ਗਾਇਕ ਨੌਰਾ ਸਾਬ ਦਾ ਗੀਤ Sabhidhan ਜਲਦ ਹੋਵੇਗਾ ਤੁਹਾਡੇ ਰੂ-ਬ-ਰੂ

Monday, Dec 12, 2022 - 05:19 PM (IST)

ਗਾਇਕ ਨੌਰਾ ਸਾਬ ਦਾ ਗੀਤ Sabhidhan ਜਲਦ ਹੋਵੇਗਾ ਤੁਹਾਡੇ ਰੂ-ਬ-ਰੂ

ਚੰਡੀਗੜ੍ਹ (ਬਿਊਰੋ)– ਆਪਣੇ ਗੀਤ ‘ਲਾਈਵ ਡੈੱਡ’ ਨੂੰ ਰਿਲੀਜ਼ ਕਰਨ ਤੋਂ ਬਾਅਦ ਹੁਣ ਪੰਜਾਬੀ ਗਾਇਕ ਨੌਰਾ ਸਾਬ ਇਕ ਹੋਰ ਨਵਾਂ ਗੀਤ ਲੈ ਕੇ ਜਲਦ ਸਰੋਤਿਆਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ : ਮਾਂ ਵੈਸ਼ਣੋ ਦੇਵੀ ਦੇ ਦਰਬਾਰ ਪਹੁੰਚੇ ਸ਼ਾਹਰੁਖ ਖ਼ਾਨ, ਮੱਥਾ ਟੇਕ ਲਿਆ ਆਸ਼ੀਰਵਾਦ

ਨੌਰਾ ਸਾਬ ਦੇ ਨਵੇਂ ਰਿਲੀਜ਼ ਹੋਣ ਵਾਲੇ ਗੀਤ ਦਾ ਨਾਂ ‘Sabhidhan’ ਹੈ, ਜਿਸ ਦੀ ਜਾਣਕਾਰੀ ਖ਼ੁਦ ਨੌਰਾ ਸਾਬ ਵਲੋਂ ਸਾਂਝੀ ਕੀਤੀ ਗਈ ਹੈ।

ਇਸ ਗੀਤ ਨੂੰ ਯੂਟਿਊਬ ’ਤੇ ਹੁਣ ਤਕ 15 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ ਨੂੰ ਲਿਖਿਆ ਤੇ ਗਾਇਆ ਖ਼ੁਦ ਨੌਰਾ ਸਾਬ ਨੇ ਹੈ। ਇਸ ਗੀਤ ਨੂੰ ਨੌਰਾ ਸਾਬ ਦੇ ਹੀ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ।

ਗੀਤ ਨੂੰ ਸੀ. ਕੇ. ਰੌਕਸ ਨੇ ਸੰਗੀਤ ਦਿੱਤਾ ਹੈ ਤੇ ਇਸ ਦਾ ਪੋਸਟਰ ਤੇ ਵੀਡੀਓ ਬਰੇਨ ਕ੍ਰਿਏਸ਼ਨਜ਼ ਵਲੋਂ ਬਣਾਈ ਗਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News