''ਗੁੱਡ ਲਕ ਜੈਰੀ'' ਲਈ ਨਯਨਤਾਰਾ ਨੇ ਕੀਤੀ ਜਾਹਨਵੀ ਦੀ ਤਾਰੀਫ਼, ਬੋਲੀ-''ਟ੍ਰੇਲਰ ਦੇਖ ਕੇ ਮਜ਼ਾ ਆ ਗਿਆ''

07/24/2022 2:18:28 PM

ਮੁੰਬਈ-ਅਦਾਕਾਰਾ ਜਾਹਨਵੀ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਗੁੱਡ ਲਕ ਜੈਰੀ' ਨੂੰ ਲੈ ਕੇ ਕਾਫ਼ੀ ਚਰਚਾ 'ਚ ਹੈ। ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ, ਜਿਸ ਨੂੰ ਦਰਸ਼ਕਾਂ ਦਾ ਕਾਫ਼ੀ ਚੰਗਾ ਰਿਸਪਾਂਸ ਮਿਲ ਰਿਹਾ ਹੈ। ਪ੍ਰਸ਼ੰਸਕ ਜਾਹਨਵੀ ਦੀ ਐਕਟਿੰਗ ਦੀ ਖ਼ੂਬ ਤਾਰੀਫ਼ ਕਰ ਰਹੇ ਹਨ। ਉਧਰ ਹੁਣ ਸਾਊਥ ਅਦਾਕਾਰਾ ਨਯਨਤਾਰਾ ਨੇ ਵੀ ਜਾਹਨਵੀ ਕਪੂਰ ਅਤੇ ਉਨ੍ਹਾਂ ਦੀ ਫਿਲਮ 'ਗੁੱਡ ਲਕ ਜੈਰੀ' ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। 

PunjabKesari
ਨਯਨਤਾਰਾ ਨੇ ਕਿਹਾ ਕਿ ਕੋਕਿਲਾ ਮੇਰੇ ਦਿਲ ਦੇ ਬਹੁਤ ਕਰੀਬ ਹੈ ਅਤੇ 'ਗੁੱਡ ਲਕ ਜੈਰੀ' ਦਾ ਟ੍ਰੇਲਰ ਦੇਖ ਕੇ ਮੈਨੂੰ ਮਜ਼ਾ ਆ ਗਿਆ। ਦਰਸ਼ਕਾਂ ਲਈ ਇਹ ਇਕ ਮਜ਼ੇਦਾਰ ਸਫ਼ਰ ਹੋਣ ਵਾਲਾ ਹੈ। ਜੈਰੀ ਇਸ ਤੋਂ ਬਿਹਤਰ ਨਹੀਂ ਹੋ ਸਕਦੀ ਸੀ। ਗੁੱਡ ਲਕ ਜਾਹਨਵੀ'।

PunjabKesari
ਦੱਸ ਦੇਈਏ ਕਿ 'ਗੁੱਡ ਲਕ ਜੈਰੀ'  ਤਮਿਲ ਫ਼ਿਲਮ 'ਕੋਲਾਮਾਵੁ ਕੋਕਿਲਾ' ਦੀ ਅਧਿਕਾਰਿਕ ਹਿੰਦੀ ਰਿਮੇਕ ਹੈ। ਤਮਿਲ ਫ਼ਿਲਮ 'ਚ ਨਯਨਤਾਰਾ ਨੇ ਹੀ ਮੁੱਖ ਕਿਰਦਾਰ ਨਿਭਾਇਆ ਸੀ।

PunjabKesari
ਜ਼ਿਕਰਯੋਗ ਹੈ ਕਿ ਸਿਧਾਰਥ ਸੇਨ ਨਿਰਦੇਸ਼ਿਤ 'ਗੁੱਡ ਲਕ ਜੈਰੀ' ਥ੍ਰਿਲਰ ਫ਼ਿਲਮ ਹੈ। ਆਨੰਦ ਐੱਲ ਰਾਏ ਇਸ ਦੇ ਸਹਿ-ਨਿਰਮਾਤਾ ਹਨ। ਇਸ ਫ਼ਿਲਮ 'ਚ ਦੀਪਕ ਡੋਬਰੀਆਲ, ਮੀਤਾ ਵਿਸ਼ਸ਼ਠ, ਨੀਰਜ ਸੂਦ ਅਤੇ ਸੁਸ਼ਾਂਤ ਪ੍ਰਮੁੱਖ ਕਿਰਦਾਰਾਂ 'ਚ ਨਜ਼ਰ ਆਉਣਗੇ। ਇਹ ਫ਼ਿਲਮ 2018 'ਚ ਪ੍ਰਦਰਸ਼ਿਤ ਤਮਿਲ ਫ਼ਿਲਮ ਕੋਲਾਮਾਵੂ ਕੋਕਿਲਾ ਦੀ ਰੀਮੇਕ ਹੈ। ਇਹ ਫ਼ਿਲਮ 29 ਜੁਲਾਈ ਨੂੰ ਓ.ਟੀ.ਟੀ. ਪਲੇਟਫਾਰਮ ਡਿਜਨੀ ਪਲੱਸ ਹਾਟਸਟਾਰ 'ਤੇ ਸਟਰੀਮ ਹੋਵੇਗੀ। 


Aarti dhillon

Content Editor

Related News