ਸਾਊਥ ਸੁਪਰਸਟਾਰ ਨਾਗਾ ਚੈਤੰਨਿਆ ਨੇ ਖ਼ਰੀਦੀ ਕਰੋੜਾਂ ਦੀ ਕਾਰ
Tuesday, May 21, 2024 - 04:53 PM (IST)

ਮੁੰਬਈ (ਬਿਊਰੋ): ਤੇਲਗੂ ਸੁਪਰਸਟਾਰ ਨਾਗਾਰਜੁਨ ਦੇ ਬੇਟੇ ਅਤੇ ਅਦਾਕਾਰ ਨਾਗਾ ਚੈਤੰਨਿਆ ਨੂੰ ਆਪਣੀ ਅਦਾਕਾਰੀ ਦੇ ਨਾਲ-ਨਾਲ ਲਗਜ਼ਰੀ ਸਮਾਨਾਂ ਦੇ ਸ਼ੌਕੀਨਾਂ ਲਈ ਜਾਣਿਆ ਜਾਂਦਾ ਹੈ। ਹਾਲ ਹੀ 'ਚ ਨਾਗਾ ਨੇ ਆਪਣੀ ਕਾਰ ਕਲੈਕਸ਼ਨ 'ਚ ਇਕ ਮਹਿੰਗੀ ਕਾਰ ਨੂੰ ਸ਼ਾਮਲ ਕੀਤਾ ਹੈ, ਜਿਸ ਦੀ ਕਾਫ਼ੀ ਚਰਚਾ ਹੋ ਰਹੀ ਹੈ। ਇਸ ਤੋਂ ਇਲਾਵਾ ਉਸ ਦੀ ਨਵੀਂ ਕਾਰ ਨਾਲ ਤਸਵੀਰਾਂ ਵੀ ਇੰਟਰਨੈੱਟ 'ਤੇ ਵਾਇਰਲ ਹੋ ਰਹੀਆਂ ਹਨ।
ਇਹ ਖ਼ਬਰ ਵੀ ਪੜ੍ਹੋ -ਵਾਰਾਨਸੀ ਪੁੱਜੇ ਰਾਜਕੁਮਾਰ ਰਾਓ ਅਤੇ ਜਾਨ੍ਹਵੀ ਕਪੂਰ, ਕੀਤੀ ਮਾਂ ਗੰਗਾ ਦੀ ਆਰਤੀ
ਦੱਸ ਦਈਏ ਕਿ ਨਾਗਾ ਆਪਣੀ ਨਵੀਂ ਪੋਰਸ਼ ਨਾਲ ਜ਼ਬਰਦਸਤ ਪੋਜ਼ ਦੇ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਚਿਹਰੇ 'ਤੇ ਨਵੀਂ ਕਾਰ ਖਰੀਦਣ ਦੀ ਖੁਸ਼ੀ ਸਾਫ ਦਿਖਾਈ ਦੇ ਰਹੀ ਹੈ। ਇਸ ਦੌਰਾਨ ਅਦਾਕਾਰ ਨੀਲੇ ਰੰਗ ਦੀ ਟੀ-ਸ਼ਰਟ ਅਤੇ ਡੈਨਿਮ ਪੈਂਟ ਵਿੱਚ ਕਾਫ਼ੀ ਡੈਸ਼ਿੰਗ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਨਾਗਾ ਚੈਤੰਨਿਆ ਨੇ ਇੱਕ ਨਵੀਂ 'Porsche 911 GT3 RS' ਸਪੋਰਟਸ ਕਾਰ ਖਰੀਦੀ ਹੈ। ਇਸ ਗੱਡੀ ਦੀ ਕੀਮਤ 3.5 ਕਰੋੜ ਰੁਪਏ ਹੈ। ਇਹ ਕਾਰ GT ਮੈਟਲਿਕ ਸਿਲਵਰ ਸ਼ੇਡ 'ਚ ਹੈ। ਇਸ ਨੂੰ ਰੋਡ ਬਾਏਸਡ ਟ੍ਰੈਕ ਕਾਰ ਦੇ ਤੌਰ 'ਤੇ ਪੇਸ਼ ਕੀਤਾ ਗਿਆ ਹੈ, ਜੋ ਕਿ ਸਟੈਂਡਰਡ 911 'ਤੇ ਆਧਾਰਿਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।