ਹਰੇਕ ਦੇ ਦਿਲ ਨੂੰ ਝੰਜੋੜ ਰਹੀਆਂ ਨੇ ਸਤਨਾਮ ਖੱਟੜਾ ਦੀਆਂ ਇਹ ਵੀਡੀਓਜ਼
Wednesday, Sep 02, 2020 - 08:39 PM (IST)
ਜਲੰਧਰ (ਵੈੱਬ ਡੈਸਕ) — ਸਾਲ 2020 ਜਦੋਂ ਤੋਂ ਸ਼ੁਰੂ ਹੋਇਆ ਹੈ ਕਿ ਇੰਡਸਟਰੀ ਨੂੰ ਲੱਗਦਾ ਹੈ ਕਿਸੇ ਦੀ ਬਹੁਤ ਬੁਰੀ ਨਜ਼ਰ ਲੱਗ ਗਈ ਹੈ। 2020 ਨੇ ਕਈ ਨਾਮੀ ਸਿਤਾਰਿਆਂ ਤੋਂ ਸਾਨੂੰ ਹਮੇਸ਼ਾ ਲਈ ਵਿਛੋੜ ਦਿੱਤਾ ਹੈ। ਨੌਜਵਾਨ ਪੀੜ੍ਹੀ ਨੂੰ ਜਿਮ ਲਈ ਉਤਸ਼ਾਹਿਤ ਕਰਨ ਵਾਲੇ ਸਤਨਾਮ ਖੱਟੜਾ ਦਾ ਦਿਲ ਦਾ ਦੌਰਾ ਪੈਣ ਕਾਰਨ ਬੀਤੇ ਕੁਝ ਦਿਨ ਪਹਿਲਾਂ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਮੌਤ ਦੀ ਖ਼ਬਰ ਨਾਲ ਹਰ ਪਾਸੇ ਸੋਗ ਦੀ ਲਹਿਰ ਛਾ ਗਈ। ਸਤਨਾਮ ਖੱਟੜਾ ਦੇ ਪੰਜਾਬ 'ਚ ਉਨ੍ਹਾਂ ਦੀ ਬਾਡੀ ਨੂੰ ਚਾਹੁਣ ਵਾਲੇ ਲੱਖਾਂ ਫਾਲੋਅਰਸ ਹਨ।
2011 'ਚ ਕੇਨੈਡਾ ਗਏ ਸਨ ਸਤਨਾਮ ਖੱਟੜਾ
ਸਤਨਾਮ ਖੱਟੜਾ ਸਾਲ 2011 'ਚ ਕਬੱਡੀ ਖੇਡਣ ਕੇਨੈਡਾ ਗਏ ਸਨ। ਇਸ ਤੋਂ 1-2 ਸਾਲ ਬਾਅਦ ਹੀ ਸਤਨਾਮ ਖੱਟੜਾ ਨੇ ਬਾਡੀ ਬਿਲਡਰ ਬਣਨ ਦਾ ਸਫ਼ਰ ਸ਼ੁਰੂ ਕੀਤਾ ਸੀ। 2 ਸਾਲਾ 'ਚ ਸਤਨਾਮ ਖੱਟੜਾ ਨੇ ਬਾਡੀ ਬਿਲਡਰ ਵਜੋਂ ਇਨ੍ਹੀਂ ਪ੍ਰਸਿੱਧੀ ਖੱਟੀ ਕਿ ਪੰਜਾਬ ਦਾ ਹਰ ਨੌਜਵਾਨ ਉਨ੍ਹਾਂ ਨੂੰ ਜਾਣਨ ਲੱਗ ਪਿਆ। ਸਤਨਾਮ ਖੱਟੜਾ ਅਜਿਹਾ ਸਿਤਾਰਾ ਸੀ, ਜਿਸ ਨੇ ਹਰ ਖ਼ੇਤਰ 'ਚ ਪ੍ਰਸਿੱਧੀ ਖੱਟੀ। ਉਨ੍ਹਾਂ ਨੇ ਕਬੱਡੀ, ਬਾਡੀ ਬਿਲਡਰ ਤੇ ਮਾਡਲਿੰਗ ਦੇ ਖ਼ੇਤਰ 'ਚ ਵੀ ਵੱਡੀਆਂ ਮੱਲ੍ਹਾਂ ਮਾਰੀਆਂ ਸਨ। ਦੱਸਿਆ ਜਾਂਦਾ ਹੈ ਕਿ ਸਤਨਾਮ ਰੋਜ਼ਾਨਾ 20 ਕਿਲੋ ਮੀਟਰ ਦੌੜਦਾ ਸੀ। ਉਹ ਆਪਣੀ ਸਿਹਤ ਪ੍ਰਤੀ ਇੰਨੇ ਜ਼ਿਆਦਾ ਸੁਚੇਤ ਸਨ ਕਿ ਆਪਣੀ ਹਰ ਖਾਣ-ਪੀਣ ਵਾਲੀ ਚੀਜ਼ 'ਤੇ ਖ਼ਾਸ ਧਿਆਨ ਦਿੰਦੇ ਸਨ।
