ਮੁਥੱਈਆ ਮੁਰਲੀਧਰਨ ਦੇ ਜਨਮਦਿਨ ''ਤੇ ਫ਼ਿਲਮ ''800'' ਦਾ ਫਸਟ ਲੁੱਕ ਜਾਰੀ
Monday, Apr 17, 2023 - 01:20 PM (IST)
ਮੁੰਬਈ (ਬਿਊਰੋ) - ਸ਼੍ਰੀਲੰਕਾ ਦੇ ਕ੍ਰਿਕਟਰ ਮੁਥੱਈਆ ਮੁਰਲੀਧਰਨ ਨੂੰ ਦੁਨੀਆ ਭਰ ’ਚ ਇਕ ਸਪਿਨ ਗੇਂਦਬਾਜ਼ ਵਜੋਂ ਜਾਣਿਆ ਜਾਂਦਾ ਹੈ, ਜਿਸ ਨੇ ਆਪਣੇ ਕਰੀਅਰ ’ਚ 16 ਵਿਸ਼ਵ ਰਿਕਾਰਡਸ ਬਣਾਏ। 2002 ’ਚ, ਮੁਰਲੀਧਰਨ ਨੂੰ ਵਿਜ਼ਡਨ ਦੇ ਕ੍ਰਿਕਟਰਜ਼ ਅਲਮੈਨਕ ਦੁਆਰਾ ਦੁਨੀਆ ਦੇ ਸਭ ਤੋਂ ਵਧੀਆ ਟੈਸਟ ਮੈਚ ਗੇਂਦਬਾਜ਼ ਦਾ ਖਿਤਾਬ ਦਿੱਤਾ ਗਿਆ ਸੀ। ਸਾਲ 2017 ’ਚ, ਮੁਰਲੀਧਰਨ ਆਈ. ਸੀ. ਸੀ. ਦੁਆਰਾ ਸਨਮਾਨਿਤ ਕੀਤਾ ਜਾਣ ਵਾਲਾ ਪਹਿਲਾ ਸ਼੍ਰੀਲੰਕਾਈ ਗੇਂਦਬਾਜ਼ ਬਣਿਆ, ਜਿਸ ਨੂੰ ਹਾਲ ਆਫ ਫੇਮ ’ਚ ਸ਼ਾਮਲ ਕੀਤਾ ਗਿਆ।
ਇਹ ਖ਼ਬਰ ਵੀ ਪੜ੍ਹੋ : ਗਾਇਕਾ ਗੁਰਲੇਜ ਅਖ਼ਤਰ ਦੀ ਭੈਣ ਜੈਸਮੀਨ ਦੇ ਵਿਆਹ ਦੀਆਂ ਦੇਖੋ ਖ਼ੂਬਸੂਰਤ ਤਸਵੀਰਾਂ
ਕ੍ਰਿਕਟ ਪ੍ਰੇਮੀਆਂ ’ਚ ‘ਮੁਰਲੀ’ ਵਜੋਂ ਜਾਣੇ ਜਾਂਦੇ ਮੁਥੱਈਆ ਮੁਰਲੀਧਰਨ 51 ਸਾਲ ਦੇ ਹੋ ਗਏ ਹਨ। ਉਨ੍ਹਾਂ ਦੇ ਜਨਮਦਿਨ ਦੇ ਮੌਕੇ ਫਿਲਮ ਮੇਕਰਸ ਨੇ ਉਨ੍ਹਾਂ ’ਤੇ ਬਾਇਓਪਿਕ ਦੀ ਪਹਿਲੀ ਝਲਕ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ। ਫਿਲਮ ਦਾ ਨਾਂ ‘800’ ਹੈ, ਜਿਸ ਦਾ ਨਾਂ ਟੈਸਟ ਮੈਚਾਂ ’ਚ ਉਸ ਵੱਲੋਂ ਲਈਆਂ ਗਈਆਂ ਵਿਕਟਾਂ ਦੀ ਗਿਣਤੀ ’ਤੇ ਰੱਖਿਆ ਗਿਆ ਹੈ। ਇਸ ਫ਼ਿਲਮ ਦੀ ਲਿਖਤ ਤੇ ਨਿਰਦੇਸ਼ਨ ਐੱਮ. ਐੱਸ. ਸ੍ਰੀਪਤੀ ਦੇ ਹੱਥਾਂ ’ਚ ਹੈ।
ਇਹ ਖ਼ਬਰ ਵੀ ਪੜ੍ਹੋ : ਰਾਜਸਥਾਨ ਦੀ 19 ਸਾਲਾ ਨੰਦਿਨੀ ਗੁਪਤਾ ਦੇ ਸਿਰ ਸਜਿਆ ‘ਮਿਸ ਇੰਡੀਆ 2023’ ਦਾ ਤਾਜ
ਦੱਸਣਯੋਗ ਹੈ ਕਿ ਫ਼ਿਲਮ ਦਾ ਨਿਰਮਾਣ ਮੂਵੀ ਟਰੇਨ ਮੋਸ਼ਨ ਤੇ ਵਿਵੇਕ ਰੰਗਾਚਾਰੀ ਪਿਕਚਰਜ਼ ਵੱਲੋਂ ਕੀਤਾ ਜਾ ਰਿਹਾ ਹੈ, ਜੋ ਇਸ ਸਾਲ ਦੇਸ਼ ਭਰ ’ਚ ਰਿਲੀਜ਼ ਹੋਵੇਗੀ।
ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।