ਨਾਨਾ ਪਾਟੇਕਰ ਨੂੰ ਹੋਇਆ ਆਪਣੀ ਗ਼ਲਤੀ ਦਾ ਅਹਿਸਾਸ, ਹੱਥ ਜੋੜ ਕੇ ਮੰਗੀ ਮੁਆਫ਼ੀ

Friday, Nov 17, 2023 - 10:59 AM (IST)

ਨਾਨਾ ਪਾਟੇਕਰ ਨੂੰ ਹੋਇਆ ਆਪਣੀ ਗ਼ਲਤੀ ਦਾ ਅਹਿਸਾਸ, ਹੱਥ ਜੋੜ ਕੇ ਮੰਗੀ ਮੁਆਫ਼ੀ

ਨਵੀਂ ਦਿੱਲੀ (ਬਿਊਰੋ) - ਬਾਲੀਵੁੱਡ ਅਦਾਕਾਰ ਨਾਨਾ ਪਾਟੇਕਰ (72) ਨੇ ਵਾਰਾਣਸੀ ਵਿਚ ਇਕ ਫ਼ਿਲਮ ਦੀ ਸ਼ੂਟਿੰਗ ਦੌਰਾਨ ਇਕ ਵਿਅਕਤੀ ਨੂੰ ਥੱਪੜ ਮਾਰਨ ਦੇ ਮਾਮਲੇ ਵਿਚ ਵੀਰਵਾਰ ਨੂੰ ਮੁਆਫੀ ਮੰਗੀ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਮੈਂ ਉਸ ਨੂੰ ਫ਼ਿਲਮ ਨਾਲ ਜੁੜਿਆ ਮੈਂਬਰ ਸਮਝ ਲਿਆ ਸੀ। 

ਇਹ ਖ਼ਬਰ ਵੀ ਪੜ੍ਹੋ : ਕੌਣ ਹੈ ਹਾਨੀਆ ਆਮਿਰ? ਕ੍ਰਿਕਟਰ ਬਾਬਰ ਆਜ਼ਮ ਨੂੰ ਡੇਟ ਕਰਨ ਦੀ ਅਫਵਾਹ, ਲੋਕ ਆਖ ਰਹੇ ਪਾਕਿ ਦੀ ਅਨੁਸ਼ਕਾ ਸ਼ਰਮਾ

ਦੱਸ ਦਈਏ ਕਿ ਇਸ ਘਟਨਾ ਦਾ ਇਕ ਵੀਡੀਓ ਬੁੱਧਵਾਰ ਨੂੰ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋਇਆ ਸੀ, ਜਿਸ ਤੋਂ ਬਾਅਦ ਨਾਨਾ ਪਾਟੇਕਰ ਨੇ ਮੁਆਫ਼ੀ ਮੰਗੀ। ਵੀਡੀਓ ’ਚ ਅਦਾਕਾਰ ਸ਼ੂਟਿੰਗ ਦੌਰਾਨ ਸੇਲਫੀ ਲੈਣ ਆਏ ਇਕ ਵਿਅਕਤੀ ਦੇ ਸਿਰ ਦੇ ਪਿੱਛੇ ਮਾਰਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਪਾਟੇਕਰ ਕੋਲ ਖੜਾ ਇਕ ਵਿਅਕਤੀ ਉਸ ਿਵਅਕਤੀ ਨੂੰ ਗਰਦਨ ਤੋਂ ਫੜ ਲੈਂਦਾ ਹੈ ਅਤੇ ਉਸ ਨੂੰ ਦੂਰ ਲੈ ਜਾਂਦਾ ਹੈ। ਨਾਨਾ ਪਾਟੇਕਰ ਵਾਰਾਣਸੀ 'ਚ ਫ਼ਿਲਮ ਨਿਰਮਾਤਾ ਅਨਿਲ ਸ਼ਰਮਾ ਦੀ ਫ਼ਿਲਮ ‘ਜਰਨੀ’ ਦੀ ਸ਼ੂਟਿੰਗ ਕਰ ਰਹੇ ਹਨ। 

ਇਹ ਖ਼ਬਰ ਵੀ ਪੜ੍ਹੋ : ‘ਨਾਨਾ ਪਾਟੇਕਰ ਨੇ ਸੱਚਮੁੱਚ ਮੈਨੂੰ ਥੱਪੜ ਮਾਰਿਆ’, ਕੁੱਟਮਾਰ ਦੇ ਸ਼ਿਕਾਰ ਨੌਜਵਾਨ ਦਾ ਬਿਆਨ ਆਇਆ ਸਾਹਮਣੇ

ਨਾਨਾ ਪਾਟੇਕਰ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ਉਥੇ ਇਕ ਵੀਡੀਆ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਅਸਲ 'ਚ ਜੋ ਹੋਇਆ ਉਹ ਮੇਰੀ ਆਗਾਮੀ ਫ਼ਿਲਮ ‘ਜਰਨੀ’ ਦੇ ਇਕ ਦ੍ਰਿਸ਼ ਦੇ ਅਭਿਆਸ ਦੌਰਾਨ ਹੋਈ ਗਲਤਫਹਿਮੀ ਕਾਰਨ ਹੋਇਆ। ਨਾਨਾ ਪਾਟੇਕਰ ਨੇ ਸਪਸ਼ਟ ਕੀਤਾ ਕਿ ਉਹ ਇਕ ਦ੍ਰਿਸ਼ ਦੀ ਸ਼ੂਟਿੰਗ ਕਰ ਰਹੇ ਸਨ, ਜਿਸ 'ਚ ਉਨ੍ਹਾਂ ਨੂੰ ਫ਼ਿਲਮ ਨਾਲ ਜੁੜੇ ਇਕ ਮੈਂਬਰ ਨੂੰ ਮਾਰਨਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News