‘ਚੋਲੀ ਕੇ ਪੀਛੇ’ ਗੀਤ ਲਈ ਨੀਨਾ ਗੁਪਤਾ ਕੋਲੋਂ ਡਾਇਰੈਕਟਰ ਨੇ ਕੀਤੀ ਸੀ ਇਹ ਮੰਗ

Thursday, Jun 17, 2021 - 12:26 PM (IST)

‘ਚੋਲੀ ਕੇ ਪੀਛੇ’ ਗੀਤ ਲਈ ਨੀਨਾ ਗੁਪਤਾ ਕੋਲੋਂ ਡਾਇਰੈਕਟਰ ਨੇ ਕੀਤੀ ਸੀ ਇਹ ਮੰਗ

ਮੁੰਬਈ (ਬਿਊਰੋ)– ਬਾਲੀਵੁੱਡ ਦੀ ਦਿੱਗਜ ਅਦਾਕਾਰਾ ਨੀਨਾ ਗੁਪਤਾ ਨੇ ਫ਼ਿਲਮ ਜਗਤ ’ਚ ਖ਼ੁਦ ਨੂੰ ਸਾਬਿਤ ਕਰਨ ਲਈ ਕਾਫੀ ਮਿਹਨਤ ਕੀਤੀ ਹੈ। ਨੀਨਾ ਗੁਪਤਾ ਨੇ ਫ਼ਿਲਮਾਂ ’ਚ ਆਪਣੀ ਦੂਜੀ ਪਾਰੀ ਨਾਲ ਸਾਬਿਤ ਕਰ ਦਿੱਤਾ ਹੈ ਕਿ ਉਹ ਹਰ ਕਿਰਦਾਰ ’ਚ ਫਿੱਟ ਬੈਠਦੀ ਹੈ। ਹਾਲ ਹੀ ’ਚ ਰਿਲੀਜ਼ ਹੋਈ ਨੀਨਾ ਗੁਪਤਾ ਦੀ ਬਾਇਓਗ੍ਰਾਫੀ ‘ਸੱਚ ਕਹੂੰ ਤੋਂ’ ਤੋਂ ਬਾਅਦ ਤਾਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਭੂਚਾਲ ਹੀ ਆ ਗਿਆ। ਆਪਣੀ ਕਿਤਾਬ ’ਚ ਆਪਣੇ ਜੀਵਨ ਦੇ ਕੌੜੇ ਸੱਚ ਨੂੰ ਜ਼ਾਹਿਰ ਕਰਨ ਲਈ ਪ੍ਰਸ਼ੰਸਕ ਨੀਨਾ ਗੁਪਤਾ ਦੀ ਤਾਰੀਫ਼ ਕਰ ਰਹੇ ਹਨ।

ਇਸ ਕਿਤਾਬ ’ਚ ਨੀਨਾ ਨੇ ਨਿੱਜੀ ਤੇ ਕੰਮਕਾਜੀ ਜ਼ਿੰਦਗੀ ਦੇ ਸੰਘਰਸ਼ਾਂ ਬਾਰੇ ਲਿਖਿਆ ਹੈ। ਇਕ ਥਾਂ ਨੀਨਾ ਨੇ ਦੱਸਿਆ ਕਿ ‘ਚੋਲੀ ਕੇ ਪੀਛੇ ਕਯਾ ਹੈ’ ਗਾਣੇ ’ਚ ਸੁਭਾਸ਼ ਘਈ ਨੇ ਮੰਗ ਕੀਤੀ ਸੀ ਕਿ ਉਹ ਇਸ ’ਚ ਪੈਡਿਡ ਬਲਾਊਜ਼ ਪਾਵੇ।

ਇਹ ਖ਼ਬਰ ਵੀ ਪੜ੍ਹੋ : ਕਰਨ ਔਜਲਾ ਦੀ ਐਲਬਮ ਦੀ ਧਮਾਕੇਦਾਰ ਇੰਟਰੋ ਰਿਲੀਜ਼, ਹੁਣ ਤਕ ਦੇ ਸਫਰ ਦਾ ਕੀਤਾ ਜ਼ਿਕਰ

