ਪਤੀ ਰੋਹਨਪ੍ਰੀਤ ਦੇ ਜਨਮਦਿਨ ਮੌਕੇ ਗਾਇਕਾ ਨੇਹਾ ਕੱਕੜ ਹੋਈ ਰੋਮਾਂਟਿਕ, ਸਾਂਝੀਆਂ ਕੀਤੀਆਂ ਦਿਲਕਸ਼ ਤਸਵੀਰਾਂ

Thursday, Dec 01, 2022 - 01:07 PM (IST)

ਪਤੀ ਰੋਹਨਪ੍ਰੀਤ ਦੇ ਜਨਮਦਿਨ ਮੌਕੇ ਗਾਇਕਾ ਨੇਹਾ ਕੱਕੜ ਹੋਈ ਰੋਮਾਂਟਿਕ, ਸਾਂਝੀਆਂ ਕੀਤੀਆਂ ਦਿਲਕਸ਼ ਤਸਵੀਰਾਂ

ਚੰਡੀਗੜ੍ਹ (ਬਿਊਰੋ)– ਬਾਲੀਵੁੱਡ ਗਾਇਕਾ ਨੇਹਾ ਕੱਕੜ ਦੇ ਪਤੀ ਤੇ ਪੰਜਾਬੀ ਗਾਇਕ ਰੋਹਨਪ੍ਰੀਤ ਸਿੰਘ ਦਾ ਅੱਜ ਜਨਮਦਿਨ ਹੈ। ਰੋਹਨਪ੍ਰੀਤ ਸਿੰਘ ਦੇ ਜਨਮਦਿਨ ਮੌਕੇ ਨੇਹਾ ਕੱਕੜ ਨੇ ਦਿਲਕਸ਼ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

PunjabKesari

ਇਨ੍ਹਾਂ ਤਸਵੀਰਾਂ ਦੀ ਕੈਪਸ਼ਨ ’ਚ ਨੇਹਾ ਲਿਖਦੀ ਹੈ, ‘‘ਦੁਨੀਆ ਦੇ ਸਭ ਤੋਂ ਕਿਊਟ ਮੁੰਡੇ ਨੂੰ ਜਨਮਦਿਨ ਦੀਆਂ ਮੁਬਾਰਕਾਂ। ਮੇਰੀ ਜਾਨ ਰੋਹਨਪ੍ਰੀਤ ਸਿੰਘ। ਮਾਤਾ ਰਾਣੀ, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖ਼ੁਸ਼ੀਆਂ ਹੀ ਖ਼ੁਸ਼ੀਆਂ ਦੇਣ।’’

PunjabKesari

ਦੱਸ ਦੇਈਏ ਕਿ ਇਨ੍ਹਾਂ ਤਸਵੀਰਾਂ ’ਚ ਨੇਹਾ ਤੇ ਰੋਹਨ ਨੂੰ ਬਲੈਕ ਡਰੈੱਸ ’ਚ ਦੇਖਿਆ ਜਾ ਸਕਦਾ ਹੈ। ਇਹੀ ਨਹੀਂ ਇਕ ਇੰਸਟਾਗ੍ਰਾਮ ਸਟੋਰੀਜ਼ ’ਚ ਨੇਹਾ ਕੱਕੜ ਨੇ ਪੇਸਟਰੀ, ਪੈੱਟੀ ਤੇ ਫੈਂਟਾ ਦੀ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ਨਾਲ ਉਸ ਨੇ ਲਿਖਿਆ ਕਿ ਉਸ ਨੇ ਰੋਹਨਪ੍ਰੀਤ ਦਾ ਜਨਮਦਿਨ 90 ਦੇ ਦਹਾਕੇ ਦੇ ਸਟਾਈਲ ’ਚ ਮਨਾਇਆ ਹੈ।

PunjabKesari

ਨੇਹਾ ਕੱਕੜ ਦੇ ਹਾਲ ਹੀ ’ਚ ਦੋ ਗੀਤ ਰਿਲੀਜ਼ ਹੋਏ ਹਨ। ਇਕ ਗੀਤ ‘12 ਲੜਕੇ’ ਨੇਹਾ ਕੱਕੜ ਦਾ ਉਸ ਦੇ ਭਰਾ ਟੋਨੀ ਕੱਕੜ ਨਾਲ ਰਿਲੀਜ਼ ਹੋਇਆ ਹੈ, ਉਥੇ ਦੂਜਾ ਗੀਤ ‘ਗੋਵਿੰਦਾ ਨਾਮ ਮੇਰਾ’ ਫ਼ਿਲਮ ਦਾ ਹੈ, ਜਿਸ ਦਾ ਨਾਂ ‘ਬਿਜਲੀ’ ਹੈ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News