ਨੀਰੂ ਬਾਜਵਾ ਨੇ ਕੈਲੀਫ਼ੋਰਨੀਆ ’ਚ ਪੰਜਾਬੀ ਪਰਿਵਾਰ ਦੇ ਕਤਲ ’ਤੇ ਪ੍ਰਗਟਾਇਆ ਦੁੱਖ, ਸਾਂਝੀ ਕੀਤੀ ਭਾਵੁਕ ਪੋਸਟ

Saturday, Oct 08, 2022 - 04:25 PM (IST)

ਨੀਰੂ ਬਾਜਵਾ ਨੇ ਕੈਲੀਫ਼ੋਰਨੀਆ ’ਚ ਪੰਜਾਬੀ ਪਰਿਵਾਰ ਦੇ ਕਤਲ ’ਤੇ ਪ੍ਰਗਟਾਇਆ ਦੁੱਖ, ਸਾਂਝੀ ਕੀਤੀ ਭਾਵੁਕ ਪੋਸਟ

ਬਾਲੀਵੁੱਡ ਡੈਸਕ- ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਆਪਣੀ ਫ਼ਿਲਮਾਂ ਨਾਲ ਸੁਰਖੀਆਂ ਬਟੋਰਦੀ ਨਜ਼ਰ ਆਉਂਦੀ ਹੈ। ਨੀਰੂ ਬਾਜਵਾ ਅਦਾਕਾਰੀ ਦੇ ਨਾਲ-ਨਾਲ ਸਮਾਜਿਕ ਅਤੇ ਪਰਿਵਾਰਕ ਮਸਲਿਆਂ ’ਤੇ ਵੀ ਬੇਬਾਕੀ  ਨਾਲ ਬੋਲਦੀ ਨਜ਼ਰ ਆਉਂਦੀ ਹੈ। ਹਾਲ ਹੀ ’ਚ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ’ਤੇ ਕੈਲੀਫ਼ੋਰਨੀਆ ’ਚ ਪੰਜਾਬੀ ਪਰਿਵਾਰ ਤਸਵੀਰ ਸਾਂਝੀ ਕਰਕੇ ਉਨ੍ਹਾਂ ਦੀ ਮੌਤ ’ਦੁਖ ਪ੍ਰਗਟ ਕੀਤਾ ਹੈ।

PunjabKesari

ਇਹ ਵੀ ਪੜ੍ਹੋ : ਹਿਨਾ ਖ਼ਾਨ ਨੇ ਪਲਾਜ਼ੋ ਸੂਟ ’ਚ ਕਰਵਾਇਆ ਫ਼ੋਟੋਸ਼ੂਟ, ਮੱਥੇ ਦੀ ਬਿੰਦੀ ਨੇ ਲਗਾਏ ਚਾਰ-ਚੰਨ

ਨੀਰੂ ਬਾਜਵਾ ਨੇ ਪੋਸਟ ਸਾਂਝੀ ਕਰਦਿਆਂ ਕੈਪਸ਼ਨ ’ਚ ਲਿਖਿਆ ਹੈ ਕਿ ‘ਮੈਨੂੰ ਪੀੜਤ ਪਰਿਵਾਰ ਨਾਲ ਹਮਦਰਦੀ ਹੈ। ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਦੁਨੀਆ ਭਰ ਦੇ ਸਿੱਖ ਭਾਈਚਾਰੇ ਤੋਂ ਅਸੀਂ ਦਿਲੋਂ ਮੁਆਫ਼ੀ ਮੰਗਦੇ ਹਾਂ ਕਿ ਇਸ ਤਰ੍ਹਾਂ ਦੀ ਦੁਖਦਾਈ ਘਟਨਾ ਵਾਪਰੀ ਹੈ। ਕਿਰਪਾ ਕਰਕੇ ਸਾਰੇ ਜਣੇ ਆਪਣੀਆਂ ਦੁਆਵਾਂ ’ਚ ਇਸ ਪੀੜਤ ਪਰਿਵਾਰ ਨੂੰ ਯਾਦ ਰੱਖੋ। ਮੈਂ ਉਸ 8 ਮਹੀਨੇ ਦੀ ਮਾਸੂਮ ਬੱਚੀ ਬਾਰੇ ਸੋਚਣਾ ਬੰਦ ਨਹੀਂ ਕਰ ਪਾ ਰਹੀ। ਇਸ ਦੇ ਨਾਲ ਹੀ ਉਸ ਦੇ ਮਾਪਿਆਂ ਅਤੇ ਚਾਚੇ ਬਾਰੇ, ਜਿਨ੍ਹਾਂ ਨੂੰ ਇਸ ਤਰ੍ਹਾਂ ਬੇਰਹਿਮੀ ਨਾਲ ਮਾਰ ਦਿੱਤਾ ਗਿਆ।’

PunjabKesari

ਦੱਸ ਦੇਈਏ ਨੀਰੂ ਬਾਜਵਾ ਤੋਂ ਇਲਾਵਾ ਹੋਰ ਵੀ ਕਈ ਫ਼ਿਲਮੀ ਸਿਤਾਰਿਆਂ ਨੇ ਇਸ ਘਟਨਾ ’ਤੇ ਦੁਖ ਜ਼ਾਹਰ ਕੀਤਾ ਹੈ।ਹਰ ਕੋਈ ਇਸ ਘਟਨਾ ਨੂੰ ਲੈ ਕੇ ਭਾਵੁਕ ਹੈ। 

ਇਹ ਵੀ ਪੜ੍ਹੋ : ਅਨਿਲ ਕਪੂਰ ਪਤਨੀ ਨਾਲ ਪਹੁੰਚੇ ਇਜਿਪਟ, ਸਾਂਝੀਆਂ ਕੀਤੀਆਂ ਤਸਵੀਰਾਂ ’ਤੇ ਧੀਆਂ ਸਮੇਤ ਜਵਾਈਆਂ ਨੇ ਦਿੱਤਾ ਰਿਐਕਸ਼ਨ

ਦੱਸ ਦੇਈਏ ਕਿ ਇਹ ਪਰਿਵਾਰ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਨੇੜੇ ਪੈਂਦੇ ਪਿੰਡ ਹਰਸੀ ਦਾ ਵਸਨੀਕ ਸੀ। ਇਨ੍ਹਾਂ ਲੋਕਾਂ ਦਾ ਅਮਰੀਕਾ ’ਚ ਆਪਣਾ ਟਰਾਂਸਪੋਰਟ ਕਾਰੋਬਾਰ ਸੀ। 


author

Shivani Bassan

Content Editor

Related News