ਹਰਿਮੰਦਰ ਸਾਹਿਬ ਨਤਮਸਤਕ ਹੋਏ ਨਯਨਤਾਰਾ-ਵਿਗ੍ਰੇਸ਼, ਸੰਗਤ ਨਾਲ ਬੈਠ ਕੇ ਛਕਿਆ ਲੰਗਰ (ਤਸਵੀਰਾਂ)

Sunday, Jul 10, 2022 - 05:32 PM (IST)

ਹਰਿਮੰਦਰ ਸਾਹਿਬ ਨਤਮਸਤਕ ਹੋਏ ਨਯਨਤਾਰਾ-ਵਿਗ੍ਰੇਸ਼, ਸੰਗਤ ਨਾਲ ਬੈਠ ਕੇ ਛਕਿਆ ਲੰਗਰ (ਤਸਵੀਰਾਂ)

ਮੁੰਬਈ- ਅਦਾਕਾਰਾ ਨਯਨਤਾਰਾ ਅਤੇ ਵਿਗ੍ਰੇਸ਼ ਸ਼ਿਵਨ ਵਿਆਹ ਤੋਂ ਬਾਅਦ ਲਗਾਤਾਰ ਚਰਚਾ 'ਚ ਬਣੇ ਹੋਏ ਹਨ। ਜੋੜੇ ਨੇ 9 ਜੂਨ ਨੂੰ ਸੱਤ ਫੇਰੇ ਲਏ ਸਨ। ਨਯਨਤਾਰਾ ਅਤੇ ਵਿਗ੍ਰੇਸ਼ ਦੇ ਵਿਆਹ ਨੂੰ 1 ਮਹੀਨਾ ਪੂਰਾ ਹੋ ਗਿਆ ਹੈ। ਹਾਲ ਹੀ 'ਚ ਦੋਵੇਂ ਥਾਈਲੈਂਡ ਤੋਂ ਹਨੀਮੂਨ ਮਨਾ ਕੇ ਵਾਪਸ ਪਰਤੇ ਸਨ। ਦੋਵਾਂ ਨੂੰ ਏਅਰਪੋਰਟ 'ਤੇ ਸਪਾਟ ਵੀ ਕੀਤਾ ਗਿਆ ਸੀ। ਹੁਣ ਨਯਨਤਾਰਾ ਅਤੇ ਵਿਗ੍ਰੇਸ਼ ਅੰਮ੍ਰਿਤਸਰ ਦੇ ਹਰਿਮੰਦਰ ਸਾਹਿਬ ਨਤਮਸਤਕ ਹੋਏ ਹਨ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

PunjabKesari
ਤਸਵੀਰਾਂ 'ਚ ਨਯਨਤਾਰਾ ਵ੍ਹਾਈਟ ਡਰੈੱਸ 'ਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਅਦਾਕਾਰਾ ਨੇ ਬਲਿਊ ਦੁਪੱਟਾ ਕੈਰੀ ਕੀਤਾ ਹੋਇਆ ਹੈ। ਇਸ ਲੁੱਕ 'ਚ ਅਦਾਕਾਰਾ ਗਾਰਜ਼ੀਅਸ ਲੱਗ ਰਹੀ ਹੈ। ਉਧਰ ਵਿਗ੍ਰੇਸ਼ ਲਾਈਟ ਬਲਿਊ ਸ਼ਰਟ ਅਤੇ ਬਲੈਕ ਪੈਂਟ 'ਚ ਖੂਬਸੂਰਤ ਲੱਗ ਰਹੇ ਹਨ। ਜੋੜੇ ਨੇ ਪਹਿਲਾਂ ਗੁਰਦੁਆਰੇ 'ਚ ਮੱਥਾ ਟੇਕਿਆ ਅਤੇ ਫਿਰ ਸੰਗਤ ਨਾਲ ਬੈਠ ਕੇ ਲੰਗਰ ਛਕਿਆ । ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ।

PunjabKesari
ਦੱਸ ਦੇਈਏ ਕਿ ਨਯਨਤਾਰਾ ਅਤੇ ਵਿਗ੍ਰੇਸ਼ ਪਹਿਲੀ ਵਾਰ 'ਨਾਨੁਮ ਰਾਊਡੀ ਧਾਨ' ਦੀ ਸ਼ੂਟਿੰਗ ਦੌਰਾਨ ਮਿਲੇ ਸਨ, ਪਹਿਲੀ ਮੁਲਾਕਾਤ 'ਚ ਹੀ ਦੋਵਾਂ ਨੂੰ ਪਿਆਰ ਹੋ ਗਿਆ ਸੀ। ਉਨ੍ਹਾਂ ਨੇ 6 ਸਾਲ ਤੱਕ ਇਕ-ਦੂਜੇ ਨੂੰ ਡੇਟ ਕੀਤਾ, ਉਸ ਤੋਂ ਬਾਅਦ 9 ਜੂਨ ਨੂੰ ਵਿਆਹ ਕਰਕੇ ਹਮੇਸ਼ਾ-ਹਮੇਸ਼ਾ ਲਈ ਇਕ-ਦੂਜੇ ਦੇ ਹੋ ਗਏ।

 

PunjabKesari


author

Aarti dhillon

Content Editor

Related News