ਕੀ ਗਰਭਵਤੀ ਹੈ ਨੀਰੂ ਬਾਜਵਾ? ਜਾਣੋ ਵਾਇਰਲ ਹੋਈ ਤਸਵੀਰ ਦਾ ਸੱਚ

Friday, Jul 29, 2022 - 11:18 AM (IST)

ਕੀ ਗਰਭਵਤੀ ਹੈ ਨੀਰੂ ਬਾਜਵਾ? ਜਾਣੋ ਵਾਇਰਲ ਹੋਈ ਤਸਵੀਰ ਦਾ ਸੱਚ

ਬਾਲੀਵੁੱਡ ਡੈਸਕ: ਮਾਂ ਬਣਨਾ ਹਰ ਔਰਤ ਦਾ ਸੁਫ਼ਨਾ ਹੁੰਦਾ ਹੈ। ਕਈ ਵਾਰ ਮਹਿਲਾਵਾਂ ਕਿਸੇ ਨਾ ਕਿਸੇ ਕਾਰਨ ਇਸ ਆਨੰਦ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ। ਜਦੋਂ ਡਾਕਟਰ ਮਹਿਲਾ ਨੂੰ ਕਹਿੰਦੇ ਹਨ ਕਿ ਉਹ ਕਦੇ ਮਾਂ ਨਹੀਂ ਬਣ ਸਕੇਗੀ ਤਾਂ ਉਸ ਮਹਿਲਾ ਨੂੰ ਬਹੁਤ ਦੁਖ ਹੁੰਦਾ  ਹੈ। ਇਸ ਤਰ੍ਹਾਂ ਹੀ ਕੁਝ ਨੀਰੂ ਬਾਜਵਾ ਨਾਲ ਹੋਇਆ ਸੀ। ਉਸ ਦਾ ਵੀ ਮਾਂ ਬਣਨ ਦਾ ਸੁਫ਼ਨਾ ਇਕ ਵਾਰ ਟੁੱਟ ਗਿਆ ਸੀ।

PunjabKesari

ਅਦਾਕਾਰਾ ਨਾਲ ਫ਼ਿਰ ਅਜਿਹਾ ਕਰਿਸ਼ਮਾ ਹੋਇਆ ਕਿ ਨੀਰੂ ਦੀਆਂ ਤਿੰਨ ਛੋਟੀਆਂ ਪਰੀਆਂ ਦੀ ਕਿਲਕਾਰੀਆਂ ਉਸ ਦੀ ਜ਼ਿੰਦਗੀ ’ਚ ਗੂੰਜਿਆ। ਤੁਹਾਨੂੰ ਦੱਸ ਦੇਈਏ ਕਿ ਨੀਰੂ ਬਾਜਵਾ ਹੁਣ ਇਕ ਵਾਰ ਫ਼ਿਰ ਮਾਂ ਬਣਨ ਜਾ ਰਹੀ ਹੈ। ਨੀਰੂ ਬਾਜਵਾ ਚੌਥੀ ਵਾਰ ਪ੍ਰੈਗਨੈਂਟ ਹੋਈ ਹੈ। 

ਇਹ ਵੀ ਪੜ੍ਹੋ: ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਨੇ 14 ਸਾਲ ਕੀਤੇ ਪੂਰੇ, ਸ਼ੋਅ ਦੇ ਡਾਇਰੈਕਟਰ ਨੇ ਕਿਹਾ- ‘ਸ਼ਾਨਦਾਰ ਸਫ਼ਰ ਸੀ’

ਅਦਾਕਾਰਾ ਨੇ ਇਸ ਬਾਰੇ ਜਾਣਕਾਰੀ ਸੋਸ਼ਲ ਮੀਡੀਆ ਅਕਾਊਂਟ ’ਤੇ ਸਾਂਝੀ ਕੀਤੀ ਹੈ। ਨੀਰੂ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂਝੀ ਕੀਤੀ ਹੈ। ਜਿਸ ’ਚ ਉਹ ਬੇਬੀ ਬੰਬ ਦਿਖਾਉਂਦੀ ਨਜ਼ਰ ਆ ਰਹੀ ਹੈ। 

