ਮੂਸੇਵਾਲਾ ’ਤੇ ਪੁਲਸ ਕੇਸਾਂ ਦੇ ਸਵਾਲ ’ਤੇ ਬੋਲੇ ਨਵਜੋਤ ਸਿੱਧੂ, ‘ਮੇਰੇ ’ਤੇ ਕੇਸ ਪਏ ਸੀ, ਲੋਕਾਂ ਨੇ 6 ਚੋਣਾਂ ਜਿਤਾ ਦਿੱਤੀਆਂ’

12/03/2021 1:35:27 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਕਾਂਗਰਸ ’ਚ ਸ਼ਾਮਲ ਹੋ ਗਏ ਹਨ। ਅੱਜ ਰਸਮੀ ਤੌਰ ’ਤੇ ਇਸ ਗੱਲ ਦਾ ਐਲਾਨ ਹੋ ਚੁੱਕਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਹਾਜ਼ਰੀ ’ਚ ਸਿੱਧੂ ਮੂਸੇ ਵਾਲਾ ਨੇ ਕਾਂਗਰਸ ਦਾ ਪੱਲਾ ਫੜਿਆ ਹੈ।

ਇਹ ਖ਼ਬਰ ਵੀ ਪੜ੍ਹੋ : ਕਾਂਗਰਸ ’ਚ ਸ਼ਾਮਲ ਹੋਣ ਦੀ ਸਿੱਧੂ ਮੂਸੇ ਵਾਲਾ ਨੇ ਦੱਸੀ ਵਜ੍ਹਾ, ਜਾਣੋ ਕੀ ਦਿੱਤਾ ਬਿਆਨ

ਇਸ ਦੌਰਾਨ ਮੀਡੀਆ ਨੇ ਸਵਾਲ ਪੁੱਛਿਆ ਕਿ ਗੰਨ ਗਲਚਰ ਨੂੰ ਪ੍ਰਮੋਟ ਕਰਨ ਤੇ ਪੁਲਸ ਕੇਸਾਂ ’ਚ ਘਿਰਿਆ ਸਿੱਧੂ ਮੂਸੇ ਵਾਲਾ ਨੌਜਵਾਨਾਂ ਨੂੰ ਕੀ ਸੇਧ ਦੇਵੇਗਾ ਤਾਂ ਨਵਜੋਤ ਸਿੰਘ ਸਿੱਧੂ ਨੇ ਇਸ ਦਾ ਜਵਾਬ ਦਿੱਤਾ।

ਜਵਾਬ ਦਿੰਦਿਆਂ ਨਵਜੋਤ ਸਿੱਧੂ ਨੇ ਕਿਹਾ, ‘ਕੇਸ ਪੈਣ ਦਾ ਮਤਲਬ ਇਹ ਨਹੀਂ ਕਿ ਕੋਈ ਬੰਦਾ ਦੋਸ਼ੀ ਹੋ ਗਿਆ। ਮੇਰੇ ’ਤੇ ਕੇਸ ਪਏ ਸੀ, ਫਿਰ ਲੋਕਾਂ ਨੇ 6 ਚੋਣਾਂ ਜਿਤਾ ਦਿੱਤੀਆਂ। ਇਹ ਫ਼ੈਸਲਾ ਨਾ ਤੁਸੀਂ ਕਰਨਾ, ਨਾ ਕਿਸੇ ਹੋਰ ਨੇ ਕਰਨਾ ਹੈ।’

ਇਹ ਖ਼ਬਰ ਵੀ ਪੜ੍ਹੋ : ਟਵਿਟਰ ਯੂਜ਼ਰ ਦਾ ਮਨਜਿੰਦਰ ਸਿਰਸਾ ਨੂੰ ਸਵਾਲ, ਕੀ ਹੁਣ ਵੀ ਕੰਗਨਾ ਨੂੰ ਜੇਲ੍ਹ ਭੇਜੋਗੇ? ਦੇਖੋ ਕੀ ਮਿਲਿਆ ਜਵਾਬ

ਸਿੱਧੂ ਨੇ ਅੱਗੇ ਕਿਹਾ, ‘ਅਸੀਂ ਕੋਰਟ ਦੀ ਕਿਸੇ ਗੱਲ ’ਤੇ ਟਿੱਪਣੀ ਨਹੀਂ ਕਰ ਸਕਦੇ, ਇਹ ਵਾਜਿਬ ਨਹੀਂ ਹੈ। ਜਿਹੜੇ ਪੇੜ ’ਤੇ ਅੰਬ ਲੱਗਦੇ ਹਨ, ਪੱਥਰ ਵੀ ਉਸੇ ਨੂੰ ਵੱਜਦੇ ਹਨ। ਬੜੇ ਲੋਕ ਇਸ ਧਰਤੀ ’ਤੇ ਮੌਜੂਦ ਹਨ, ਜਿਨ੍ਹਾਂ ’ਤੇ ਕੇਸ ਪਏ ਹਨ, ਫਿਰ ਕੀ ਹੋ ਗਿਆ।’ 

ਨਵਜੋਤ ਸਿੱਧੂ ਨੇ ਇਹ ਵੀ ਕਿਹਾ ਕਿ ਇਹ ਕੋਈ ਮੀਡੀਆ ਟ੍ਰਾਇਲ ਨਹੀਂ ਹੋ ਰਿਹਾ। ਲੋਕ ਆਉਣ ਵਾਲੀਆਂ ਚੋਣਾਂ ’ਚ ਇਸ ਦਾ ਫ਼ੈਸਲਾ ਖ਼ੁਦ ਕਰਨਗੇ।

ਨੋਟ– ਨਵਜੋਤ ਸਿੱਧੂ ਦੇ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News