ਨੀਰੂ ਬਾਜਵਾ ਨੇ ਇੰਝ ਮਨਾਇਆ ਆਪਣੀਆਂ ਜੁੜਵਾਂ ਧੀਆਂ ਦਾ ਪਹਿਲਾ ਜਨਮਦਿਨ

Monday, Jan 25, 2021 - 10:07 AM (IST)

ਨੀਰੂ ਬਾਜਵਾ ਨੇ ਇੰਝ ਮਨਾਇਆ ਆਪਣੀਆਂ ਜੁੜਵਾਂ ਧੀਆਂ ਦਾ ਪਹਿਲਾ ਜਨਮਦਿਨ

ਚੰਡੀਗੜ੍ਹ (ਬਿਊਰੋ) — ਪੰਜਾਬੀ ਫ਼ਿਲਮ ਇੰਡਸਟਰੀ ਦੀ ਖ਼ੂਬਸੂਰਤ ਅਦਾਕਾਰਾ ਨੀਰੂ ਬਾਜਵਾ ਹਮੇਸ਼ਾ ਹੀ ਆਪਣੀਆਂ ਤਸਵੀਰਾਂ ਨੂੰ ਲੈ ਕੇ ਸੁਰਖੀਆਂ ’ਚ ਛਾਈ ਰਹਿੰਦੀ ਹੈ। ਨੀਰੂ ਬਾਜਵਾ ਅਕਸਰ ਹੀ ਆਪਣੀਆਂ ਧੀਆਂ ਦੀਆਂ ਖ਼ੂਬਸੂਰਤ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਦੱਸ ਦਈਏ ਕਿ ਪਿਛਲੇ ਸਾਲ ਨੀਰੂ ਬਾਜਵਾ ਨੇ ਪਿਛਲੇ ਸਾਲ ਜੁੜਵਾ ਧੀਆਂ ਨੂੰ ਜਨਮ ਦਿੱਤਾ ਸੀ।

PunjabKesari

ਉਨ੍ਹਾਂ ਨੇ ਆਪਣੀ ਇਕ ਧੀ ਦਾ ਨਾਂ ਆਲੀਆ ਤੇ ਦੂਜੀ ਧੀ ਦਾ ਨਾਂ ਅਕੀਰਾ ਰੱਖਿਆ। ਬੀਤੇ ਦਿਨ ਨੀਰੂ ਬਾਜਵਾ ਨੇ ਆਪਣੀਆਂ ਲਾਡਲੀਆਂ ਧੀਆਂ ਦਾ ਜਨਮਦਿਨ ਪਰਿਵਾਰ ਨਾਲ ਸੈਲੀਬ੍ਰੇਟ ਕੀਤਾ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। ਨੀਰੂ ਬਾਜਵਾ ਨੇ ਆਪਣੀਆਂ ਤਿੰਨਾਂ ਧੀਆਂ ਦੀ ਇਕ ਤਸਵੀਰ ਸਾਂਝੀ ਕੀਤੀ ਹੈ, ਜਿਸ ’ਚ ਉਹ ਆਪਣੀਆਂ ਧੀਆਂ ਨਾਲ ਕਾਫ਼ੀ ਖ਼ੁਸ਼ ਨਜ਼ਰ ਆ ਰਹੀ ਹੈ। 

PunjabKesari

ਜੇ ਗੱਲ ਕਰੀਏ ਨੀਰੂ ਬਾਜਵਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮ ਇੰਡਸਟਰੀ ’ਚ ਬੈਕ-ਟੂ-ਬੈਕ ਕਈ ਫ਼ਿਲਮਾਂ ਨਾਲ ਸ¬ਕ੍ਰੀਨ ’ਤੇ ਨਜ਼ਰ ਆਵੇਗੀ। ਨੀਰੂ ਬਾਜਵਾ ‘ਪਾਣੀ ’ਚ ਮਧਾਣੀ’, ‘ਫੱਟੇ ਦਿੰਦੇ ਚੱਕ ਪੰਜਾਬੀ’ ਵਰਗੀਆਂ ਕਈ ਫ਼ਿਲਮਾਂ ’ਚ ਨਜ਼ਰ ਆਵੇਗੀ।

 
 
 
 
 
 
 
 
 
 
 
 
 
 
 
 

A post shared by Neeru Bajwa (@neerubajwa)


ਹਾਲ ਹੀ ’ਚ ਨੀਰੂ ਬਾਜਵਾ ਨੇ ਆਪਣੀ ਆਉਣ ਵਾਲੀਆਂ ਫ਼ਿਲਮਾਂ ‘ਪਾਣੀ ’ਚ ਮਧਾਣੀ’ ਅਤੇ ‘ਫੱਟੇ ਦਿੰਦੇ ਚੱਕ ਪੰਜਾਬੀ’ ਦਾ ਸ਼ੂਟ ਗਿੱਪੀ ਗਰੇਵਾਲ ਨਾਲ ਪੂਰਾ ਕੀਤਾ ਹੈ। ਇਸ ਦੇ ਨਾਲ-ਨਾਲ ਨੀਰੂ ਬਾਜਵਾ ਪੰਜਾਬੀ ਗਾਇਕ ਤੇ ਅਦਾਕਾਰ ਰੌਸ਼ਨ ਪਿ੍ਰੰਸ ਅਤੇ ਗੁਰਨਾਮ ਭੁੱਲਰ ਨਾਲ ਵੀ ਫ਼ਿਲਮ ਸ਼ੂਟ ਕਰ ਚੁੱਕੀ ਹੈ। ਨੀਰੂ ਬਾਜਵਾ ਦੀਆਂ ਇਹ ਫ਼ਿਲਮਾਂ ਇਸੇ ਸਾਲ ਰਿਲੀਜ਼ ਹੋ ਸਕਦੀਆਂ ਹਨ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ? ਕੁਮੈਂਟ ਬਾਕਸ ’ਚ ਜ਼ਰੂਰ ਦੱਸੋ।
 


author

sunita

Content Editor

Related News