ਮੇਰੀ ਜ਼ਿੰਦਗੀ ਵੀ ਕੰਮ ਤੋਂ ਘਰ ਤੇ ਘਰ ਤੋਂ ਕੰਮ ਤੱਕ ਸੀਮਤ ਸੀ : ਪੂਨਮ

Friday, Jun 12, 2026 - 12:19 PM (IST)

ਮੇਰੀ ਜ਼ਿੰਦਗੀ ਵੀ ਕੰਮ ਤੋਂ ਘਰ ਤੇ ਘਰ ਤੋਂ ਕੰਮ ਤੱਕ ਸੀਮਤ ਸੀ : ਪੂਨਮ

ਐਂਟਰਟੇਨਮੈਂਟ ਡੈਸਕ - ਸੋਨੀ ਐਂਟਰਟੇਨਮੈਂਟ ਟੈਲੀਵਿਜ਼ਨ ਅਤੇ ਸੋਨੀ ਲਿਵ ਦੇ ਸ਼ੋਅ ‘ਤੁਮ ਹੋ ਨਾ-ਘਰ ਕੀ ਸੁਪਰਸਟਾਰ’ ਦੇ ਮੰਚ ’ਚ ਅਦਾਕਾਰਾ ਪੂਨਮ ਢਿੱਲੋਂ ਪੁੱਜੀ ਅਤੇ ਹੋਸਟ ਰਾਜੀਵ ਖੰਡੇਲਵਾਲ ਨੇ ਪੂਨਮ ਢਿੱਲੋਂ ਨਾਲ ਉਨ੍ਹਾਂ ਦੀਆਂ ਚੁਣੌਤੀਆਂ ਅਤੇ ਸੰਘਰਸ਼ਾਂ ’ਤੇ ਗੱਲਬਾਤ ਕੀਤੀ। ਸ਼ੋਅ ’ਤੇ ਪੂਨਮ ਨੇ ਦੱਸਿਆ ਕਿ ਮੈਨੂੰ ਲੱਗਦਾ ਹੈ ਸਖ਼ਤ ਪਰਵਰਿਸ਼ ਚੰਗੀ ਹੁੰਦੀ ਹੈ ਪਰ ਅੱਜ ਮੈਂ ਮਾਤਾ-ਪਿਤਾ ਨੂੰ ਕਹਾਂਗੀ ਕਿ ਬੱਚਿਆਂ ਨੂੰ ਥੋੜ੍ਹਾ ਮੌਕਾ ਦਿਓ। ਮੇਰੀ ਜ਼ਿੰਦਗੀ ਵੀ ਕੰਮ ਤੋਂ ਘਰ ਅਤੇ ਘਰ ਤੋਂ ਕੰਮ ਤੱਕ ਸੀਮਤ ਸੀ। ਮੈਂ ਬਹੁਤ ਲੋਕਾਂ ਨੂੰ ਨਹੀਂ ਮਿਲ ਸਕੀ।

ਆਪਣੇ ਵਿਆਹ ’ਤੇ ਗੱਲ ਕਰਦੇ ਹੋਏ ਪੂਨਮ ਨੇ ਕਿਹਾ, “ਸਾਡੀ ਲਵ ਮੈਰਿਜ ਸੀ। ਮੇਰੇ ਕੋਲ ਜ਼ਿਆਦਾ ਲਾਈਫ ਐਕਸਪੀਰੀਅੰਸ ਨਹੀਂ ਸੀ। ਅਸ਼ੋਕ ਬਹੁਤ ਚੰਗੇ ਇਨਸਾਨ ਸਨ ਤਾਂ ਮੈਨੂੰ ਲੱਗਾ ਕਿ ਇਹੀ ਸਹੀ ਹੈ। ਪਰ ਅੱਗੇ ਦੀ ਜਰਨੀ ਕਿੰਨੀ ਮੁਸ਼ਕਿਲ ਹੋਵੇਗੀ, ਇਹ ਮੈਨੂੰ ਉਸ ਸਮੇਂ ਨਹੀਂ ਪਤਾ ਸੀ।”


author

cherry

Content Editor

Related News