ਮੱਝਾਂ ਤੋਂ ਡਰਦੀ ਨਜ਼ਰ ਆਈ ਨੀਰੂ ਬਾਜਵਾ, ਸਾਂਝੀ ਕੀਤੀ ਮਜ਼ਾਕੀਆਂ ਵੀਡੀਓ
Saturday, Oct 05, 2024 - 09:40 AM (IST)
ਜਲੰਧਰ- ਪੰਜਾਬੀ ਸਿਨੇਮਾ ਦੀ ਸ਼ਾਨਦਾਰ ਅਦਾਕਾਰਾ ਨੀਰੂ ਬਾਜਵਾ ਇਸ ਸਮੇਂ ਆਪਣੀ ਤਾਜ਼ਾ ਰਿਲੀਜ਼ ਹੋਈ ਫਿਲਮ 'ਸ਼ੁਕਰਾਨਾ' ਨੂੰ ਮਿਲ ਰਹੀਆਂ ਚੰਗੀਆਂ ਪ੍ਰਤੀਕਿਰਿਆਵਾਂ ਦਾ ਆਨੰਦ ਮਾਣ ਰਹੀ ਹੈ। ਇਸ ਦੇ ਨਾਲ ਹੀ ਅਦਾਕਾਰਾ ਆਪਣੀਆਂ ਫਿਲਮਾਂ ਤੋਂ ਇਲਾਵਾ ਆਪਣੀਆਂ ਇੰਸਟਾਗ੍ਰਾਮ ਵੀਡੀਓਜ਼ ਅਤੇ ਤਸਵੀਰਾਂ ਕਾਰਨ ਵੀ ਦਰਸ਼ਕਾਂ ਦਾ ਧਿਆਨ ਖਿੱਚਦੀ ਰਹਿੰਦੀ ਹੈ।
ਇਸੇ ਤਰ੍ਹਾਂ ਹਾਲ ਹੀ 'ਚ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਉਤੇ ਆਪਣੀ ਇੱਕ ਵੀਡੀਓ ਸਾਂਝੀ ਕੀਤੀ, ਇਸ ਵੀਡੀਓ 'ਚ ਅਦਾਕਾਰਾ ਕਿਸੇ ਵੱਡੇ ਰੈਸਟੋਰੈਂਟ ਜਾਂ ਕਿਸੇ ਵੱਡੇ ਸ਼ਹਿਰ 'ਚ ਨਹੀਂ ਬਲਕਿ ਅਦਾਕਾਰਾ ਪੰਜਾਬ ਦੇ ਇੱਕ ਘਰ 'ਚ ਹੈ, ਜਿੱਥੇ ਕਾਫੀ ਸਾਰੀਆਂ ਮੱਝਾਂ ਦਿਖਾਈ ਦੇ ਰਹੀਆਂ ਹਨ।ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਮੱਝਾਂ ਦੇ ਨਜ਼ਦੀਕ ਜਾਣ ਦੀ ਕੋਸ਼ਿਸ਼ ਕਰ ਰਹੀ ਹੈ। ਮੱਝਾਂ ਅਦਾਕਾਰਾ ਤੋਂ ਅਤੇ ਅਦਾਕਾਰਾ ਮੱਝਾਂ ਤੋਂ ਡਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਹੈ, 'ਸ਼ੁਕਰਾਨਾ ਦੇ ਪ੍ਰਚਾਰ ਦੌਰਾਨ ਆਨੰਦ। ਪੰਜਾਬ ਦੀ ਖੂਬਸੂਰਤੀ ਪਿੰਡਾਂ ਵਿੱਚ ਵੱਸਦੀ ਹੈ, ਪਿੰਡਾਂ ਦੇ ਘਰਾਂ ਵਿੱਚ ਜਾ ਕੇ ਹੀ ਪੰਜਾਬ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ।' ਇਸ ਵੀਡੀਓ ਉਤੇ ਪ੍ਰਸ਼ੰਸ਼ਕ ਵੀ ਕਾਫੀ ਪਿਆਰੇ-ਪਿਆਰੇ ਕੁਮੈਂਟ ਕਰ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।