ਨਾਨਾ ਪਾਟੇਕਰ ਨਾਲ ਸੈਲਫੀ ਲੈਣ ਪਹੁੰਚਿਆ ਪ੍ਰਸ਼ੰਸਕ ਤਾਂ ਮਾਰ ਦਿੱਤਾ ਜ਼ੋਰਦਾਰ ਥੱਪੜ

Wednesday, Nov 15, 2023 - 02:21 PM (IST)

ਨਾਨਾ ਪਾਟੇਕਰ ਨਾਲ ਸੈਲਫੀ ਲੈਣ ਪਹੁੰਚਿਆ ਪ੍ਰਸ਼ੰਸਕ ਤਾਂ ਮਾਰ ਦਿੱਤਾ ਜ਼ੋਰਦਾਰ ਥੱਪੜ

ਵਾਰਾਣਸੀ : ਫ਼ਿਲਮ ਅਦਾਕਾਰ ਨਾਨਾ ਪਾਟੇਕਰ ਆਪਣੇ ਸਖ਼ਤ ਰਵੱਈਏ ਲਈ ਜਾਣੇ ਜਾਂਦੇ ਹਨ। ਕਾਸ਼ੀ 'ਚ ਫ਼ਿਲਮ 'ਜ਼ਰਨੀ' ਦੀ ਸ਼ੂਟਿੰਗ ਕਰ ਰਹੇ ਨਾਨਾ ਪਾਟੇਕਰ ਦਾ ਇਹ ਰੂਪ ਦੋ ਦਿਨ ਪਹਿਲਾਂ ਦੇਖਣ ਨੂੰ ਮਿਲਿਆ। ਉਹ ਸ਼ੀਤਲਾ ਘਾਟ ਨੇੜੇ ਆਪਣੀ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸਨ। ਘਾਟ ਦੇ ਉਪਰਲੇ ਹਿੱਸੇ 'ਚ ਗਲੀਆਂ ਦੇ ਸ਼ੂਟ ਕੀਤੇ ਜਾ ਰਹੇ ਸਨ। ਇਸੇ ਦੌਰਾਨ ਇਕ ਨੌਜਵਾਨ ਨਾਨਾ ਪਾਟੇਕਰ ਨਾਲ ਸੈਲਫੀ ਲੈਣ ਲਈ ਕੋਲ ਆਇਆ ਤੇ ਆਪਣੇ ਮੋਬਾਈਲ ਦਾ ਕੈਮਰਾ ਆਨ ਕਰਨ ਲੱਗਾ। ਅਜੇ ਸੈਲਫੀ ਮੋਡ ਆ ਹੀ ਰਿਹਾ ਸੀ ਤਾਂ ਨਾਨਾ ਪਾਟੇਕਰ ਦੀ ਨਜ਼ਰ ਉਸ 'ਤੇ ਪਈ ਅਤੇ ਉਨ੍ਹਾਂ ਨੇ ਨੌਜਵਾਨ ਨੂੰ ਜ਼ੋਰਦਾਰ ਥੱਪੜ ਮਾਰਿਆ। ਇਸ ਨਾਲ ਕਿਸ਼ੋਰ ਹੈਰਾਨ ਰਹਿ ਗਿਆ ਤੇ ਕਰੂ ਮੈਂਬਰਾਂ ਨੇ ਉਸ ਨੂੰ ਫੜ ਲਿਆ ਅਤੇ ਘੇਰੇ ਤੋਂ ਬਾਹਰ ਲੈ ਗਏ।

ਇਹ ਖ਼ਬਰ ਵੀ ਪੜ੍ਹੋ : 6 ਸਾਲ ਛੋਟੀ ਅਦਾਕਾਰਾ ਨੂੰ ਡੇਟ ਕਰ ਰਹੇ ਰੈਪਰ ਬਾਦਸ਼ਾਹ? ਵਾਇਰਲ ਤਸਵੀਰਾਂ ਮਗਰੋਂ ਸਾਂਝੀ ਕੀਤੀ ਪੋਸਟ

ਦੱਸ ਦਈਏ ਕਿ ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਰਹੀ ਹੈ, ਜਿਸ 'ਚ ਇਹ ਸਭ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਖ਼ਬਰਾਂ ਤਾਂ ਇਹ ਵੀ ਆ ਰਹੀਆਂ ਹਨ ਕਿ ਇਹ ਵੀਡੀਓ ਫੇਕ ਹੈ। ਨਾਨਾ ਪਾਟੇਕਰ ਨੇ ਕਿਸੇ ਨੂੰ ਕੋਈ ਥੱਪੜ ਨਹੀਂ ਮਾਰਿਆ। 

ਦੱਸਿਆ ਜਾ ਰਿਹਾ ਹੈ ਕਿ ਜਦੋਂ ਵਾਰਾਣਸੀ 'ਚ ਸ਼ੂਟਿੰਗ ਦਾ ਸੰਯੋਜਨ ਕਰ ਰਹੇ ਡਾਕਟਰ ਰਤੀ ਸ਼ੰਕਰ ਤ੍ਰਿਪਾਠੀ ਤੋਂ ਇਸ ਮਾਮਲੇ 'ਚ ਪੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਾਨਾ ਪਾਟੇਕਰ ਨੇ ਥੱਪੜ ਨਹੀਂ ਮਾਰਿਆ। ਜਦੋਂ ਉਹ ਵਿਚਕਾਰ ਦਾਖਲ ਹੋਇਆ ਤਾਂ ਉਸ ਨੂੰ ਥੱਪੜ ਮਾਰਿਆ ਗਿਆ ਤੇ ਪਰੇਸ਼ਾਨ ਨਾ ਕਰਨ ਲਈ ਕਿਹਾ ਗਿਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News