ਬਹੁਤ ਹੀ ਸਾਦੇ ਢੰਗ ਨਾਲ ਹੋਵੇਗਾ ਨਾਗਾ ਚੈਤੰਨਿਆ-ਸ਼ੋਭਿਤਾ ਧੂਲੀਪਾਲਾ ਦਾ ਵਿਆਹ

Friday, Nov 22, 2024 - 05:10 PM (IST)

ਬਹੁਤ ਹੀ ਸਾਦੇ ਢੰਗ ਨਾਲ ਹੋਵੇਗਾ ਨਾਗਾ ਚੈਤੰਨਿਆ-ਸ਼ੋਭਿਤਾ ਧੂਲੀਪਾਲਾ ਦਾ ਵਿਆਹ

ਮੁੰਬਈ- ਸਾਊਥ ਦੇ ਸੁਪਰਸਟਾਰ ਨਾਗਾਰਜੁਨ ਦੇ ਘਰ ਜਸ਼ਨ ਦਾ ਮਾਹੌਲ ਹੈ। ਅਦਾਕਾਰ ਦੇ ਪੁੱਤਰ ਨਾਗਾ ਚੈਤੰਨਿਆ ਜਲਦੀ ਹੀ ਆਪਣੀ ਪ੍ਰੇਮਿਕਾ ਸ਼ੋਭਿਤਾ ਧੂਲੀਪਾਲਾ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਨਾਗਾ ਚੈਤੰਨਿਆ ਦਾ ਇਹ ਦੂਜਾ ਵਿਆਹ ਹੈ। ਉਸ ਦਾ ਪਹਿਲਾ ਵਿਆਹ ਸਾਮੰਥਾ ਰੂਥ ਪ੍ਰਭੂ ਨਾਲ ਹੋਇਆ ਸੀ। ਨਾਗਾ ਚੈਤੰਨਿਆ ਅਤੇ ਸ਼ੋਭਿਤਾ ਧੂਲੀਪਾਲਾ ਨੇ ਅਗਸਤ 'ਚ ਹੀ ਮੰਗਣੀ ਕਰ ਲਈ ਸੀ, ਜਿਸ ਤੋਂ ਬਾਅਦ ਦੋਵੇਂ ਵਿਆਹ ਕਰਨ ਜਾ ਰਹੇ ਹਨ। ਇਸ ਜੋੜੇ ਦੇ ਵਿਆਹ ਦਾ ਕਾਰਡ ਵੀ ਲੀਕ ਹੋ ਗਿਆ ਹੈ। ਹੁਣ ਨਾਗਾ ਚੈਤੰਨਿਆ ਅਤੇ ਸ਼ੋਭਿਤਾ ਧੂਲੀਪਾਲਾ ਦੇ ਵਿਆਹ ਦੀ ਡੀਟੇਲ ਸਾਹਮਣੇ ਆਈ ਹੈ। 

ਇਹ ਵੀ ਪੜ੍ਹੋ- ਕ੍ਰਿਕਟਰ ਯੁਜਵੇਂਦਰ ਚਾਹਲ ਦੀ ਪਤਨੀ ਦੀ ਫ਼ਿਲਮਾਂ 'ਚ ਐਂਟਰੀ!

ਨਾਗਾਰਜੁਨ ਨੇ ਪੁੱਤਰ ਦੇ ਵਿਆਹ ਦੀ ਦਿੱਤੀ ਜਾਣਕਾਰੀ 
ਨਾਗਾਰਜੁਨ ਨੇ ਇਕ ਨਿੱਜੀ ਚੈਨਲ ਨਾਲ ਗੱਲ ਕਰਦੇ ਹੋਏ ਆਪਣੇ ਪੁੱਤਰ ਨਾਗਾ ਚੈਤੰਨਿਆ ਅਤੇ ਸ਼ੋਭਿਤਾ ਧੂਲੀਪਾਲਾ ਦੇ ਵਿਆਹ ਦੇ ਵੇਰਵਿਆਂ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਵਿਆਹ ਬਹੁਤ ਸਾਦੇ ਢੰਗ ਨਾਲ ਹੋਣ ਜਾ ਰਿਹਾ ਹੈ। ਨਾਗਾਰਜੁਨ ਨੇ ਦੱਸਿਆ ਕਿ ਨਾਗਾ ਚੈਤੰਨਿਆ ਅਤੇ ਸ਼ੋਭਿਤਾ ਦੇ ਵਿਆਹ ਵਿੱਚ ਕੋਈ ਸ਼ਾਨਦਾਰ ਸਥਾਨ ਨਹੀਂ ਹੋਵੇਗਾ। ਪਰਿਵਾਰ ਨੇ ਕੋਈ ਸ਼ਾਨਦਾਰ ਸਥਾਨ ਨਹੀਂ ਚੁਣਿਆ ਹੈ। ਉਨ੍ਹਾਂ ਦੇ ਵਿਆਹ 'ਚ ਸਿਨੇਮਾ ਜਗਤ ਦੇ ਸਾਰੇ ਸਿਤਾਰਿਆਂ ਨੂੰ ਨਹੀਂ ਬੁਲਾਇਆ ਜਾਵੇਗਾ। ਹੋਰ ਸਿਤਾਰਿਆਂ ਦੇ ਵਿਆਹਾਂ ਵਾਂਗ ਇਸ ਵਿਆਹ 'ਚ ਹਜ਼ਾਰਾਂ ਲੋਕ ਨਹੀਂ ਆਉਣਗੇ। ਵਿਆਹ ਵਿੱਚ ਸਿਰਫ਼ 300-400 ਲੋਕ ਸ਼ਾਮਲ ਹੋਣਗੇ, ਜੋ ਨਜ਼ਦੀਕੀ ਦੋਸਤ ਅਤੇ ਪਰਿਵਾਰਕ ਮੈਂਬਰ ਹੋਣਗੇ। ਚੈਤੰਨਿਆ ਅਤੇ ਸ਼ੋਭਿਤਾ ਦਾ ਵਿਆਹ ਉਨ੍ਹਾਂ ਦੇ ਪਰਿਵਾਰ ਦੇ ਸਟੂਡੀਓ ਗਾਰਡਨ 'ਚ ਹੋਵੇਗਾ ਜਿਸ 'ਚ ਸਿਰਫ ਉਨ੍ਹਾਂ ਦਾ ਪਰਿਵਾਰ ਅਤੇ ਕਰੀਬੀ ਦੋਸਤ ਹੀ ਸ਼ਾਮਲ ਹੋਣਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News