ਜੋਤੀ ਨੂਰਾਂ ਦੇ ਹੱਕ 'ਚ ਆਈ ਨੀਰੂ ਬਾਜਵਾ, ਕਿਹਾ- ਤੁਹਾਡੇ ਫ਼ੈਸਲੇ ਨਾਲ ਹੋਰਾਂ ਕੁੜੀਆਂ ਨੂੰ ਮਿਲੇਗਾ ਹੌਂਸਲਾ

Monday, Aug 08, 2022 - 05:30 PM (IST)

ਜੋਤੀ ਨੂਰਾਂ ਦੇ ਹੱਕ 'ਚ ਆਈ ਨੀਰੂ ਬਾਜਵਾ, ਕਿਹਾ- ਤੁਹਾਡੇ ਫ਼ੈਸਲੇ ਨਾਲ ਹੋਰਾਂ ਕੁੜੀਆਂ ਨੂੰ ਮਿਲੇਗਾ ਹੌਂਸਲਾ

ਬਾਲੀਵੱਡ ਡੈਸਕ- ਪੰਜਾਬੀ ਫ਼ਿਲਮ ਇੰਡਸਟਰੀ ਤੇ ਬਾਲੀਵੁੱਡ ’ਚ ਨਾਮ ਚਮਕਾਉਣ ਵਾਲੀ ਗਾਇਕ ਜੋਤੀ ਨੂਰਾਂ ਵਲੋਂ ਆਪਣੇ ਪਤੀ ਤੋਂ ਤੰਗ-ਪ੍ਰੇਸ਼ਾਨ ਆ ਕੇ ਤਲਾਕ ਦੇਣ ਦਾ ਐਲਾਨ ਕੀਤਾ ਹੈ।ਨੂਰਾਂ ਮੁਤਾਬਕ ਮੇਰੇ ਪਤੀ ਮੈਨੂੰ ਬਹੁਤ ਜ਼ਿਆਦਾ ਤੰਗ-ਪ੍ਰੇਸ਼ਾਨ ਕਰਨ ਲੱਗ ਪਿਆ ਅਤੇ ਮੇਰੀ ਜਾਨ ਨੂੰ ਖ਼ਤਰਾ ਪੈ ਗਿਆ ਹੈ।

PunjabKesari

ਇਹ ਵੀ ਪੜ੍ਹੋ : ਮਾਂ-ਬਾਪ ਦੀ ਸਹਿਮਤੀ ਤੋਂ ਬਿਨਾਂ ਕਰਵਾਇਆ ਸੀ ਜੋਤੀ ਨੂਰਾਂ ਨੇ ਵਿਆਹ, ਹੁਣ ਤੰਗ ਆ ਕੇ ਦੇਣ ਲੱਗੀ ਪਤੀ ਨੂੰ ਤਲਾਕ

ਮੈਂ ਆਪਣੇ ਪਤੀ ਤੋਂ ਦੁਖੀ ਹੋ ਕੇ ਅਦਾਲਤ ’ਚ ਤਲਾਕ ਦਾ ਕੇਸ ਦਾਇਰ ਕਰ ਦਿੱਤਾ ਹੈ, ਜਿਸ ਦੀ ਅਗਲੀ ਤਾਰੀਖ 11.10.2022 ਹੈ। ਨੂਰਾ ਦੇ ਫ਼ੈਸਲੇ ਨੂੰ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਨੇ ਸਹੀ ਠਹਿਰਾਇਆ ਹੈ। 

PunjabKesari

ਹਾਲ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਪੋਸਟ ਰਾਹੀ ਜੋਤੀ ਨੂਰਾਂ ਦੀ ਤਸਵੀਰ ਨਾਲ ਇਕ ਕੈਪਸ਼ਨ ਵੀ ਦਿੱਤੀ ਹੈ, ਜਿਸ ’ਚ ਨੀਰੂ ਨੇ ਲਿਖਿਆ ਹੈ ਕਿ ‘ਤੁਹਾਡੇ ’ਤੇ ਮਾਣ ਹੈ ਜੋਤੀ ਨੂਰਾਂ, ਬਿਲਕੁਲ ਸਹੀ ਕੀਤਾ, ਅਸੀਂ ਤੁਹਾਡੇ ਨਾਲ ਹਾਂ, ਤੁਹਾਨੂੰ ਦੇਖ ਕੇ ਹੋਰ ਕੁੜੀਆਂ ਨੂੰ ਹਿੰਮਤ ਮਿਲੇਗੀ, ਘਰੇਲੂ ਹਿੰਸਾ ਨੂੰ ਰੋਕੋ।’

PunjabKesari

ਇਹ ਵੀ ਪੜ੍ਹੋ : ਪ੍ਰਿਅੰਕਾ ਧੀ ਅਤੇ ਪਤੀ ਨਾਲ ਪੂਲ ’ਚ ਕਰ ਰਹੀ ਮਸਤੀ, ਮਾਲਤੀ ਮੈਰੀ ਮਾਂ ਦੀਆਂ ਬਾਹਾਂ ’ਚ ਆਈ ਨਜ਼ਰ

ਦੱਸ ਦੇਈਏ ਕਿ ਜੋਤੀ ਨੂਰਾਂ ਦਾ ਵਿਆਹ 2014 ਦੇ ਸਤੰਬਰ ਮਹੀਨੇ ’ਚ ਕੁਨਾਲ ਪਾਸੀ ਵਾਸੀ ਫ਼ਿਲੌਰ ਨਾਲ ਹੋਇਆ ਸੀ। ਇਸ ਬਾਰੇ ਜੋਤੀ ਨੂਰਾਂ ਨੇ ਦੱਸਿਆ ਕਿ ਮੈਂ ਪਿਆਰ-ਮੁਹੱਬਤ ਦੇ ਨਾਲ ਕੁਨਾਲ ਪਾਸੀ ਪੁੱਤਰ ਸੁਸ਼ੀਲ ਪਾਸੀ ਵਾਸੀ ਫ਼ਿਲੌਰ ਨਾਲ ਮਿਤੀ 02.08.2014 ਨੂੰ ਹਿੰਦੂ ਰੀਤੀ-ਰਿਵਾਜ਼ਾਂ ਨਾਲ ਹੋਇਆ ਸੀ।


 


author

Shivani Bassan

Content Editor

Related News