ਕੋਰੋਨਾ ਕਾਰਨ ਜ਼ਿੰਦਗੀ 'ਚ ਆਈ ਤਬਦੀਲੀ ਨੂੰ 'ਨਯਾ ਸਫ਼ਰ' ਨਾਲ ਦਰਸਾਏਗੀ ਨੀਨਾ ਕੁਲਕਰਨੀ

01/15/2022 2:32:00 PM

ਮੁੰਬਈ : ਪੰਜ ਕਹਾਣੀਆਂ ਨਾਲ ਬਣੀ ਵੈੱਬ ਸੀਰੀਜ਼ 'ਅਨਪੇਸਟਡ- ਨਯਾ ਸਫ਼ਰ' ਪਹਿਲੇ ਸੀਜ਼ਨ ਵਾਂਗ ਕੋਵਿਡ-19 ਕਾਰਨ ਜ਼ਿੰਦਗੀ 'ਚ ਆਈ ਤਬਦੀਲੀ ਦੀ ਕਹਾਣੀ ਦੱਸੇਗੀ। 'ਗੋਂਦ ਕੇ ਲੱਡੂ' ਸੀਰੀਜ਼ ਦੀ ਕਹਾਣੀ, ਜੋ ਕਿ 21 ਜਨਵਰੀ ਨੂੰ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਆਵੇਗੀ। ਇਸ ਸੀਰੀਜ਼ 'ਚ ਅਦਾਕਾਰਾ ਨੀਨਾ ਕੁਲਕਰਨੀ ਮਾਂ ਦੇ ਰੂਪ 'ਚ ਕੰਮ ਕਰ ਰਹੀ ਹੈ, ਜੋ ਦੂਰ ਰਹਿ ਰਹੀ ਆਪਣੀ ਧੀ ਨੂੰ 'ਗੋਂਦ ਦੇ ਲੱਡੂ' ਭੇਜਣਾ ਚਾਹੁੰਦੀ ਹੈ।

ਡਿਜ਼ੀਟਲ ਪਲੇਟਫਾਰਮ 'ਤੇ ਕਲਾਕਾਰਾਂ ਅਤੇ ਉਮਰ ਦੀ ਕੋਈ ਪਾਬੰਦੀ ਨਹੀਂ ਲਗਾਈ ਹੈ। ਇਹ ਗੱਲ ਕਿੰਨੀ ਦਿਲਾਸਾ ਦੇਣ ਵਾਲੀ ਹੈ? ਇਸ ਬਾਰੇ ਨੀਨਾ ਕਹਿੰਦੀ ਹੈ ਕਿ, ''ਮੈਂ 'ਬ੍ਰੀਥ' ਦੇ ਪਹਿਲੇ ਸੀਜ਼ਨ 'ਚ ਆਰ ਮਾਧਵਨ ਦੀ ਮਾਂ ਦਾ ਕਿਰਦਾਰ ਨਿਭਾਇਆ ਸੀ। ਉਸ ਤੋਂ ਬਾਅਦ ਕੁਝ ਵੀ ਪਸੰਦ ਨਹੀਂ ਆਇਆ। ਮੈਂ ਟੈਲੀਵਿਜ਼ਨ, ਮਰਾਠੀ ਅਤੇ ਹਿੰਦੀ ਫ਼ਿਲਮਾਂ ਕਰ ਰਹੀ ਸੀ। ਮੇਰੇ ਲਈ ਕਹਾਣੀ ਅਤੇ ਮਾਧਿਅਮ ਮਾਇਨੇ ਨਹੀਂ ਰੱਖਦਾ। ਮੈਂ ਇੰਨੇ ਸਾਲਾਂ ਤੋਂ ਕੰਮ ਕਰ ਰਹੀ ਹਾਂ, ਇਸ ਲਈ ਕਹਾਣੀ 'ਚ ਕੁਝ ਦਿਲਚਸਪ ਹੋਣਾ ਚਾਹੀਦਾ ਹੈ। ਟੈਲੀਵਿਜ਼ਨ ਦੇ ਦਰਸ਼ਕ ਅਤੇ ਉਨ੍ਹਾਂ ਦੀਆਂ ਮੰਗਾਂ ਵੱਖਰੀਆਂ ਹਨ। ਮੈਂ ਕਈ ਲਘੂ ਫ਼ਿਲਮਾਂ ਕੀਤੀਆ ਹਨ, ਉਸੇ ਤਰ੍ਹਾਂ ਡਿਜ਼ੀਟਲ ਪਲੇਟਫਾਰਮ ਦੀ ਦੁਨੀਆ ਖ਼ੂਬਸੂਰਤ ਲੱਗਦੀ ਹੈ।''

