ਸੰਗੀਤ ਸਮਾਰੋਹ ’ਚ ਖੂਬਸੂਰਤ ਨਜ਼ਰ ਆਈ ਰਿਚਾ, ਅਲੀ ਦਾ ਹੱਥ ਫੜ੍ਹ ਕੇ ਹੀਰੇ ਦੀ ਅੰਗੂਠੀ ਕੀਤੀ ਫਲਾਂਟ

Saturday, Oct 01, 2022 - 11:49 AM (IST)

ਸੰਗੀਤ ਸਮਾਰੋਹ ’ਚ ਖੂਬਸੂਰਤ ਨਜ਼ਰ ਆਈ ਰਿਚਾ, ਅਲੀ ਦਾ ਹੱਥ ਫੜ੍ਹ ਕੇ ਹੀਰੇ ਦੀ ਅੰਗੂਠੀ ਕੀਤੀ ਫਲਾਂਟ

ਮੁੰਬਈ- ਬੀ-ਟਾਊਨ ਦੇ ਪ੍ਰੇਮੀ ਰਿਚਾ ਚੱਢਾ ਅਤੇ ਅਲੀ ਫਜ਼ਲ ਦੇ ਪ੍ਰੀ-ਵੈਡਿੰਗ ਫੰਕਸ਼ਨ ਸ਼ੁਰੂ ਹੋ ਗਏ ਹਨ। ਇਸ ਜੋੜੇ ਦੇ ਪ੍ਰੀ-ਵੈਡਿੰਗ ਫੰਕਸ਼ਨ ਦਿੱਲੀ ’ਚ ਹੋ ਰਹੇ ਹਨ। ਜਿੱਥੇ 29 ਸਤੰਬਰ ਨੂੰ ਰਿਚਾ ਦੇ ਹੱਥਾਂ ’ਤੇ ਮਹਿੰਦੀ ਲਗਾਈ ਗਈ ਸੀ। 30 ਸਤੰਬਰ ਨੂੰ ਜੋੜੇ ਦਾ ਸੰਗੀਤ ਸਮਾਰੋਹ ਸੀ।

PunjabKesari

ਜੋੜੇ ਦੇ ਇਸ ਸਮਾਰੋਹ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ ’ਚ ਰਿਚਾ ਅਤੇ ਅਲੀ ਦੀ ਸ਼ਾਨਦਾਰ ਲੁੱਕ ਦੇਖਣ ਨੂੰ ਮਿਲੀ। ਲੁੱਕ ਦੀ ਗੱਲ ਕਰੀਏ ਤਾਂ ਰਿਚਾ ਪੀਲੇ ਰੰਗ ਦੀ ਸਾੜ੍ਹੀ ’ਚ ਕਾਫ਼ੀ ਖੂਬਸੂਰਤ ਲੱਗ ਰਹੀ ਸੀ।

PunjabKesari

ਇਹ ਵੀ ਪੜ੍ਹੋ : ਰਿਚਾ ਅਤੇ ਅਲੀ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ, ਅਦਾਕਾਰਾ ਨੇ ਮਹਿੰਦੀ ਵਾਲੇ ਹੱਥਾਂ ਦੀ ਪਾਈ ਇੰਸਟਾ 'ਤੇ ਸਟੋਰੀ

ਇਸ ਦੇ ਨਾਲ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ। ਇਸ ਦੌਰਾਨ ਸਭ ਦੀਆਂ ਨਜ਼ਰਾਂ ਰਿਚਾ ਦੀ ਮੰਗਣੀ ਦੀ ਡਾਇਮੰਡ ਰਿੰਗ ’ਤੇ ਵੀ ਟਿਕੀਆਂ ਹੋਈਆਂ ਸਨ।