j koi es veer nu janda a ta plz veeer da phn no jrur snd kryo apa nu❤️🙏🏻
A post shared by satnam khattra (@satnamkhattra71000) on Apr 29, 2020 at 7:24am PDT
ਗਰੀਬਾਂ ਲਈ ਹੀ ਨਹੀਂ ਸਗੋਂ ਜਾਨਵਰਾਂ ਲਈ ਫ਼ਰਿਸ਼ਤਾ ਸਨ ਸਤਨਾਮ
ਸਤਨਾਮ ਖੱਟੜਾ ਬਹੁਤ ਹੀ ਸਾਫ਼ ਤੇ ਨੇਕ ਦਿਲ ਇਨਸਾਨ ਸਨ। ਉਨ੍ਹਾਂ ਨੇ ਕਦੇ ਵੀ ਆਪਣੇ ਪ੍ਰਸਿੱਧੀ 'ਤੇ ਘਮੰਡ ਨਹੀਂ ਕੀਤਾ। ਉਹ ਹਮੇਸ਼ਾ ਹੀ ਗਰੀਬਾਂ ਦੀ ਮਦਦ ਲਈ ਅੱਗੇ ਆਉਂਦੇ ਸਨ। ਕਈ ਵਾਰ ਉਹ ਆਪਣੇ ਆਲੇ-ਦੁਆਲੇ ਦੇ ਗਰੀਬ ਲੋਕਾਂ ਦੀ ਮਦਦ ਕਰ ਚੁੱਕੇ ਹਨ। ਉਹ ਕਈ ਗਰੀਬ ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਵੀ ਚੁੱਕਦੇ ਸਨ। ਗਰੀਬ ਲੋਕਾਂ ਨਾਲ ਉਨ੍ਹਾਂ ਨੂੰ ਕਿੰਨੀ ਹਮਦਰਦੀ ਸੀ, ਇਸ ਗੱਲ ਦਾ ਅੰਦਾਜ਼ਾ ਤੁਸੀਂ ਸਤਨਾਮ ਖੱਟੜਾ ਦੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ ਤੋਂ ਵੀ ਲਾ ਸਕਦੇ ਹੋ। ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਉਨ੍ਹਾਂ ਵਲੋਂ ਗਰੀਬ ਲੋਕਾਂ/ਬੱਚਿਆਂ ਦੀ ਮਦਦ ਕਰਦਿਆਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ। ਇਹ ਆਖ ਸਕਦੇ ਹੋ ਕਿ ਸਤਨਾਮ ਖੱਟੜਾ ਲੋਕ ਭਲਾਈ ਦੇ ਕੰਮਾਂ 'ਚ ਆਪਣਾ ਸਹਿਯੋਗ ਦਿੰਦੇ ਸਨ। ਇਸ ਤੋਂ ਇਲਾਵਾ ਸਤਨਾਮ ਖੱਟੜਾ ਨੂੰ ਜਾਨਵਰਾਂ ਨਾਲ ਵੀ ਬੇਹੱਦ ਪਿਆਰ ਸੀ। ਉਹ ਜਦੋਂ ਵੀ ਕਿਸੇ ਜਾਨਵਰ ਨੂੰ ਜ਼ਖਮੀ ਦੇਖਦੇ ਸਨ ਤਾਂ ਉਨ੍ਹਾਂ ਦਾ ਇਲਾਜ ਕਰਵਾਉਂਦੇ ਸਨ। ਇਥੋਂ ਤੱਕ ਵੀ ਕੁੱਤਿਆਂ ਦੀ ਦੇਖਰੇਖ ਵੀ ਕਰਦੇ ਸਨ।