ਨੀਨਾ ਨੇ ਕਿਤਾਬ ’ਚ ਲਿਖਿਆ, ‘ਜਦੋਂ ਮੈਂ ਪਹਿਲੀ ਵਾਰ ਗਾਣਾ ਸੁਣਿਆ ਤਾਂ ਮੈਨੂੰ ਪਤਾ ਸੀ ਕਿ ਇਹ ਬਹੁਤ ਹੀ ਚੰਗਾ ਗਾਣਾ ਹੋਣ ਵਾਲਾ ਹੈ ਪਰ ਜਦੋਂ ਸੁਭਾਸ਼ ਘਈ ਨੇ ਮੈਨੂੰ ਦੱਸਿਆ ਕਿ ਇਸ ’ਚ ਮੇਰੀ ਭੂਮਿਕਾ ਕੀ ਹੋਵੇਗੀ ਤਾਂ ਮੈਂ ਹੋਰ ਵੀ ਜ਼ਿਆਦਾ ਉਤਸ਼ਾਹਿਤ ਹੋ ਗਈ।

ਨੀਨਾ ਨੇ ਅੱਗੇ ਦੱਸਿਆ, ‘ਗਾਣੇ ਲਈ ਮੈਨੂੰ ਇਕ ਗੁਜਰਾਤੀ ਪਹਿਰਾਵਾ ਪਹਿਨਾਇਆ ਗਿਆ ਤੇ ਫਾਈਨਲ ਲੁੱਕ ਦਿਖਾਉਣ ਲਈ ਮੈਨੂੰ ਸੁਭਾਸ਼ ਘਈ ਕੋਲ ਭੇਜਿਆ ਗਿਆ ਤਾਂ ਉਨ੍ਹਾਂ ਨੇ ਮੈਨੂੰ ਦੇਖਦੇ ਹੀ ਨਹੀਂ! ਨਹੀਂ! ਨਹੀਂ! ਨਹੀਂ! ਕੁਝ ਭਰੋ, ਇਸ ਤਰ੍ਹਾਂ ਚੀਕਣ ਲੱਗੇ ਤਾਂ ਮੈਂ ਬਹੁਤ ਸ਼ਰਮਿੰਦਾ ਹੋ ਗਈ ਸੀ। ਹਾਲਾਂਕਿ ਮੈਂ ਜਾਣਦੀ ਹਾਂ ਕਿ ਉਹ ਗਾਣੇ ਦੀ ਮੰਗ ਲਈ ਅਜਿਹਾ ਕਹਿ ਰਹੇ ਸਨ। ਇਸ ’ਚ ਕੁਝ ਵੀ ਨਿੱਜੀ ਨਹੀਂ ਸੀ। ਪਰ ਫਿਰ ਵੀ ਮੈਂ ਉਸ ਦਿਨ ਸ਼ੂਟਿੰਗ ਨਹੀਂ ਕੀਤੀ ਸੀ ਤੇ ਉਸ ਤੋਂ ਅਗਲੇ ਦਿਨ ਮੈਨੂੰ ਚੋਲੀ ਦੇ ਹੇਠਾਂ ਪਾਉਣ ਲਈ ਪੈਡਿਡ ਬ੍ਰਾ ਦਿੱਤੀ ਗਈ ਤੇ ਫਿਰ ਮੇਰੇ ਪੂਰੇ ਲੁੱਕ ਨੂੰ ਸੁਭਾਸ਼ ਜੀ ਨੂੰ ਦਿਖਾਇਆ ਗਿਆ ਤਾਂ ਉਹ ਕਾਫੀ ਸੰਤੁਸ਼ਟ ਲੱਗ ਰਹੇ ਸਨ।’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News