PunjabKesari

ਅਲੀ ਨੇ ਰਿਚਾ ਨੂੰ ਆਪਣੀ ਮੰਗਣੀ ਲਈ ਗੋਲ ਆਕਾਰ ਦੀ ਹੀਰੇ ਦੀ ਅੰਗੂਠੀ ਦਿੱਤੀ ਸੀ। ਇਸ ਦੇ ਨਾਲ ਹੀ ਅਲੀ ਫਜ਼ਲ ਵੀ ਕਿਸੇ ਨਵਾਬ ਤੋਂ ਘੱਟ ਨਹੀਂ ਲੱਗ ਰਹੇ। 

PunjabKesari

ਅਲੀ ਨੇ ਚਿੱਟੀ ਸ਼ੇਰਵਾਨੀ ਅਤੇ ਉਸ ’ਤੇ ਕਢਾਈ ਵਾਲੀ ਜੈਕਟ ਪਾਈ ਹੈ। ਕੈਮਰੇ ਅੱਗੇ ਪੋਜ਼ ਦਿੰਦੇ ਹੋਏ ਜੋੜਾ ਕਾਫ਼ੀ ਮੁਸਕਰਾ ਰਿਹਾ ਹੈ। ਜੋੜੇ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕ ਕਾਫ਼ੀ ਪਸੰਦ ਕਰ ਰਹੇ ਹਨ।

ਇਹ ਵੀ ਪੜ੍ਹੋ : ਰਿਚਾ ਅਤੇ ਅਲੀ ਦੇ ਚਿਹਰੇ ’ਤੇ ਵਿਆਹ ਦਾ ਨੂਰ ਆਇਆ ਨਜ਼ਰ, ਇਕ ਦੂਜੇ ਨਾਲ ਦੇ ਰਹੇ ਸ਼ਾਨਦਾਰ ਪੋਜ਼

ਇਸ ਤੋਂ ਪਹਿਲਾਂ ਰਿਚਾ ਨੇ ਆਪਣੇ ਹੋਣ ਵਾਲੇ ਪਤੀ ਅਲੀ ਨਾਲ ਕੁਝ ਸ਼ਾਨਦਾਰ ਤਸਵੀਰਾਂ ਸਾਂਝੀਆਂ ਕੀਤੀਆਂ ਸਨ। 

PunjabKesari

ਦੱਸ ਦੇਈਏ ਰਿਚਾ ਅਤੇ ਅਲੀ ਦੀ ਮੁਲਾਕਾਤ ਫੁਕਰੇ ਦੇ ਸੈੱਟ ’ਤੇ ਹੋਈ ਸੀ ਅਤੇ ਉਥੋਂ ਹੀ ਉਨ੍ਹਾਂ ਦੀ ਪ੍ਰੇਮ ਕਹਾਣੀ ਸ਼ੁਰੂ ਹੋਈ ਸੀ। ਜੋੜੇ ਨੇ 2020 ’ਚ ਵਿਆਹ ਕਰਵਾਉਣ ਵਾਲੇ ਸਨ ਪਰ ਕੋਵਿਡ ਕਾਰਨ ਮੁਲਤਵੀ ਕਰਨਾ ਪਿਆ। ਜੋੜੇ ਦੇ ਵਿਆਹ ਦੀ ਤਾਰੀਖ਼ ਨੂੰ ਲੈ ਕੇ ਅਜੇ ਵੀ ਪ੍ਰਸ਼ੰਸਕ ਇੰਤਜ਼ਾਰ ’ਚ ਹਨ। 

PunjabKesari

ਪਹਿਲਾਂ ਕਿਹਾ ਜਾ ਰਿਹਾ ਸੀ ਕਿ ਵਿਆਹ 4 ਅਕਤੂਬਰ ਨੂੰ ਹੋਵੇਗਾ ਪਰ ਮਹਿੰਦੀ ਸੈਰੇਮਨੀ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਵਿਆਹ 1 ਜਾਂ 2 ਅਕਤੂਬਰ ਨੂੰ ਹੋ ਸਕਦਾ ਹੈ।

PunjabKesari


author

Shivani Bassan

Content Editor

Related News