ਨੀਰੂ ਬਾਜਵਾ ਹੁਣ ਹਾਲੀਵੁੱਡ 'ਚ ਬਿਖੇਰੇਗੀ ਹੁਸਨ ਦਾ ਜਲਵਾ, ਪੋਸਟ ਸਾਂਝੀ ਕਰ ਖ਼ੁਦ ਦਿੱਤੀ ਜਾਣਕਾਰੀ

Thursday, Aug 19, 2021 - 02:14 PM (IST)

ਨੀਰੂ ਬਾਜਵਾ ਹੁਣ ਹਾਲੀਵੁੱਡ 'ਚ ਬਿਖੇਰੇਗੀ ਹੁਸਨ ਦਾ ਜਲਵਾ, ਪੋਸਟ ਸਾਂਝੀ ਕਰ ਖ਼ੁਦ ਦਿੱਤੀ ਜਾਣਕਾਰੀ

ਚੰਡੀਗੜ੍ਹ- ਪਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਜਲਦ ਹੀ ਹਾਲੀਵੁੱਡ ‘ਚ ਕੰਮ ਕਰਨ ਜਾ ਰਹੀ ਹੈ। ਇਸ ਦੀ ਜਾਣਕਾਰੀ ਉਸ ਨੇ ਇੱਕ ਪੋਸਟ ਸਾਂਝੀ ਕਰਕੇ ਦਿੱਤੀ ਹੈ।

PunjabKesari

ਅਦਾਕਾਰਾ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ‘ਮੈਂ ਹਮੇਸ਼ਾ ਹੀ ਸਖ਼ਤ ਮਿਹਨਤ ਕੀਤੀ ਅਤੇ ਕਈ ਵਾਰ ਮੈਨੂੰ ਨਕਾਰਿਆ ਵੀ ਗਿਆ ਪਰ ਮੈਂ ਹੋਰ ਤਾਕਤ ਦੇ ਨਾਲ ਸੰਘਰਸ਼ ਕੀਤਾ। ਜਿਸ ਤੋਂ ਬਾਅਦ ਮੈਂ ਖੁਦ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ ਦੇ ਯੋਗ ਹੋਣ ਅਤੇ ਵਿਸ਼ਵਾਸ਼ ਕਰਨ ਵਾਲੀ ਦੁਨੀਆ ਵਿੱਚ ਗੁਆਚ ਜਾਣ ਦੇ ਲਈ ਅਤੇ ਲੜਨ ਦੇ ਲਈ ਪ੍ਰੇਰਿਆ'।

PunjabKesari
ਇਸ ਪੋਸਟ ਨੂੰ ਸਾਂਝਾ ਕਰਦੇ ਹੋਏ ਮੇਰੇ ਕੋਲ ਸ਼ਬਦਾਂ ਦੀ ਘਾਟ ਹੈ ਕਿ ਜ਼ਿੰਦਗੀ ਨੇ ਮੈਨੂੰ ਸਿਨੇਮਾ ਦੀ ਦੁਨੀਆ ‘ਚ ਅਜਿਹੇ ਖੂਬਸੂਰਤ ਤਜ਼ਰਬੇ ਦਿੱਤੇ ਅਤੇ ਸਿਨੇਮਾ ਵੀ ਮੈਨੂੰ ਪਿਆਰ ਕਰਦਾ ਹੈ। ਮੈਂ ਆ ਗਈ ਹਾਂ, ਹਾਲੀਵੁੱਡ ‘ਚ ਤੁਹਾਡਾ ਸਵਾਗਤ ਹੈ’।

PunjabKesari
ਨੀਰੂ ਬਾਜਵਾ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਸੋਨਮ ਬਾਜਵਾ ਨੇ ਵੀ ਵਧਾਈ ਦਿੱਤੀ ਹੈ। ਇਸ ਦੇ ਨਾਲ ਹੀ ਵਾਮਿਕਾ ਗੱਬੀ ਅਤੇ ਨਿਸ਼ਾ ਬਾਨੋ ਨੇ ਵੀ ਅਦਾਕਾਰਾ ਨੂੰ ਵਧਾਈ ਦਿੱਤੀ ਹੈ । ਨੀਰੂ ਬਾਜਵਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ ਕਈ ਹਿੱਟ ਪੰਜਾਬੀ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ।

PunjabKesari
ਗਿੱਪੀ ਗਰੇਵਾਲ ਦੇ ਨਾਲ ਉਸ ਦੀ ਫ਼ਿਲਮ ‘ਪਾਣੀ ‘ਚ ਮਧਾਣੀ’ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਇਲਾਵਾ ਉਹ ਸਤਿੰਦਰ ਸਰਤਾਜ ਦੇ ਨਾਲ ‘ਕਲੀ ਜੋਟਾ’ ਫ਼ਿਲਮ ‘ਚ ਵਿਖਾਈ ਦੇਵੇਗੀ।  


author

Aarti dhillon

Content Editor

Related News