ਲੋਕਾਂ ਨੂੰ ਹੌਸਲਾ ਦਿੰਦਿਆਂ ਨੀਰੂ ਬਾਜਵਾ ਨੇ ਪਾਇਆ ਹਾਈ ਹੀਲਜ਼ ’ਚ ਭੰਗੜਾ

4/20/2021 4:00:41 PM

ਚੰਡੀਗੜ੍ਹ (ਬਿਊਰੋ)– ਪਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਨੀਰੂ ਬਾਜਵਾ ਇਨ੍ਹੀਂ ਦਿਨੀਂ ਪੰਜਾਬ ’ਚ ਹੈ। ਨੀਰੂ ਬਾਜਵਾ ਕੈਨੇਡਾ ਤੋਂ ਪੰਜਾਬ ਆਪਣੇ ਕੁਝ ਪ੍ਰਾਜੈਕਟਸ ਕਰਕੇ ਆਈ ਹੈ। ਜਿਥੇ ਕੋਰੋਨਾ ਵਾਇਰਸ ਦੇ ਚਲਦਿਆਂ ਆਮ ਲੋਕਾਂ ’ਤੇ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ, ਉਥੇ ਕਲਾਕਾਰ ਭਾਈਚਾਰਾ ਵੀ ਮੁਸ਼ਕਿਲ ਹਾਲਾਤ ’ਚੋਂ ਲੰਘ ਰਿਹਾ ਹੈ। ਇਸ ਸਭ ਨੂੰ ਦੇਖਦਿਆਂ ਨੀਰੂ ਬਾਜਵਾ ਨੇ ਹਾਲ ਹੀ ’ਚ ਇਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ : ਸਟੇਜ ’ਤੇ ਜਦੋਂ ਨੇਹਾ ਕੱਕੜ ਹੋਈ ਜੈਕੀ ਸ਼ਰਾਫ ਨਾਲ ਨਾਰਾਜ਼, ਦੇਖੋ ਅਦਾਕਾਰ ਨੇ ਕਿਵੇਂ ਮਨਾਇਆ

ਇਸ ਵੀਡੀਓ ’ਚ ਨੀਰੂ ਬਾਜਵਾ ‘ਸ਼ੋਲਡਰ ਚੱਕ ਚੱਕ ਕੇ’ ਗੀਤ ’ਤੇ ਭੰਗੜਾ ਪਾਉਂਦੀ ਨਜ਼ਰ ਆ ਰਹੀ ਹੈ। ਖ਼ਾਸ ਗੱਲ ਇਹ ਹੈ ਕਿ ਨੀਰੂ ਬਾਜਵਾ ਵੀਡੀਓ ’ਚ ਹਾਈ ਹੀਲਜ਼ ਪਹਿਨ ਕੇ ਭੰਗੜਾ ਪਾਉਂਦੀ ਨਜ਼ਰ ਆ ਰਹੀ ਹੈ। ਨਾਲ ਹੀ ਵੀਡੀਓ ’ਚ ਨਿਰਾਸ਼ ਤੇ ਹੌਸਲਾ ਛੱਡ ਰਹੇ ਲੋਕਾਂ ਨੂੰ ਖ਼ਾਸ ਸੁਨੇਹਾ ਵੀ ਦਿੰਦੀ ਨਜ਼ਰ ਆ ਰਹੀ ਹੈ।

 
 
 
 
 
 
 
 
 
 
 
 
 
 
 
 

A post shared by Neeru Bajwa (@neerubajwa)

ਵੀਡੀਓ ਦੀ ਕੈਪਸ਼ਨ ’ਚ ਨੀਰੂ ਲਿਖਦੀ ਹੈ, ‘ਬਸ ਅਸੀਂ ਹੌਸਲਾ ਨਹੀਂ ਛੱਡਣਾ। ਹੱਸਦੇ-ਵੱਸਦੇ ਰਹੋ। ਉਮੀਦ ’ਤੇ ਦੁਨੀਆ ਕਾਇਮ ਹੈ ਦੋਸਤੋ। ਮੈਨੂੰ ਲੱਗਾ ਕਿ ਸ਼ਾਇਦ ਮੈਂ ਥੋੜ੍ਹੀ ਜਿੰਨੀ ਪਾਜ਼ੇਟੀਵਿਟੀ ਤੁਹਾਡੇ ਸਾਰਿਆਂ ਦੇ ਦਿਨ ’ਚ ਭਰ ਸਕਦੀ ਹਾਂ। ਵਾਹਿਗੁਰੂ ਮਿਹਰ ਰੱਖੇ ਸਾਰਿਆਂ ’ਤੇ।’

ਦੱਸਣਯੋਗ ਹੈ ਕਿ ਨੀਰੂ ਬਾਜਵਾ ਦੀ ਇਸ ਵੀਡੀਓ ਨੂੰ ਹੁਣ ਤਕ 4 ਲੱਖ ਤੋਂ ਵੱਧ ਲੋਕਾਂ ਵਲੋਂ ਦੇਖਿਆ ਜਾ ਚੁੱਕਾ ਹੈ। ਵੀਡੀਓ ’ਤੇ ਪੰਜਾਬੀ ਕਲਾਕਾਰਾਂ ਜਿਵੇਂ ਸਰਗੁਣ ਮਹਿਤਾ, ਸੁਨੰਦਾ ਸ਼ਰਮਾ ਤੇ ਰੁਬੀਨਾ ਬਾਜਵਾ ਵਲੋਂ ਵੀ ਕੁਮੈਂਟਸ ਕੀਤੇ ਗਏ ਹਨ।

ਨੋਟ– ਨੀਰੂ ਬਾਜਵਾ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor Rahul Singh