ਮੁਥੂਟ ਫਿਨਕਾਰਪ ਨੇ ਸ਼ਾਹਰੁਖ ਖ਼ਾਨ ਨਾਲ ਮਿਲ ਕੇ ਸ਼ੁਰੂ ਕੀਤੀ ‘ਬੁੱਕ ਮਾਈ ਗੋਲਡ ਲੋਨ’ ਕੈਂਪੇਨ

Wednesday, Jul 03, 2024 - 09:52 AM (IST)

ਮੁਥੂਟ ਫਿਨਕਾਰਪ ਨੇ ਸ਼ਾਹਰੁਖ ਖ਼ਾਨ ਨਾਲ ਮਿਲ ਕੇ ਸ਼ੁਰੂ ਕੀਤੀ ‘ਬੁੱਕ ਮਾਈ ਗੋਲਡ ਲੋਨ’ ਕੈਂਪੇਨ

ਨਵੀਂ ਦਿੱਲੀ -  137 ਸਾਲ ਪੁਰਾਣੇ ਮੁਥੂਟ ਪੱਪਾਚਨ ਗਰੁੱਪ (ਮੁਥੂਟ ਬਲਿਊ) ਦੀ ਪ੍ਰਮੁੱਖ ਕੰਪਨੀ ਮੁਥੂਟ ਫਿਨਕਾਰਪ ਲਿਮਟਿਡ (ਐੱਮ. ਐੱਫ. ਐੱਲ.) ਨੇ ਸ਼ਾਹਰੁਖ ਖ਼ਾਨ ਨਾਲ ਆਪਣੀ ‘ਬੁੱਕ ਮਾਈ ਗੋਲਡ ਲੋਨ’ ਕੈਂਪੇਨ ਸ਼ੁਰੂ ਕੀਤੀ ਹੈ। ਇਹ ਅਨੋਖੀ ਕੈਂਪੇਨ ਭਾਰਤ ’ਚ ਆਪਣੀ ਤਰ੍ਹਾਂ ਦੀ ਪਹਿਲੀ ਸੇਵਾ ਪੇਸ਼ ਕਰਦੀ ਹੈ : ਕਿਸੇ ਵੀ ਸਮੇਂ, ਕਿਤਿਓਂ ਵੀ ਤੁਰੰਤ ਗੋਲਡ ਲੋਨ ਬੁੱਕ ਕਰੋ। ਨਵੀਂ ਲਾਂਚ ਕੀਤੀ ਗਈ ਸਹੂਲਤ ਗਾਹਕਾਂ ਨੂੰ ਇਕ ਸਾਧਾਰਣ ਮਿਸਡ ਕਾਲ ਦੇ ਨਾਲ ਕਰਜ਼ਾ ਸ਼ੁਰੂ ਕਰਨ ਦੀ ਆਗਿਆ ਦਿੰਦੀ ਹੈ, ਜੋ ਗ਼ੈਰ-ਮਾਮੂਲੀ ਗਾਹਕ ਸੇਵਾ ਦੇ ਨਾਲ ਉੱਨਤ ਤਕਨੀਕ ਨੂੰ ਏਕੀਕ੍ਰਿਤ ਕਰਦੀ ਹੈ। ਇਹ ਅਨੋਖੀ ਸੇਵਾ ਖਪਤਕਾਰਾਂ ਲਈ ਗੋਲਡ ਲੋਨ ਨੂੰ ਵਧੇਰੇ ਆਸਾਨ ਅਤੇ ਸੁਵਿਧਾਜਨਕ ਬਣਾਉਂਦੀ ਹੈ।

ਇਹ ਖ਼ਬਰ ਵੀ ਪੜ੍ਹੋ - ਇਤਿਹਾਸਕ ਜਿੱਤ ਮਗਰੋਂ ਦਲੇਰ ਮਹਿੰਦੀ ਦੇ ਗੀਤ 'ਤੇ ਅਰਸ਼ਦੀਪ ਤੇ ਵਿਰਾਟ ਨੇ ਪਾਇਆ ਭੰਗੜਾ, ਸਾਹਮਣੇ ਆਇਆ ਵੀਡੀਓ

ਮੁਥੂਟ ਫਿਨਕਾਰਪ ਲਿਮਟਿਡ ਦੇ ਸੀ. ਈ. ਓ. ਸ਼ਾਜੀ ਵਰਗੀਸ ਨੇ ਕਿਹਾ, “ਸਾਡੀ ਕੈਂਪੇਨ ਦੇ ਮਾਧਿਅਮ ਨਾਲ ਸਾਡਾ ਟੀਚਾ ਹਰ ਭਾਰਤੀ ਲਈ ਵਿੱਤੀ ਪਹੁੰਚ ਨੂੰ ਬਦਲਣਾ ਹੈ। ਸ਼ਾਹਰੁਖ ਖਾਨ ਨਾਲ ਹਿੱਸੇਦਾਰੀ ਕਰਦੇ ਹੋਏ, ‘‘ਬੁੱਕ ਮਾਈ ਗੋਲਡ ਲੋਨ ਕੈਂਪੇਨ ਸਾਡੇ ਲਈ ਇਕ ਵੱਡੀ ਛਲਾਂਗ ਹੈ। ਸਾਡੇ ਲੋਨ ਸਾਡੇ ਗਾਹਕਾਂ ਨੂੰ ਰੋਜ਼ਾਨਾ ਆਪਣੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਸਮਰੱਥ ਬਣਾਉਂਦੇ ਹਨ।”

ਇਹ ਖ਼ਬਰ ਵੀ ਪੜ੍ਹੋ - ਅਦਾਕਾਰ ਸ਼ਾਹਰੁਖ ਖ਼ਾਨ ਨੂੰ ਸਵਿਟਜ਼ਰਲੈਂਡ 'ਚੋਂ ਮਿਲੇਗੀ ਵੱਡੀ ਪ੍ਰਾਪਤੀ

ਭਾਰਤ ’ਚ ਪਹਿਲੀ ਵਾਰ ਸ਼ੁਰੂ ਕੀਤੀ ਗਈ ਇਹ ਸੇਵਾ ਗੋਲਡ ਲੋਨ ਪ੍ਰਾਪਤ ਕਰ ਕੇ ਤੁਹਾਡੇ ਸੁਪਨਿਆਂ ਨੂੰ ਹਕੀਕਤ ’ਚ ਬਦਲਣ ਲਈ ਆਸਾਨ ਬਣਾ ਦਿੰਦੀ ਹੈ। ਇਸ ਤੋਂ ਇਲਾਵਾ ਮੁਥੂਟ ਫਿਨਕਾਰਪ ਨੇ ਸ਼ਾਹਰੁਖ ਦੇ ਨਾਲ ਨਵੀਂ ਪਹਿਲ ਨੂੰ ਉਤਸ਼ਾਹ ਦੇਣ ਲਈ ਇਕ ਮਿਊਜ਼ਿਕ ਵੀਡੀਓ ਵੀ ਜਾਰੀ ਕੀਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News