'ਨਾਗਿਨ' ਫੇਮ ਅਦਾਕਾਰਾ ਨੇ ਪਤੀ ਖ਼ਿਲਾਫ਼ ਦਾਇਰ ਕੀਤਾ ਕੇਸ, ਕਿਹਾ 'ਸ਼ਰਾਬ ਪੀ ਕੇ ਬਾਥਰੂਮ 'ਚ ਕਰਦਾ ਸੀ ਕੁੱਟਮਾਰ'

Thursday, Aug 05, 2021 - 05:34 PM (IST)

'ਨਾਗਿਨ' ਫੇਮ ਅਦਾਕਾਰਾ ਨੇ ਪਤੀ ਖ਼ਿਲਾਫ਼ ਦਾਇਰ ਕੀਤਾ ਕੇਸ, ਕਿਹਾ 'ਸ਼ਰਾਬ ਪੀ ਕੇ ਬਾਥਰੂਮ 'ਚ ਕਰਦਾ ਸੀ ਕੁੱਟਮਾਰ'

ਮੁੰਬਈ (ਬਿਊਰੋ) - ਮਸ਼ਹੂਰ ਟੀ. ਵੀ. ਸ਼ੋਅ 'ਨਾਗਿਨ' 'ਚ ਨਜ਼ਰ ਆ ਚੁੱਕੀ ਅਦਾਕਾਰਾ ਆਰਜੂ ਗੋਵਿਤਰੀਕਰ ਨੇ ਆਪਣੇ ਪਤੀ ਖ਼ਿਲਾਫ਼ ਤਲਾਕ ਦਾ ਕੇਸ ਦਾਇਰ ਕੀਤਾ ਹੈ। ਅਦਾਕਾਰਾ ਹੁਣ ਆਪਣੇ ਪਤੀ ਸਿਧਾਰਥ ਸਬਰਵਾਲ ਨਾਲ ਨਹੀਂ ਰਹਿਣਾ ਚਾਹੁੰਦੀ। ਮਾਰਚ 2019 'ਚ ਆਰਜੂ ਨੇ ਸਿਧਾਰਥ ਖ਼ਿਲਾਫ਼ ਵਰਲੀ ਪੁਲਸ ਸਟੇਸ਼ਨ 'ਚ ਇੱਕ ਐੱਫ. ਆਈ. ਆਰ. ਦਰਜ ਕਰਵਾਈ ਸੀ ਕਿ ਉਸ ਨੇ ਸ਼ਰਾਬ ਦੇ ਨਸ਼ੇ 'ਚ ਉਸ 'ਤੇ ਹਮਲਾ ਕੀਤਾ ਸੀ। ਇਸ ਤੋਂ ਇਲਾਵਾ ਅਦਾਕਾਰਾ ਨੇ ਕਿਹਾ ਸੀ ਕਿ ਮੇਰੇ ਪਤੀ ਨੇ ਮੈਨੂੰ ਬਾਥਰੂਮ 'ਚ ਲਿਜਾ ਕੇ ਕੁੱਟਮਾਰ ਕੀਤੀ ਸੀ। 2 ਸਾਲ ਬਾਅਦ ਆਰਜੂ ਨੇ ਇਸ ਘਟਨਾ ਬਾਰੇ ਗੱਲ ਕੀਤੀ ਹੈ।

