ਨੀਰੂ ਬਾਜਵਾ ਦੀ ਇਸ ਲੁੱਕ ਨੇ ਲੋਕਾਂ ਨੂੰ ਬਣਾਇਆ ਦੀਵਾਨਾ, ਵੇਖੋ ਖ਼ੂਬਸੂਰਤ ਤਸਵੀਰਾਂ

Saturday, Jun 26, 2021 - 06:51 PM (IST)

ਨੀਰੂ ਬਾਜਵਾ ਦੀ ਇਸ ਲੁੱਕ ਨੇ ਲੋਕਾਂ ਨੂੰ ਬਣਾਇਆ ਦੀਵਾਨਾ, ਵੇਖੋ ਖ਼ੂਬਸੂਰਤ ਤਸਵੀਰਾਂ

ਚੰਡੀਗੜ੍ਹ (ਬਿਊਰੋ) :  ਪੰਜਾਬੀ ਫ਼ਿਲਮ ਉਦਯੋਗ ਦੀ ਮਲਟੀ ਟੈਲੇਂਟਡ ਅਦਾਕਾਰਾ ਨੀਰੂ ਬਾਜਵਾ ਨੇ ਆਪਣੀ ਖ਼ੂਬਸੂਰਤੀ ਨਾਲ ਕਰੋੜਾਂ ਲੋਕਾਂ ਨੂੰ ਦੀਵਾਨਾ ਬਣਾਇਆ ਹੈ। ਵਧਦੀ ਉਮਰ ਦੇ ਨਾਲ, ਉਹ ਪਹਿਲੇ ਨਾਲੋਂ ਵਧੇਰੇ ਸੁੰਦਰ ਹੁੰਦੀ ਜਾ ਰਹੀ ਹੈ।

PunjabKesari

ਉਹ ਨਾ ਸਿਰਫ ਆਪਣੀ ਅਦਾਕਾਰੀ ਦੀ ਕੁਸ਼ਲਤਾ ਨਾਲ, ਬਲਕਿ ਆਪਣੀ ਸਟਾਈਲਿਸ਼ ਗੇਮ ਨਾਲ ਵੀ ਪ੍ਰਸ਼ੰਸਕਾਂ ਨੂੰ ਪ੍ਰਭਾਵਤ ਕਰਦੀ ਹੈ।

PunjabKesari
ਨੀਰੂ ਬਾਜਵਾ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।

PunjabKesari
ਨੀਰੂ ਬਾਜਵਾ ਨੇ ਵਾਇਲਟ ਰੰਗ ਵਿਚ ਅਲਥਲਾਈਜ਼ਰ ਆਊਟਫਿੱਟ ਪਾਇਆ ਹੋਇਆ ਹੈ। ਇਸਦੇ ਨਾਲ ਉਸ ਨੇ ਹੂਪ ਈਅਰਰਿੰਗ ਅਤੇ ਇੱਕ ਸ਼ਾਨਦਾਰ ਬਰੇਸਲੈੱਟ ਪਾਇਆ ਹੋਇਆ ਹੈ।

PunjabKesari
ਇਸ ਤਸਵੀਰ ਨੂੰ ਸਾਂਝਾ ਕਰਦਿਆਂ ਨੀਰੂ ਬਾਜਵਾ ਨੇ ਲਿਖਿਆ, "ਚੰਗੀਆਂ ਚੀਜ਼ਾਂ ਕਦੇ ਵੀ ਕੰਫਰਟ ਜ਼ੋਨ 'ਚੋਂ ਨਹੀਂ ਨਿਕਲਦੀਆਂ।"

PunjabKesari

ਵਰਕ ਫਰੰਟ ਦੀ ਗੱਲ ਕਰੀਏ ਤਾਂ ਨੀਰੂ ਬਾਜਵਾ ਨੇ 'ਸ਼ਾਵਾ ਨੀ ਗਿਰਧਾਰੀ ਲਾਲ' ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਉਸ ਦੇ ਅਗਲੇ ਪ੍ਰੋਜੈਕਟ ਵਿਚ ਇਕ ਹੋਰ ਫ਼ਿਲਮ 'ਸਨੋਮਾਨ' ਵੀ ਹੈ।

PunjabKesari

 


author

sunita

Content Editor

Related News