ਅਦਾਕਾਰਾ ਨੀਲਮ ਕੋਠਾਰੀ ਦੇ ਘਰ ਛਾਇਆ ਮਾਤਮ, ਪਿਤਾ ਦਾ ਹੋਇਆ ਦਿਹਾਂਤ

Monday, Nov 15, 2021 - 09:41 AM (IST)

ਅਦਾਕਾਰਾ ਨੀਲਮ ਕੋਠਾਰੀ ਦੇ ਘਰ ਛਾਇਆ ਮਾਤਮ, ਪਿਤਾ ਦਾ ਹੋਇਆ ਦਿਹਾਂਤ

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਨੀਲਮ ਕੋਠਾਰੀ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਇਕ ਭਾਵੁਕ ਪੋਸਟ ਲਿਖੀ ਹੈ। ਨੀਲਮ ਕੋਠਾਰੀ ਨੇ 14 ਨਵੰਬਰ ਨੂੰ ਸੋਸ਼ਲ ਮੀਡੀਆ 'ਤੇ ਇਸ ਗੱਲ ਦੀ ਜਾਣਕਾਰੀ ਦਿੱਤੀ ਸੀ ਪਰ ਇਹ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਨੇ ਆਪਣੇ ਪਿਤਾ ਨਾਲ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ ਅਤੇ ਨਾਲ ਇਕ ਭਾਵੁਕ ਨੋਟ ਲਿਖਿਆ ਹੈ। ਉਸ ਨੇ ਲਿਖਿਆ ਹੈ, ''ਮੇਰੇ ਪਿਆਰੇ ਪਿਤਾ, ਤੁਸੀਂ ਮੇਰਾ ਚਾਨਣ ਸੀ, ਤੁਸੀਂ ਮੇਰੀ ਤਾਕਤ ਸੀ, ਤੁਸੀਂ ਮੇਰਾ ਸਹਾਰਾ ਸੀ, ਮੇਰੇ ਦੋਸਤ ਸੀ, ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ, ਤੁਹਾਨੂੰ ਬਹੁਤ ਯਾਦ ਕਰਾਂਗੀ। ਅਸੀਂ ਤੁਹਾਨੂੰ ਪਿਆਰ ਕਰਦੇ ਹਾਂ। ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ।''

PunjabKesari

ਦੱਸ ਦਈਏ ਕਿ ਨੀਲਮ ਕੋਠਾਰੀ ਦੇ ਪਤੀ ਅਤੇ ਅਦਾਕਾਰ ਸਮੀਰ ਸੋਨੀ ਨੇ ਵੀ ਇਕ ਭਾਵੁਕ ਨੋਟ ਲਿਖਿਆ ਹੈ। ਉਨ੍ਹਾਂ ਨੇ ਲਿਖਿਆ, ''ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ ਅੰਕਲ, ਤੁਸੀਂ ਆਪਣੀ ਜ਼ਿੰਦਗੀ ਕਿੰਗ ਸਾਈਜ਼ ਬਤੀਤ ਕੀਤੀ ਹੈ। ਤੁਹਾਨੂੰ ਬਹੁਤ ਯਾਦ ਕਰਾਂਗੀ।'' ਨੀਲਮ ਦੀ ਪੋਸਟ 'ਤੇ ਉਨ੍ਹਾਂ ਦੇ ਦੋਸਤ ਅਤੇ ਪ੍ਰਸ਼ੰਸਕ ਵੀ ਸ਼ਰਧਾਂਜਲੀ ਦੇ ਰਹੇ ਹਨ। 

ਅਦਾਕਾਰਾ ਸੋਫੀ ਚੌਧਰੀ ਨੇ ਲਿਖਿਆ, ''ਪਿਤਾ ਦਾ ਦਿਹਾਂਤ ਮੰਦਭਾਗਾ ਹੈ। ਮੈਂ ਤੁਹਾਨੂੰ ਪਿਆਰ ਅਤੇ ਤਾਕਤ ਭੇਜ ਰਹੀ ਹਾਂ। ਪਿਤਾ ਦੀ ਆਤਮਾ ਨੂੰ ਸ਼ਾਂਤੀ ਮਿਲੇ।'' ਇਸ ਤੋਂ ਇਲਾਵਾ ਬਾਲੀਵੁੱਡ ਅਦਾਕਾਰਾ ਜੂਹੀ ਚਾਵਲਾ, ਮਹੀਪ ਕਪੂਰ, ਸੀਮਾ ਕਪੂਰ ਅਤੇ ਭਾਵਨਾ ਪਾਂਡੇ ਨੇ ਵੀ  ਨੀਲਮ ਦੇ ਪਿਤਾ ਨੂੰ ਸ਼ਰਧਾਂਜਲੀ ਦਿੱਤੀ ਹੈ।

ਦੱਸਣਯੋਗ ਹੈ ਕਿ ਅਦਾਕਾਰ ਸਮੀਰ ਸੋਨੀ ਨਾਲ ਨੀਲਮ ਕੋਠਾਰੀ ਦਾ ਵਿਆਹ ਹੋਇਆ ਹੈ। ਦੋਹਾਂ ਦੀ ਇਕ ਬੇਟੀ ਹੈ। ਨੀਲਮ ਨੇ ਕਈ ਫ਼ਿਲਮਾਂ 'ਚ ਵੀ ਕੰਮ ਕੀਤਾ ਹੈ। ਸੁਧੀਰ ਕੋਠਾਰੀ ਜਿਊਲਰੀ ਇੰਡਸਟਰੀ 'ਚ ਇਕ ਕਾਰੋਬਾਰੀ ਸਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News