PunjabKesari

ਅਦਾਕਾਰਾ ਨੇ ਸੁਣਾਈ ਪੂਰੀ ਹੱਡਬੀਤੀ
ਇੱਕ ਇੰਟਰਵਿਊ ਦੌਰਾਨ ਆਰਜੂ ਨੇ ਕਿਹਾ, "ਇਹ ਸੱਚ ਹੈ ਕਿ ਮੈਂ ਆਪਣੇ ਪਤੀ ਨੂੰ ਤਲਾਕ ਦੇਣ ਜਾ ਰਹੀ ਹਾਂ। ਹੁਣ ਮੈਂ ਥੱਕ ਗਈ ਹਾਂ, ਹੁਣ ਮੈਂ ਪਿੱਛੇ ਨਹੀਂ ਹਟਾਂਗੀ। ਮੈਂ ਇਸ ਰਿਸ਼ਤੇ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਮੈਂ ਅਸਫ਼ਲ ਰਹੀ। ਇਸ ਬਾਰੇ ਮੈਂ ਕਦੇ ਮੀਡੀਆ ਨਾਲ ਗੱਲ ਨਹੀਂ ਕੀਤੀ। 2 ਸਾਲਾਂ ਬਾਅਦ ਅੱਜ ਮੈਂ ਇਸ ਬਾਰੇ ਗੱਲ ਕਰ ਰਹੀ ਹਾਂ। ਉਸ ਆਦਮੀ ਨੇ ਮੈਨੂੰ ਗਰਦਨ ਤੋਂ ਫੜ੍ਹ ਕੇ ਘਸੀਟਿਆ ਤੇ ਉਸ ਨੇ ਮੈਨੂੰ ਜ਼ੋਰ ਨਾਲ ਹੇਠਾ ਧੱਕਾ ਮਾਰਿਆ।"

PunjabKesari

ਆਰਜੂ ਨੇ ਅੱਗੇ ਕਿਹਾ, "ਉਸ ਨੇ ਮੈਨੂੰ ਆਪਣੇ ਫਲੈਟ ਤੋਂ ਬਾਹਰ ਵੀ ਕੱਢ ਦਿੱਤਾ। ਇਸ ਨੇ ਮੇਰੇ ਪੇਟ 'ਤੇ ਲੱਤ ਮਾਰੀ ਸੀ ਅਤੇ ਮੈਨੂੰ ਮੇਰੀ ਬੈਲਟ ਨਾਲ ਕੁੱਟਿਆ। ਮੈਂ ਨਹੀਂ ਚਾਹੁੰਦੀ ਸੀ ਕਿ ਕੋਈ ਵੀ ਮੈਨੂੰ ਅਜਿਹੀ ਹਾਲਤ 'ਚ ਦੇਖੇ। ਉਸ ਨੇ ਮੈਨੂੰ ਪੂਰੀ ਤਰ੍ਹਾਂ ਗੰਦਾ ਕਰ ਦਿੱਤਾ। ਉਸ ਨੇ ਮੇਰੇ ਨਾਲ ਬਹੁਤ ਬਦਸਲੂਕੀ ਕੀਤੀ। ਉਹ ਚਾਹੁੰਦਾ ਸੀ ਕਿ ਮੈਂ ਉਸ ਦੇ ਘਰ ਦੀ ਨੌਕਰਾਣੀ ਬਣਾਂ।"

PunjabKesari

ਸਾਲ 2019 'ਚ ਪਤੀ ਦੇ ਖ਼ਿਲਾਫ਼ ਕੀਤਾ ਗਿਆ ਸੀ ਕੇਸ ਦਰਜ
ਦੱਸਣਯੋਗ ਹੈ ਕਿ ਸਾਲ 2019 'ਚ ਅਦਾਕਾਰਾ ਨੇ ਸਿਧਾਰਥ ਦੇ ਖ਼ਿਲਾਫ਼ ਘਰੇਲੂ ਹਿੰਸਾ ਦਾ ਕੇਸ ਦਰਜ ਕਰਵਾਇਆ ਸੀ। ਉਸ ਨੇ ਆਪਣੀ ਸ਼ਿਕਾਇਤ 'ਚ ਦੋਸ਼ ਲਾਇਆ ਸੀ ਕਿ ਉਸ ਦੇ ਪਤੀ ਨੇ ਸ਼ਰਾਬ ਦੇ ਨਸ਼ੇ 'ਚ ਉਸ ਨੂੰ ਬਹੁਤ ਵਾਰ ਮਾਰਿਆ। ਉਹ ਅਦਾਕਾਰਾ ਅਤੇ ਮਾਡਲ ਅਦਿੱਤੀ ਗੋਵਿਤਰੀਕਰ ਦੀ ਭੈਣ ਹੈ। ਉਸ ਨੇ ਸਿਧਾਰਥ ਖ਼ਿਲਾਫ਼ ਕਈ ਸਬੂਤ ਪੁਲਸ ਨੂੰ ਵੀ ਸੌਂਪੇ ਹਨ।

PunjabKesari


author

sunita

Content Editor

Related News