40 ਸਾਲਾਂ ਦੀ ਹੋਈ ਨੀਰੂ ਬਾਜਵਾ, ਜਨਮਦਿਨ ’ਤੇ ਤਸਵੀਰਾਂ ਸਾਂਝੀਆਂ ਕਰਕੇ ਲਿਖਿਆ ਇਹ ਸੁਨੇਹਾ

Thursday, Aug 26, 2021 - 11:27 AM (IST)

40 ਸਾਲਾਂ ਦੀ ਹੋਈ ਨੀਰੂ ਬਾਜਵਾ, ਜਨਮਦਿਨ ’ਤੇ ਤਸਵੀਰਾਂ ਸਾਂਝੀਆਂ ਕਰਕੇ ਲਿਖਿਆ ਇਹ ਸੁਨੇਹਾ

ਚੰਡੀਗੜ੍ਹ (ਬਿਊਰੋ)– ਪੰਜਾਬੀ ਅਦਾਕਾਰਾ ਨੀਰੂ ਬਾਜਵਾ ਅੱਜ 40 ਸਾਲਾਂ ਦੀ ਹੋ ਗਈ ਹੈ। ਨੀਰੂ ਬਾਜਵਾ ਦਾ ਜਨਮ 26 ਅਗਸਤ, 1980 ਨੂੰ ਹੋਇਆ। ਨੀਰੂ ਬਾਜਵਾ ਨੇ ਆਪਣੇ ਜਨਮਦਿਨ ਮੌਕੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ।

PunjabKesari

ਇਨ੍ਹਾਂ ਤਸਵੀਰਾਂ ਨਾਲ ਨੀਰੂ ਬਾਜਵਾ ਨੇ ਇਕ ਖ਼ਾਸ ਕੈਪਸ਼ਨ ਲਿਖੀ ਹੈ। ਨੀਰੂ ਬਾਜਵਾ ਨੇ ਲਿਖਿਆ, ‘ਮੈਂ ਅੱਜ 40 ਸਾਲਾਂ ਦੀ ਹੋ ਗਈ ਹਾਂ। ਮੈਂ ਇਹ ਗੱਲ ਮਾਣ ਨਾਲ ਕਹਿ ਸਕਦੀ ਹਾਂ ਕਿ ਇਹ ਮੇਰੇ ਲੋਕ ਹਨ, ਮੇਰੀ ਟੀਮ ਹਨ ਤੇ ਮੇਰਾ ਸਹਾਰਾ ਹਨ। ਮੇਰੇ ਪ੍ਰਸ਼ੰਸਕ ਵੀ, ਜਿਨ੍ਹਾਂ ਨੇ ਮੈਨੂੰ ਬਣਾਇਆ ਤੇ ਸਮਰਥਨ ਕੀਤਾ।’

 
 
 
 
 
 
 
 
 
 
 
 
 
 
 
 

A post shared by Neeru Bajwa (@neerubajwa)

ਨੀਰੂ ਨੇ ਅੱਗੇ ਲਿਖਿਆ, ‘ਤੁਹਾਡਾ ਸਾਰਿਆਂ ਦਾ ਇੰਨੇ ਪਿਆਰ ਲਈ ਧੰਨਵਾਦ। ਧੰਨਵਾਦ ਮੈਨੂੰ ਕੁਝ ਵੱਖਰਾ ਕਰਨ ਦੀ ਹਿੰਮਤ ਦੇਣ ਲਈ। ਮੈਂ ਹਰ ਦਿਨ ਆਪਣੇ ਆਪ ਨੂੰ ਇੰਨੀ ਖੁਸ਼ਕਿਸਮਤ ਮੰਨਦਿਆਂ ਬੇਹੱਦ ਖ਼ੁਸ਼ ਹੁੰਦੀ ਹਾਂ।’

PunjabKesari

ਦੱਸ ਦੇਈਏ ਕਿ ਨੀਰੂ ਬਾਜਵਾ ਨੇ ਇਸ ਪੋਸਟ ’ਚ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੱਖ-ਵੱਖ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਤੇ ਰਾਣਾ ਰਣਬੀਰ, ਮਿਸ ਪੂਜਾ, ਰੁਬੀਨਾ ਬਾਜਵਾ, ਨਿਸ਼ਾ ਬਾਨੋ ਤੇ ਸੋਨਮ ਬਾਜਵਾ ਸਮੇਤ ਕਈ ਸਿਤਾਰੇ ਵਧਾਈਆਂ ਦੇ ਰਹੇ ਹਨ।

PunjabKesari

ਨੋਟ– ਨੀਰੂ ਬਾਜਵਾ ਦੀ ਇਸ ਪੋਸਟ ’ਤੇ ਤੁਸੀਂ ਕੀ ਕਹਿਣਾ ਚਾਹੋਗੇ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News