‘ਨਾਨਾ ਪਾਟੇਕਰ ਨੇ ਸੱਚਮੁੱਚ ਮੈਨੂੰ ਥੱਪੜ ਮਾਰਿਆ’, ਕੁੱਟਮਾਰ ਦੇ ਸ਼ਿਕਾਰ ਨੌਜਵਾਨ ਦਾ ਬਿਆਨ ਆਇਆ ਸਾਹਮਣੇ

Thursday, Nov 16, 2023 - 05:49 PM (IST)

‘ਨਾਨਾ ਪਾਟੇਕਰ ਨੇ ਸੱਚਮੁੱਚ ਮੈਨੂੰ ਥੱਪੜ ਮਾਰਿਆ’, ਕੁੱਟਮਾਰ ਦੇ ਸ਼ਿਕਾਰ ਨੌਜਵਾਨ ਦਾ ਬਿਆਨ ਆਇਆ ਸਾਹਮਣੇ

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਨਾਨਾ ਪਾਟੇਕਰ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਉਹ ਇਕ ਨੌਜਵਾਨ ਦੇ ਸਿਰ ’ਤੇ ਵਾਰ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਫ਼ਿਲਮ ਨਿਰਮਾਤਾ ਅਨਿਲ ਸ਼ਰਮਾ ਨੇ ਕਿਹਾ ਸੀ ਕਿ ਨਾਨਾ ਪਾਟੇਕਰ ਨੇ ਨੌਜਵਾਨ ਨੂੰ ਨਹੀਂ ਮਾਰਿਆ ਸੀ, ਸਗੋਂ ਇਹ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ‘ਜਰਨੀ’ ਦਾ ਦ੍ਰਿਸ਼ ਹੈ ਪਰ ਰਾਜ ਸੋਨਕਰ ਨਾਂ ਦੇ ਨੌਜਵਾਨ ਨੇ ਯੂ. ਪੀ. ’ਚ ਕੈਮਰੇ ਸਾਹਮਣੇ ਆ ਕੇ ਇਸ ਮਾਮਲੇ ’ਚ ਨਵਾਂ ਮੋੜ ਲਿਆਂਦਾ ਹੈ। ਦੱਸ ਦੇਈਏ ਕਿ ਰਾਜ ਸੋਨਕਰ ਉਹੀ ਨੌਜਵਾਨ ਹੈ, ਜਿਸ ਨੂੰ ਨਾਨਾ ਪਾਟੇਕਰ ਨੇ ਮਾਰਿਆ ਸੀ।

ਰਾਜ ਸੋਨਕਰ ਨੇ ਕਿਹਾ, “ਮੈਂ ਉਹੀ ਨੌਜਵਾਨ ਹਾਂ, ਜਿਸ ਨੂੰ ਥੱਪੜ ਮਾਰਿਆ ਗਿਆ ਸੀ। ਮੈਂ ਨਹਾਉਣ ਗਿਆ ਤਾਂ ਦੇਖਿਆ ਕਿ ਉਥੇ ਸ਼ੂਟਿੰਗ ਚੱਲ ਰਹੀ ਸੀ। ਮੈਂ ਇੰਤਜ਼ਾਰ ਕੀਤਾ... ਉਹ (ਨਾਨਾ ਪਾਟੇਕਰ) ਆਏ, ਮੈਨੂੰ ਫੋਟੋ ਨਹੀਂ ਦਿੱਤੀ, ਮੈਨੂੰ ਕੁੱਟਿਆ ਤੇ ਮੈਨੂੰ ਭੇਜ ਦਿੱਤਾ। ਇਹ ਕਿਸੇ ਫ਼ਿਲਮ ਦਾ ਦ੍ਰਿਸ਼ ਨਹੀਂ ਸੀ, ਮੈਨੂੰ ਕੋਈ ਰੋਲ ਨਹੀਂ ਮਿਲਿਆ ਸੀ। ਇਸ ਘਟਨਾ ਨਾਲ ਮੇਰਾ ਬਹੁਤ ਅਪਮਾਨ ਹੋਇਆ ਹੈ।’’

ਇਹ ਖ਼ਬਰ ਵੀ ਪੜ੍ਹੋ : ਕੌਣ ਹੈ ਹਾਨੀਆ ਆਮਿਰ? ਕ੍ਰਿਕਟਰ ਬਾਬਰ ਆਜ਼ਮ ਨੂੰ ਡੇਟ ਕਰਨ ਦੀ ਅਫਵਾਹ, ਲੋਕ ਆਖ ਰਹੇ ਪਾਕਿ ਦੀ ਅਨੁਸ਼ਕਾ ਸ਼ਰਮਾ

ਕੀ ਨਾਨਾ ਪਾਟੇਕਰ ਨੇ ਰਾਜ ਨੂੰ ਬਾਅਦ ’ਚ ਫੋਨ ਕੀਤਾ ਸੀ?
ਇਸ ਸਵਾਲ ਦੇ ਜਵਾਬ ’ਚ ਰਾਜ ਨੇ ਕਿਹਾ, ‘‘ਨਹੀਂ, ਉਨ੍ਹਾਂ ਨੇ ਮੈਨੂੰ ਫੋਨ ਨਹੀਂ ਕੀਤਾ। ਕੁੱਟਮਾਰ ਕਰਨ ਤੋਂ ਬਾਅਦ ਮੈਂ ਉਥੋਂ ਚਲਾ ਗਿਆ। ਮੈਂ ਉਨ੍ਹਾਂ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ। ਹੁਣ ਕੀ ਮੈਂ ਉਨ੍ਹਾਂ ਨੂੰ ਸੈਲੀਬ੍ਰਿਟੀ ਸਮਝਾਂਗਾ? ਉਹ ਪਹਿਲਾਂ ਹੀ ਮੈਨੂੰ ਮਾਰ ਦਿੱਤਾ ਹੈ।

ਫ਼ਿਲਮ ਨਿਰਦੇਸ਼ਕ ਨੇ ਕੀ ਕਿਹਾ?
ਫ਼ਿਲਮ ਨਿਰਦੇਸ਼ਕ ਅਨਿਲ ਸ਼ਰਮਾ ਨੇ ਕਿਹਾ, ‘‘ਪਾਟੇਕਰ ਫ਼ਿਲਮ ’ਚ ਡਿਮੇਨਸ਼ੀਆ ਦੇ ਮਰੀਜ਼ ਦੀ ਭੂਮਿਕਾ ਨਿਭਾਅ ਰਹੇ ਹਨ। ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੈ ਤੇ ਵਿਅਕਤੀ ਉਸ ਦੀ ਫੋਟੋ ਖਿੱਚਣ ਲਈ ਆਉਂਦਾ ਹੈ। ਉਸ ਸਮੇਂ ਸਾਡੇ ਆਲੇ-ਦੁਆਲੇ ਬਹੁਤ ਸਾਰੇ ਲੋਕ ਸ਼ੂਟਿੰਗ ਦੇਖਣ ਆਏ ਹੋਏ ਸਨ। ਮੈਨੂੰ ਲੱਗਦਾ ਹੈ ਕਿ ਕਿਸੇ ਨੇ ਇਕ ਹਿੱਸਾ ਰਿਕਾਰਡ ਕੀਤਾ ਹੈ, ਜੋ ਅਸਲ ’ਚ ਫ਼ਿਲਮ ਦੇ ਇਕ ਸੀਨ ਦਾ ਹਿੱਸਾ ਸੀ।’’

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News