ਫ਼ਿਲਮ ''ਕ੍ਰਿਮੀਨਲ'' ''ਚ ''ਮਾਹੀ'' ਦੀ ਭੂਮਿਕਾ ਨਿਭਾਏਗੀ ਨੀਰੂ ਬਾਜਵਾ, ਸਾਂਝੀ ਕੀਤੀ ਪਹਿਲੀ ਝਲਕ

Saturday, Aug 27, 2022 - 01:21 PM (IST)

ਫ਼ਿਲਮ ''ਕ੍ਰਿਮੀਨਲ'' ''ਚ ''ਮਾਹੀ'' ਦੀ ਭੂਮਿਕਾ ਨਿਭਾਏਗੀ ਨੀਰੂ ਬਾਜਵਾ, ਸਾਂਝੀ ਕੀਤੀ ਪਹਿਲੀ ਝਲਕ

ਚੰਡੀਗੜ੍ਹ (ਬਿਊਰੋ) :ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਨੇ ਬੀਤੇ ਦਿਨੀਂ ਆਪਣਾ 42ਵਾਂ ਜਨਮਦਿਨ ਸੈਲੀਬ੍ਰੇਟ ਕੀਤਾ। ਇਸ ਮੌਕੇ ਉਸ ਨੇ ਆਪਣੀ ਆਉਣ ਵਾਲੀ ਕ੍ਰਾਈਮ ਡਰਾਮਾ ਫ਼ਿਲਮ ਦਾ ਐਲਾਨ ਕੀਤਾ ਅਤੇ ਨਾਲ ਹੀ ਫ਼ਿਲਮ ਦੀ ਰਿਲੀਜ਼ਿੰਗ ਡੇਟ ਐਲਾਨ ਕੀਤਾ। ਦੱਸ ਦਈਏ ਕਿ ਫ਼ਿਲਮ 'ਕ੍ਰਿਮੀਨਲ' 23 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। 

ਇਹ ਫ਼ਿਲਮ ਗਿੱਪੀ ਗਰੇਵਾਲ ਦੀ ਹੋਮ ਪ੍ਰੋਡਕਸ਼ਨ ਕੰਪਨੀ ਹੰਬਲ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਰਿਲੀਜ਼ ਹੋਵੇਗੀ। ਨੀਰੂ ਬਾਜਵਾ ਦੇ ਜਨਮਦਿਨ ਦੇ ਮੌਕੇ 'ਤੇ ਮੇਕਰਜ਼ ਨੇ 'ਕ੍ਰਿਮੀਨਲ' ਫ਼ਿਲਮ 'ਚ ਅਦਾਕਾਰਾ ਦੀ ਝਲਕ ਤੋਂ ਪਰਦਾ ਚੁੱਕ ਦਿੱਤਾ ਹੈ। ਜੀ ਹਾਂ, ਫ਼ਿਲਮ 'ਚ ਬਾਜਵਾ ਮਾਹੀ ਨਾਂ ਦੀ ਲੜਕੀ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਵੇਗੀ। ਇਹ ਫ਼ਿਲਮ ਬਾਜਵਾ ਦੇ ਕਰੀਅਰ ਦੀ ਪਹਿਲੀ ਕ੍ਰਾਈਮ ਡਰਾਮਾ ਫ਼ਿਲਮ ਹੈ।

 
 
 
 
 
 
 
 
 
 
 
 
 
 
 

A post shared by Neeru Bajwa (@neerubajwa)

ਫ਼ਿਲਮ ਦੇ ਪੋਸਟਰ 'ਤੇ ਨੀਰੂ ਬਾਜਵਾ ਦੀਆਂ ਤਸਵੀਰਾਂ ਦੇਖ ਕੇ ਸਾਫ਼ ਪਤਾ ਲੱਗਦਾ ਹੈ ਕਿ ਇਹ ਫ਼ਿਲਮ ਜ਼ਬਰਦਸਤ ਕ੍ਰਾਈਮ ਥ੍ਰਿਲਰ ਹੋਵੇਗੀ। ਇਸ ਤੋਂ ਪਹਿਲਾਂ ਹਾਲ ਹੀ 'ਚ ਫ਼ਿਲਮ ਦੀ ਫ਼ਰਸਟ ਲੁੱਕ (ਪਹਿਲੀ ਝਲਕ ਯਾਨਿ ਪੋਸਟਰ) ਵੀ ਰਿਵੀਲ ਕੀਤੀ ਗਈ ਸੀ। ਇਹ ਫ਼ਿਲਮ 23 ਸਤੰਬਰ 2022 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News