ਬਿਨਾਂ ਮੇਕਅੱਪ ਦੇ ਨਜ਼ਰ ਆਈ ਨੇਹਾ ਕੱਕੜ, ਪਤੀ ਰੋਹਨਪ੍ਰੀਤ ਨੇ ਕਿਹਾ– ‘ਜਿਵੇਂ ਦੀ ਹੋ, ਸੁੰਦਰ ਹੋ’

Thursday, May 27, 2021 - 03:36 PM (IST)

ਬਿਨਾਂ ਮੇਕਅੱਪ ਦੇ ਨਜ਼ਰ ਆਈ ਨੇਹਾ ਕੱਕੜ, ਪਤੀ ਰੋਹਨਪ੍ਰੀਤ ਨੇ ਕਿਹਾ– ‘ਜਿਵੇਂ ਦੀ ਹੋ, ਸੁੰਦਰ ਹੋ’

ਮੁੰਬਈ (ਬਿਊਰੋ)– ਨੇਹਾ ਕੱਕੜ ਤੇ ਰੋਹਨਪ੍ਰੀਤ ਸਿੰਘ ਜਦੋਂ ਤੋਂ ਵਿਆਹ ਦੇ ਬੰਧਨ ’ਚ ਬੱਝੇ ਹਨ, ਉਦੋਂ ਤੋਂ ਉਹ ਸੋਸ਼ਲ ਮੀਡੀਆ ’ਤੇ ਸੁਰਖ਼ੀਆਂ ’ਚ ਰਹਿੰਦੇ ਹਨ। ਦੋਵੇਂ ਆਪਣੇ ਪਿਆਰ, ਕੱਪਲ ਆਊਟਿੰਗਸ ਤੇ ਵੀਡੀਓਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੇ ਹਨ। ਦੋਵਾਂ ਦੇ ਲੱਖਾਂ ਦੀ ਗਿਣਤੀ ’ਚ ਪ੍ਰਸ਼ੰਸਕ ਹਨ। ਇਹ ਕਦੇ ਰਿਲੇਸ਼ਨਸ਼ਿਪ ਗੋਲਜ਼ ਦੇਣ ਤੋਂ ਪਿੱਛੇ ਨਹੀਂ ਹੱਟਦੇ ਹਨ।

ਇਹ ਖ਼ਬਰ ਵੀ ਪੜ੍ਹੋ : ਸੋਨੂੰ ਸੂਦ ਦੇ ਘਰ ਪਹੁੰਚ ਕੇ ਮਹਿਲਾ ਨੇ ਬੰਨ੍ਹੀਂ ਰੱਖੜੀ, ਪੈਰੀਂ ਹੱਥ ਲਾਉਣ ’ਤੇ ਇਹ ਸੀ ਅਦਾਕਾਰ ਦੀ ਪ੍ਰਤੀਕਿਰਿਆ

ਪ੍ਰਸ਼ੰਸਕਾਂ ਨੂੰ ਬਤੌਰ ਕੱਪਲ ਇਕ ਚੰਗੀ ਉਦਾਹਰਣ ਦਿੰਦੇ ਵੀ ਦਿਖਾਈ ਦਿੰਦੇ ਹਨ। ਨੇਹਾ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਨੇਹਾ ਬਿਨਾਂ ਮੇਕਅੱਪ ਦੇ ਨਜ਼ਰ ਆ ਰਹੀ ਹੈ। ਬੈਕਗਰਾਊਂਡ ’ਚ ਰੋਹਨਪ੍ਰੀਤ ਸਿੰਘ ਉਸ ਲਈ ਗਾਣਾ ਗਾ ਰਹੇ ਹਨ। ਵੀਡੀਓ ਦੇ ਖਤਮ ਹੋਣ ਤੋਂ ਪਹਿਲਾਂ ਨੇਹਾ ਕਹਿੰਦੀ ਹੈ, ‘ਆਈ ਲਵ ਯੂ ਬੇਬੀ।’

ਨੇਹਾ ਕੱਕੜ ਨੇ ਇੰਸਟਾਗ੍ਰਾਮ ’ਤੇ ਜੋ ਵੀਡੀਓ ਸਾਂਝੀ ਕੀਤੀ ਹੈ, ਉਸ ’ਚ ਉਹ ਬਿਨਾਂ ਮੇਕਅੱਪ ਦੇ ਨਜ਼ਰ ਆ ਰਹੀ ਹੈ। ਇਹ ਵੀਡੀਓ ਸਵੇਰੇ ਉੱਠਣ ਤੋਂ ਬਾਅਦ ਨੇਹਾ ਨੇ ਬਣਾਈ ਹੈ। ਬੈਕਗਰਾਊਂਡ ’ਚ ਰੋਹਨਪ੍ਰੀਤ ਸਿੰਘ, ਟੋਨੀ ਕੱਕੜ ਦਾ ਗੀਤ ‘ਤੁਮ ਜੈਸੀ ਹੋ’ ਗੁਣਗੁਣਾ ਰਹੇ ਹਨ। ਗੀਤ ਸੁਣ ਕੇ ਨੇਹਾ ਖੁਸ਼ ਹੋ ਜਾਂਦੀ ਹੈ। ਇਸ ’ਤੇ ਨੇਹਾ ਕਹਿੰਦੀ ਹੈ, ‘ਆਈ ਲਵ ਯੂ, ਬੇਬੀ’। ਉਥੇ ਰੋਹਨਪ੍ਰੀਤ ਜਵਾਬ ਦਿੰਦੇ ਹਨ, ‘ਆਈ ਲਵ ਯੂ ਟੂ।’

 
 
 
 
 
 
 
 
 
 
 
 
 
 
 
 

A post shared by Neha Kakkar (Mrs. Singh) (@nehakakkar)

ਨੇਹਾ ਨੇ ਵੀਡੀਓ ਸਾਂਝੀ ਕਰਦਿਆਂ ਕੈਪਸ਼ਨ ’ਚ ਲਿਖਿਆ, ‘ਤੁਮ ਜੈਸੀ ਹੋ, ਤੁਮ ਸੁੰਦਰ ਹੋ, ਪਤੀ ਰੋਹਨਪ੍ਰੀਤ ਸਿੰਘ ਬੈਕਗਰਾਊਂਡ ’ਚ ਗਾਣਾ ਗਾ ਰਹੇ ਹਨ, ਜੋ ਆਰੀਜਨਲ ਗਾਣਾ ਗਾਇਆ ਤੇ ਲਿਖਿਆ ਟੋਨੀ ਕੱਕੜ ਭਰਾ ਨੇ ਹੈ। ਕੋਈ ਫਿਲਟਰ ਨਹੀਂ ਲਗਾਇਆ ਹੋਇਆ ਹੈ।’ ਰੋਹਨਪ੍ਰੀਤ ਸਿੰਘ ਨੇ ਵੀਡੀਓ ’ਤੇ ਕੁਮੈਂਟ ਕਰਦਿਆਂ ਲਿਖਿਆ, ‘ਸਭ ਤੋਂ ਸੁੰਦਰ, ਆਈ ਲਵ ਯੂ ਟੂ ਦਿ ਮੂਨ ਐਂਡ ਬੈਕ।’ ਪ੍ਰਸ਼ੰਸਕਾਂ ਨੂੰ ਵੀ ਨੇਹਾ ਕੱਕੜ ਦੀ ਇਹ ਵੀਡੀਓ ਕਾਫੀ ਪਸੰਦ ਆ ਰਹੀ ਹੈ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਪ੍ਰਤੀਕਿਿਰਆ ਹੈ? ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News