 
 
 
 
 
 
 
 
 
 
 
 
 
 
 

A post shared by Neeru Bajwa (@neerubajwa)

 

ਪੋਸਟ ਸਾਂਝੀ ਕਰਦੇ ਅਦਾਕਾਰਾ ਨੇ ਕੈਪਸ਼ਨ ’ਚ ਲਿਖਿਆ ਹੈ ਕਿ ਬਿੱਲੋ ਮਾਂ ਬਣਨ ਵਾਲੀ ਹੈ ਜੀ, 11 ਅਗਸਤ ਨੂੰ ਬਿੱਲੋ ਨੂ ਵਧਾਈਆਂ ਦੇਣ ਆ ਜੀਓ ਸਰਫ਼ ZEE5 ’ਤੇ।’ ਅਜਿਹੇ ’ਚ ਹੁਣ ਨੀਰੂ ਬਾਜਵਾ ਦੀ ਇਸ ਪੋਸਟ ਨੂੰ ਦੇਖ ਕੇ ਪ੍ਰਸ਼ੰਸਕ ਬਹੁਤ ਉਤਸ਼ਾਹਿਤ ਹੋ ਰਹੇ ਹਨ। ਉਹ ਇਹ ਸਮਝਣ ’ਚ ਅਸਮਰੱਥ ਹੈ ਕਿ ਕੀ ਅਦਾਕਾਰਾ ਸੱਚਮੁੱਚ ਗਰਭਵਤੀ ਹੈ ਜਾਂ ਉਹ ਆਪਣੇ ਆਉਣ ਵਾਲੇ ਪ੍ਰੋਜੈਕਟ ਨੂੰ ਪ੍ਰਮੋਟ ਕਰ ਰਹੀ ਹੈ।

 
 
 
 
 
 
 
 
 
 
 
 
 
 
 

A post shared by Neeru Bajwa (@neerubajwa)

 

ਇਸ ਦੇ ਨਾਲ ਅਦਾਕਾਰਾ ਨੇ ਇਕ ਹੋਰ ਪੋਸਟ ਸਾਂਝੀ ਕੀਤੀ ਹੈ ਜਿਸ ’ਚ ਅਦਾਕਾਰਾ ਸਾਂਝੀ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ ’ਚ ਲਿਖਿਆ ਹੈ ਕਿ ‘ਮੈਂ ਬਹੁਤ ਉਤਸ਼ਾਹਿਤ ਹਾਂ, ਤੁਹਾਡੇ ਸਾਰਿਆਂ ਨਾਲ ਇਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਂਝੀ ਕਰ ਰਹੀ  ਹਾਂ।’

ਇਹ ਵੀ ਪੜ੍ਹੋ: ਪਰਮੀਸ਼ ਵਰਮਾ ਨੇ ਪਤਨੀ ਨਾਲ ਬੇਬੀ ਸ਼ਾਵਰ ਦੀਆਂ ਖ਼ੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ

ਦੱਸ ਦੇਈਏ ਕਿ ਨੀਰੂ ਬਾਜਵਾ ਨੇ 2015 ’ਚ ਇੰਡੋ-ਕੈਨੇਡੀਅਨ ਬਿਜ਼ਨੈੱਸਮੈਨ ਹੈਰੀ ਜਵਾਂਧਾ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਥੋੜ੍ਹੀ ਦੇਰ ਬਾਅਦ ਜੋੜੇ ਨੇ ਆਪਣੇ ਪਹਿਲੇ ਬੱਚੇ ਦਾ ਸਵਾਗਤ ਕੀਤਾ। 22 ਫ਼ਰਵਰੀ 2020 ਨੂੰ ਨੀਰੂ ਬਾਜਵਾ 2 ਕੁੜੀਆਂ ਨੂੰ ਜਨਮ ਦਿੱਤਾ।


author

Shivani Bassan

Content Editor

Related News