ਸਾਊਥ ਦੀ ਇਸ ਖ਼ੂਬਸੂਰਤ ਅਦਾਕਾਰਾ ਨੂੰ ਗੂਗਲ ਨੇ ਐਲਾਨਿਆ ''2020 ਦੀ ਨੈਸ਼ਨਲ ਕ੍ਰਸ਼'', ਦੇਖੋ ਤਸਵੀਰਾਂ

Monday, Nov 23, 2020 - 04:44 PM (IST)

ਸਾਊਥ ਦੀ ਇਸ ਖ਼ੂਬਸੂਰਤ ਅਦਾਕਾਰਾ ਨੂੰ ਗੂਗਲ ਨੇ ਐਲਾਨਿਆ ''2020 ਦੀ ਨੈਸ਼ਨਲ ਕ੍ਰਸ਼'', ਦੇਖੋ ਤਸਵੀਰਾਂ

ਨਵੀਂ ਦਿੱਲੀ (ਬਿਊਰੋ) : ਕੰਨੜ ਸਿਨੇਮਾ ਦੀ ਖ਼ੂਬਸੂਰਤ ਤੇ ਮਸ਼ਹੂਰ ਅਦਾਕਾਰਾ ਰਸ਼ਿਮਕਾ ਮੰਦਾਨਾ ਦੇ ਪ੍ਰਸ਼ੰਸਕਾਂ ਨੂੰ ਉਸ ਸਮੇਂ ਵੱਡਾ ਸਰਪ੍ਰਾਈਜ਼ ਮਿਲਿਆ, ਜਦੋਂ ਸਰਚ ਇੰਜਨ ਗੂਗਲ ਨੇ ਅਦਾਕਾਰਾ ਨੂੰ 'National Crush Of India 2020 Female' ਐਲਾਨ ਕੀਤਾ। ਗੂਗਲ 'ਚ ਨੈਸ਼ਨਲ ਕ੍ਰਸ਼ ਸਰਚ ਕਰਨ 'ਤੇ ਰਸ਼ਿਮਕਾ ਦਾ ਨਾਮ ਨਤੀਜਿਆਂ 'ਚ ਮਿਲਦਾ ਹੈ।

PunjabKesari

ਇਸ ਤੋਂ ਬਾਅਦ ਟਵਿੱਟਰ 'ਤੇ ਵੀ ਰਸ਼ਿਮਕਾ ਨੈਸ਼ਨਲ ਕ੍ਰਸ਼ ਹੈਸ਼ਟੈਗ ਨਾਲ ਟਰੈਂਡ ਹੋਣ ਲੱਗੀ। ਰਸ਼ਿਮਕਾ ਨੇ ਇਸ ਦਾ ਸਕਰੀਨਸ਼ਾਟ ਆਪਣੇ ਟਵਿੱਟਰ ਅਕਾਊਂਟ 'ਤੇ ਸਾਂਝਾ ਕੀਤਾ ਹੈ। ਉਨ੍ਹਾਂ ਨੇ ਸਾਫ਼ ਲਿਖਿਆ, 'ਮੇਰੇ ਲੋਕ ਅਸਲ 'ਚ ਲੀਜੇਂਡਰੀ ਹਨ। ਉਹ ਇੰਨੇ ਪਿਆਰੇ ਹਨ...ਨਹੀਂ ਹੈ? ਮੇਰਾ ਦਿਲ ਉਨ੍ਹਾਂ ਸਾਰਿਆਂ ਕੋਲ ਹੈ। 24 ਸਾਲ ਦੀ ਰਸ਼ਿਮਕਾ ਨੇ ਕੰਨੜ ਤਮਿਲ ਅਤੇ ਤੇਲਗੂ ਫ਼ਿਲਮਾਂ 'ਚ ਕੰਮ ਕੀਤਾ ਹੈ।

PunjabKesari
ਰਸ਼ਿਮਕਾ ਨੇ 2016 'ਚ 'Kirik Party' ਫ਼ਿਲਮ ਤੋਂ ਕੰਨੜ ਸਿਨੇਮਾ 'ਚ ਡੈਬਿਊ ਕੀਤਾ ਸੀ। ਇਸ ਫ਼ਿਲਮ 'ਚ ਰਸ਼ਿਮਕਾ ਦੀ ਅਦਾਕਾਰੀ ਦੀ ਖ਼ੂਬ ਤਾਰੀਫ਼ ਹੋਈ ਸੀ ਅਤੇ ਫ਼ਿਲਮ ਉਸ ਸਾਲ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫ਼ਿਲਮਾਂ 'ਚ ਸ਼ਾਮਲ ਹੋਈ।

PunjabKesari

ਟਵਿੱਟਰ 'ਤੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਅਦਾਕਾਰਾ ਦੇ ਨੈਸ਼ਨਲ ਕ੍ਰਸ਼ ਦੱਸੇ ਜਾਣ 'ਤੇ ਕਾਫ਼ੀ ਜੋਸ਼ 'ਚ ਹੈ ਅਤੇ ਵੱਧ-ਚੜ੍ਹ ਕੇ ਟਵੀਟ ਕਰ ਰਹੇ ਹਨ। ਰਸ਼ਿਮਕਾ ਨੂੰ ਸਭ ਤੋਂ ਵੱਧ ਸ਼ੌਹਰਤ ਉਨ੍ਹਾਂ ਦੀ ਫ਼ਿਲਮ 'ਗੀਤਾ ਗੋਵਿੰਦਮ' ਲਈ ਮਿਲੀ, ਜਿਸ 'ਚ ਉਨ੍ਹਾਂ ਨੇ ਅਰਜੁਨ ਰੈਡੀ ਸਟਾਰ ਵਿਜੈ ਦੇਵਰਕੇਂਡਾ ਦੇ ਨਾਲ ਕੰਮ ਕੀਤਾ ਸੀ।

PunjabKesari


author

sunita

Content Editor

Related News