ਗਾਇਕਾ ਨੇਹਾ ਕੱਕੜ ਨੇ ਕੀਤੀ ਦਿਵਿਆਂਗ ਵਿਅਕਤੀ ਦੀ ਮਦਦ, ਵੇਖੋ ਵੀਡੀਓ

Friday, Oct 28, 2022 - 02:15 PM (IST)

ਗਾਇਕਾ ਨੇਹਾ ਕੱਕੜ ਨੇ ਕੀਤੀ ਦਿਵਿਆਂਗ ਵਿਅਕਤੀ ਦੀ ਮਦਦ, ਵੇਖੋ ਵੀਡੀਓ

ਮੁੰਬਈ (ਬਿਊਰੋ) - ਬਾਲੀਵੁੱਡ ਗਾਇਕਾ ਨੇਹਾ ਕੱਕੜ ਆਪਣੀ ਦਰਿਆ ਦਿਲੀ ਲਈ ਜਾਣੀ ਜਾਂਦੀ ਹੈ। ਉਹ ਅਕਸਰ ਹੀ ਗਰੀਬ ਅਤੇ ਲੋੜਵੰਦ ਲੋਕਾਂ ਦੀ ਮਦਦ ਕਰਦੀ ਨਜ਼ਰ ਆਉਂਦੀ ਹੈ। ਇੱਕ ਵਾਰ ਫਿਰ ਤੋਂ ਨੇਹਾ ਕੱਕੜ ਨੂੰ ਇੱਕ ਦਿਵਿਆਂਗ ਦੀ ਮਦਦ ਕਰਦੇ ਹੋਏ ਵੇਖਿਆ ਗਿਆ ਹੈ, ਜਿਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਨੇਹਾ ਕੱਕੜ ਆਪਣੀ ਕਾਰ 'ਚ ਸਵਾਰ ਹੋਣ ਤੋਂ ਪਹਿਲਾਂ ਇੱਕ ਸ਼ਖਸ, ਜੋ ਕਿ ਦਿਵਿਆਂਗ ਹੈਸ ਉਹ ਗਾਇਕਾ ਵੱਲ ਵੱਧਦਾ ਹੈ।

ਨੇਹਾ ਕੱਕੜ ਉਸ ਨੂੰ ਵੇਖ ਕੇ ਰੁਕ ਜਾਂਦੀ ਹੈ ਅਤੇ ਫਿਰ ਉਸ ਦੇ ਹੱਥ 'ਚ ਕੁਝ ਪੈਸੇ ਫੜਾ ਦਿੰਦੀ ਹੈ। ਇਸ ਤੋਂ ਬਾਅਦ ਉਹ ਆਪਣੀ ਕਾਰ ਵੱਲ ਮੁੜ ਜਾਂਦੀ ਹੈ ਅਤੇ ਕਾਰ 'ਚ ਸਵਾਰ ਹੋ ਕੇ ਉਥੋ ਚਲੀ ਜਾਂਦੀ ਹੈ। ਸੋਸ਼ਲ ਮੀਡੀਆ 'ਤੇ ਉਸ ਦਾ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ। 

ਦੱਸ ਦਈਏ ਕਿ ਨੇਹਾ ਕੱਕੜ ਅਕਸਰ ਲੋਕਾਂ ਦੀ ਮਦਦ ਕਰਦੀ ਹੋਈ ਦਿਖਾਈ ਦਿੰਦੀ ਹੈ। ਉਸ ਨੇ ਵੀ ਆਪਣੇ ਜੀਵਨ 'ਚ ਕਾਫ਼ੀ ਸੰਘਰਸ਼ ਕੀਤਾ ਹੈ। ਇਹੀ ਕਾਰਨ ਹੈ ਕਿ ਬੇਸਹਾਰਾ ਅਤੇ ਗਰੀਬ ਲੋਕਾਂ ਪ੍ਰਤੀ ਉਸ ਦੇ ਦਿਲ 'ਚ ਦਇਆ ਭਾਵਨਾ ਹੈ। ਨੇਹਾ ਕੱਕੜ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਜਗਰਾਤਿਆਂ ਨਾਲ ਕੀਤੀ ਸੀ। ਉਹ ਆਪਣੀ ਭੈਣ ਨਾਲ ਅਕਸਰ ਜਗਰਾਤਿਆਂ 'ਚ ਗਾਉਣ ਲਈ ਜਾਂਦੀ ਸੀ। ਇਸ ਤੋਂ ਬਾਅਦ ਉਸ ਨੇ ਕਈ ਰਿਐਲਿਟੀ ਸ਼ੋਅਜ਼ 'ਚ ਵੀ ਪਰਫਾਰਮ ਕੀਤਾ ਅਤੇ ਹੌਲੀ-ਹੌਲੀ ਉਹ ਗਾਇਕੀ ਦੇ ਖ਼ੇਤਰ 'ਚ ਸਰਗਰਮ ਹੋ ਗਈ ਅਤੇ ਹੁਣ ਉਸ ਦਾ ਨਾਂ ਹਿੱਟ ਗਾਇਕਾਂ ਦੀ ਸੂਚੀ 'ਚ ਸ਼ੁਮਾਰ ਹੈ।
 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News