਦ ਬੇਦੀ ਦਰਦ ਨਾਲ ਤੜਪਦੀ ਨੇਹਾ ਨੂੰ ਹੌਸਲਾ ਦਿੰਦੇ ਨਜ਼ਰ ਆ ਰਹੇ ਹਨ। ਨੇਹਾ ਨੇ ਪਹਿਲੇ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਦੀ ਦੂਜੀ ਪ੍ਰੈਗਨੈਂਸੀ ਪਹਿਲੀ ਪ੍ਰੈਗਨੈਂਸੀ ਦੀ ਤੁਲਨਾ 'ਚ ਔਖੀ ਸੀ। ਜਦੋਂ ਨੇਹਾ ਨੂੰ ਆਪਣੀ ਪ੍ਰੈਗਨੈਂਸੀ ਦੇ ਬਾਰੇ 'ਚ ਪਤਾ ਲੱਗਿਆ ਸੀ ਉਸ ਸਮੇਂ ਉਨ੍ਹਾਂ ਨੂੰ ਪਤੀ ਅੰਗਦ ਦੇ ਕੋਵਿਡ-19 ਦੇ ਬਾਰੇ 'ਚ ਪਤਾ ਚੱਲਿਆ ਸੀ।

PunjabKesari
ਦੱਸ ਦੇਈਏ ਕਿ ਅੰਗਦ ਬੇਦੀ ਅਤੇ ਨੇਹਾ ਧੂਪੀਆ ਨੇ ਸਾਲ 2018 'ਚ ਵਿਆਹ ਕਰ ਲਿਆ ਸੀ। ਜੋੜੇ ਨੇ ਆਪਣੇ ਵਿਆਹ ਦੀ ਭਨਕ ਤੱਕ ਵੀ ਕਿਸੇ ਨੂੰ ਨਹੀਂ ਲੱਗਣ ਦਿੱਤੀ। ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਜੋੜੇ ਦੇ ਘਰ ਨੰਨ੍ਹੀ ਪਰੀ ਦਾ ਜਨਮ ਹੋਇਆ ਸੀ। ਜੋੜੇ ਨੇ ਆਪਣੀ ਲਾਡਲੀ ਦਾ ਨਾਂ ਮੇਹਰ ਰੱਖਿਆ ਹੈ।

PunjabKesari


author

Aarti dhillon

Content Editor

Related News