PunjabKesari

ਦੱਸਣਯੋਗ ਹੈ ਕਿ 'ਗੋਂਦ ਕਾ ਲੱਡੂ' ਕਹਾਣੀ 'ਚ ਤੁਹਾਨੂੰ ਸਭ ਤੋਂ ਵੱਧ ਕਿਸ ਚੀਜ਼ ਨੇ ਆਕਰਸ਼ਿਤ ਕੀਤਾ? ਇਸ 'ਤੇ ਨੀਨਾ ਕਹਿੰਦੀ ਹੈ ਕਿ, ''ਮੈਂ ਮਾਂ ਹਾਂ, ਉਦੋਂ ਹੀ ਮੈਂ ਇਸ ਵਿਸ਼ੇ ਨਾਲ ਜੁੜ ਸਕੀ। 'ਗੋਂਦ ਕੇ ਲੱਡੂ' ਦਾ ਜ਼ਿਕਰ ਮਾਂ ਅਤੇ ਪਰਿਵਾਰ ਦੇ ਮੈਂਬਰਾਂ ਨੂੰ ਯਾਦ ਕਰਾਉਂਦਾ ਹੈ। ਇਹ ਇੱਕ ਨਿੱਘਾ ਅਤੇ ਪਿਆਰ ਕਰਨ ਵਾਲਾ ਸਿਰਲੇਖ ਹੈ। ਇਹ ਕਹਾਣੀ ਸਿਰਫ਼ ਮੇਰੇ ਕਿਰਦਾਰ ਦੀ ਹੀ ਨਹੀਂ, ਸਗੋਂ ਡਿਲੀਵਰੀ ਬੁਆਏ ਅਤੇ ਉਸ ਦੀ ਪਤਨੀ ਬਾਰੇ ਵੀ ਹੈ। ਇਹ ਕਹਾਣੀ ਉਨ੍ਹਾਂ ਦੀ ਮਹੱਤਤਾ ਨੂੰ ਦਰਸਾਉਂਦੀ ਹੈ।''

PunjabKesari
ਨੀਨਾ ਮੰਨਦੀ ਹੈ ਕਿ ਅਦਾਕਾਰੀ ਦਾ ਮਤਲਬ ਮਸ਼ਹੂਰ ਹੋਣਾ ਨਹੀਂ ਹੈ। ਇਸ ਬਾਰੇ ਉਹ ਕਹਿੰਦੀ ਹੈ, ''ਕਿਸੇ ਐਕਟਰ ਲਈ ਕੁਝ ਵੀ ਬੰਦ ਨਹੀਂ ਹੁੰਦਾ ਅਤੇ ਨਾ ਹੀ ਉਹ ਰਿਟਾਇਰਮੈਂਟ ਹੁੰਦਾ ਹੈ। ਮੈਂ ਵੀ ਆਪਣੇ ਪਸੰਦ ਦੇ ਕੰਮ ਨੂੰ ਅੱਗੇ ਵਧਾ ਰਹੀ ਹਾਂ। ਮੈਂ ਮੱਧ ਵਰਗੀ ਅਦਾਕਾਰਾ ਹਾਂ। ਅੱਜ ਵੀ ਮੈਂ ਆਪਣੀਆਂ ਜੜ੍ਹਾਂ ਨਾਲ ਜੁੜੀ ਹੋਈ ਹਾਂ।''

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਪ੍ਰਤੀਕਿਰਿਆ ਸਾਡੇ ਨਾਲ ਜ਼ਰੂਰ ਸਾਂਝੀ ਕਰੋ।
 


sunita

Content Editor

Related News