ਕੋਰੋਨਾ ਆਫ਼ਤ ਦੌਰਾਨ ਰਿਸ਼ੀਕੇਸ਼ ਦੀਆਂ ਵਾਦੀਆਂ ''ਚ ਪਹੁੰਚੀ ਨੇਹਾ ਕੱਕੜ, ਪ੍ਰਮਾਤਮਾ ਅੱਗੇ ਕੀਤੀ ਇਹ ਅਰਦਾਸ
Friday, May 21, 2021 - 05:22 PM (IST)
ਮੁੰਬਈ (ਬਿਊਰੋ) - ਮਸ਼ਹੂਰ ਗਾਇਕਾ ਨੇਹਾ ਕੱਕੜ ਇੰਨੀਂ ਦਿਨੀਂ ਮੁੰਬਈ ਤੋਂ ਬਹੁਤ ਦੂਰ ਪਹਾੜਾਂ ਦੀਆਂ ਠੰਡੀਆਂ ਹਵਾਵਾਂ ਦਾ ਮਜ਼ਾ ਲੈ ਰਹੀ ਹੈ। ਉਹ ਕੋਰੋਨਾ ਕਾਲ 'ਚ ਰਿਸ਼ੀਕੇਸ਼ ਦਿਨ ਗੁਜਾਰ ਰਹੀ ਹੈ, ਜਿਥੇ ਉਹ ਕੁਦਰਤੀ ਨਜ਼ਾਰਿਆਂ ਦਾ ਅਨੰਦ ਮਾਣ ਰਹੀ ਹੈ।
ਨੇਹਾ ਕੱਕੜ ਨੇ ਇਸ ਦੀਆਂ ਕੁਝ ਤਸਵੀਰਾਂ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਨੇਹਾ ਕੱਕੜ ਵੱਲੋਂ ਸ਼ੇਅਰ ਕੀਤੀਆਂ ਤਸਵੀਰਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਤਸਵੀਰਾਂ 'ਚ ਉਹ ਰੁੱਖ ਦੇ ਨੇੜੇ ਖੜ੍ਹ ਕੇ ਖ਼ੂਬਸੂਰਤ ਵਾਦੀਆਂ 'ਚ ਠੰਡੀਆਂ ਹਵਾਵਾਂ ਦਾ ਅਨੰਦ ਲੈਂਦੀ ਨਜ਼ਰ ਆ ਰਹੀ ਹੈ। ਤਸਵੀਰਾਂ 'ਚ ਨੇਹਾ ਬਲੈਕ ਕਲਰ ਦੀ ਟੀ-ਸ਼ਰਟ ਅਤੇ ਲੋਅਰ 'ਚ ਨਜ਼ਰ ਆ ਰਹੀ ਹੈ। ਤਸਵੀਰਾਂ 'ਚ ਵੇਖਿਆ ਜਾ ਸਕਦਾ ਹੈ ਕਿ ਕਈ ਵਾਰ ਉਹ ਅਸਮਾਨ ਵੱਲ ਇਸ਼ਾਰਾ ਕਰਦੇ ਦਿਖਾਈ ਦਿੰਦੀ ਹੈ, ਕਈ ਵਾਰ ਉਹ ਵਗਦੇ ਨਦੀ ਦੇ ਪਾਣੀ ਨੂੰ ਛੂਹ ਕੇ ਕੁਦਰਤ ਦੀ ਸੁੰਦਰਤਾ ਨੂੰ ਮਹਿਸੂਸ ਕਰ ਰਹੀ ਹੈ।
ਤਸਵੀਰਾਂ ਸ਼ੇਅਰ ਕਰਨ ਤੋਂ ਬਾਅਦ ਨੇਹਾ ਕੱਕੜ ਨੇ ਕੈਪਸ਼ਨ 'ਚ ਲਿਖਿਆ, 'ਸਾਡਾ ਉੱਤਰਾਖੰਡ ਸਭ ਤੋਂ ਖ਼ੂਬਸੂਰਤ ਹੈ'।
ਇਸ ਦੇ ਨਾਲ ਉਨ੍ਹਾਂ ਪ੍ਰਮਾਤਮਾ ਨੂੰ ਅਰਦਾਸ ਕਰਦਿਆਂ ਲਿਖਿਆ - ਹੇ ਰੱਬ, ਸਾਰਿਆਂ ਨੂੰ ਜਲਦੀ ਵੈਕਸੀਨ ਲੱਗ ਜਾਵੇ ਅਤੇ ਫਿਰ ਹਰ ਕੋਈ ਇੱਥੇ ਸੁੰਦਰਤਾ ਨੂੰ ਆ ਕੇ ਵੇਖੇ। ਇਥੇ ਵੀ ਅਤੇ ਪੂਰੇ ਭਾਰਤ 'ਚ ਰੁਜ਼ਗਾਰ ਦੁਬਾਰਾ ਸ਼ੁਰੂ ਹੋਵੇ ਅਤੇ ਜਲਦ ਤੋਂ ਜਲਦ ਸਭ ਠੀਕ ਹੋ ਜਾਵੇ।'