ਮੇਲਿਆਂ ਤੇ ਅਖਾੜਿਆਂ ਦੀ ਰੌਣਕ ਸਨ ਸਤਨਾਮ
ਕਬੱਡੀ ਦੇ ਖ਼ੇਤਰ 'ਚੋਂ ਬਾਡੀ ਬਿਲਡਰ ਦੇ ਖ਼ੇਤਰ 'ਚ ਪ੍ਰਸਿੱਧੀ ਖੱਟਣ ਵਾਲੇ ਖੱਟੜਾ ਹਮੇਸ਼ਾ ਹੀ ਮੇਲਿਆਂ ਤੇ ਅਖਾੜਿਆਂ ਦੀ ਰੌਣਕ ਬਣਦੇ ਸਨ। ਵੱਡੇ-ਵੱਡੇ ਟੂਰਨਾਮੈਂਟਾਂ 'ਚ ਸਤਨਾਮ ਖੱਟੜਾ ਮੁੱਖ ਮਹਿਮਾਨ ਵਜੋਂ ਜਾਇਆ ਕਰਦੇ ਸਨ ਅਤੇ ਖਿਡਾਰੀਆਂ ਨੂੰ ਡਾਈਟ ਤੇ ਹੋਰ ਪੌਸ਼ਕ ਤੱਤਾਂ ਬਾਰੇ ਗਿਆਨ ਦਿੰਦੇ ਸਨ। ਇਸ ਦੌਰਾਨ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਸੀ।
ਇਸ ਕਰਕੇ ਹੋਈ ਸਤਨਾਮ ਦੀ ਮੌਤ
ਸਤਨਾਮ ਖੱਟੜਾ ਦੇ ਸੈੱਲ (ਓ. ਟੀ. ਪੀ, ਟੀ. ਐੱਲ. ਸੀ) ਬਹੁਤ ਜ਼ਿਆਦਾ ਘੱਟ ਗਏ ਸਨ, ਜਿਸ ਕਰਕੇ ਉਨ੍ਹਾਂ ਦੀ ਮੌਤ ਹੋਈ ਹੈ। ਹਾਲਾਂਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਵੀ ਪਿਆ ਸੀ। ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਤਨਾਮ ਖੱਟੜਾ ਨੂੰ 2 ਦਿਨਾਂ ਤੋਂ ਖੂਨ ਦੀਆਂ ਉਲਟੀਆਂ ਆ ਰਹੀਆਂ ਸਨ।
ਮਾਡਲਿੰਗ 'ਚ ਵੀ ਖੱਟ ਚੁੱਕੇ ਨੇ ਪ੍ਰਸਿੱਧੀ
ਦੱਸ ਦਈਏ ਕਿ ਸਤਨਾਮ ਖੱਟੜਾ ਫਿੱਟਨੈੱਸ ਵਜੋਂ ਹੀ ਨਹੀਂ ਸਗੋਂ ਮਾਡਲ ਵਜੋਂ ਵੀ ਕਾਫ਼ੀ ਮਸ਼ਹੂਰ ਸਨ। ਸਤਨਾਮ ਖੱਟੜਾ ਕਈ ਗੀਤਾਂ 'ਚ ਮਾਡਲ ਦੇ ਤੌਰ 'ਤੇ ਨਜ਼ਰ ਆ ਚੁੱਕੇ ਹਨ। ਦੱਸਿਆ ਜਾ ਰਿਹਾ ਹੈ ਕਿ ਸਤਨਾਮ ਖੱਟੜਾ 'ਟਿੱਕ ਟਾਕ' 'ਤੇ ਕਾਫ਼ੀ ਮਸ਼ਹੂਰ ਸਨ। ਲੋਕ ਇਨ੍ਹਾਂ ਦੀਆਂ ਵੀਡੀਓਜ਼ ਨੂੰ ਕਾਫ਼ੀ ਪਸੰਦ ਕਰਦੇ ਸਨ। ਸਤਨਾਮ ਖੱਟੜਾ 'ਡੋਲਾ ਜੱਟ ਦਾ', 'ਰੋਟੀ ਜੋਗਾ ਰੱਖੀ', '4 ਫਾਇਰ', 'ਡਸੀਜ਼ਨ', ਅਤੇ 'ਚਿੱਟਾ 2' ਵਰਗੇ ਗੀਤਾਂ 'ਚ ਮਾਡਲਿੰਗ ਕਰ ਚੁੱਕੇ ਹਨ।