ਦੀਵਾਲੀ ਮੌਕੇ ਬੇਟੀਆਂ ਲਈ ਨੀਰੂ ਬਾਜਵਾ ਨੇ ਲਿਆ ਇਹ ਪ੍ਰਣ, ਤਸਵੀਰਾਂ ਕੀਤੀਆਂ ਸਾਂਝੀਆਂ

Sunday, Nov 15, 2020 - 05:54 PM (IST)

ਦੀਵਾਲੀ ਮੌਕੇ ਬੇਟੀਆਂ ਲਈ ਨੀਰੂ ਬਾਜਵਾ ਨੇ ਲਿਆ ਇਹ ਪ੍ਰਣ, ਤਸਵੀਰਾਂ ਕੀਤੀਆਂ ਸਾਂਝੀਆਂ

ਜਲੰਧਰ (ਬਿਊਰੋ)– ਪੰਜਾਬੀ ਅਦਾਕਾਰਾ ਨੀਰੂ ਬਾਜਵਾ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ। ਨੀਰੂ ਬਾਜਵਾ ਆਪਣੇ ਪਰਿਵਾਰ ਨਾਲ ਵੀ ਅਕਸਰ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਸਾਂਝੀਆਂ ਕਰਦੀ ਰਹਿੰਦੀ ਹੈ। ਦੀਵਾਲੀ ਮੌਕੇ ਵੀ ਕੁਝ ਖਾਸ ਤਸਵੀਰਾਂ ਤੇ ਵੀਡੀਓਜ਼ ਨੀਰੂ ਬਾਜਵਾ ਨੇ ਸ਼ੇਅਰ ਕੀਤੀਆਂ ਹਨ, ਜੋ ਉਸ ਦੇ ਫੈਨਜ਼ ਨੂੰ ਕਾਫੀ ਪਸੰਦ ਆ ਰਹੀਆਂ ਹਨ।

 
 
 
 
 
 
 
 
 
 
 
 
 
 
 
 

A post shared by Neeru Bajwa (@neerubajwa)

ਇਹ ਤਾਂ ਸਾਰੇ ਜਾਣਦੇ ਹਨ ਕਿ ਨੀਰੂ ਬਾਜਵਾ ਤਿੰਨ ਬੇਟੀਆਂ ਦੀ ਮਾਂ ਹੈ ਤੇ ਨੀਰੂ ਬਾਜਵਾ ਦੀਆਂ ਦੋ ਭੈਣਾਂ ਵੀ ਹਨ। ਦੀਵਾਲੀ ਮੌਕੇ ਨੀਰੂ ਬਾਜਵਾ ਨੇ ਆਪਣੀਆਂ ਬੇਟੀਆਂ ਲਈ ਇਕ ਪ੍ਰਣ ਲਿਆ ਹੈ, ਜਿਸ ਨੂੰ ਉਸ ਨੇ ਫੈਨਜ਼ ਨਾਲ ਵੀ ਸ਼ੇਅਰ ਕੀਤਾ ਹੈ।

 
 
 
 
 
 
 
 
 
 
 
 
 
 
 
 

A post shared by Neeru Bajwa (@neerubajwa)

ਨੀਰੂ ਬਾਜਵਾ ਲਿਖਦੀ ਹੈ, ‘ਮੇਰੀਆਂ ਬੇਟੀਆਂ ਆਨਾਇਆ, ਆਲੀਆ ਤੇ ਆਕੀਰਾ ਨੂੰ ਦੀਵਾਲੀ ਦੀਆਂ ਮੁਬਾਰਕਾਂ। ਮੈਂ ਤੁਹਾਡਾ ਭਵਿੱਖ ਉੱਜਵਲ ਬਣਾਉਣ ਦਾ ਵਾਅਦਾ ਕਰਦੀ ਹਾਂ। ਤੁਹਾਡੀ ਸਾਰੀ ਜ਼ਿੰਦਗੀ ਸੁਰੱਖਿਆ ਕਰਨਾ ਮੇਰਾ ਫਰਜ਼ ਹੈ। ਇਸ ਸੰਸਾਰ ’ਚ ਮੈਂ ਤੇ ਤੁਹਾਡੇ ਪਿਤਾ ਤੁਹਾਨੂੰ ਸਭ ਤੋਂ ਵੱਧ ਪਿਆਰ ਕਰਦੇ ਹਾਂ।’

 
 
 
 
 
 
 
 
 
 
 
 
 
 
 
 

A post shared by Neeru Bajwa (@neerubajwa)

ਇਸ ਤੋਂ ਇਲਾਵਾ ਵੀ ਨੀਰੂ ਬਾਜਵਾ ਨੇ ਇਕ ਵੀਡੀਓ ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਵੀਡੀਓ ’ਚ ਨੀਰੂ ਬਾਜਵਾ ਦੀਵੇ ਜਗਾਉਂਦੀ ਨਜ਼ਰ ਆ ਰਹੀ ਹੈ ਤੇ ਤਸਵੀਰਾਂ ’ਚ ਨੀਰੂ ਦੀਵਿਆਂ ਨਾਲ ਭਰੀ ਥਾਲੀ ਚੁੱਕੀ ਨਜ਼ਰ ਆ ਰਹੀ ਹੈ।


author

Rahul Singh

Content Editor

Related News