ਮੁਨਾਵਰ ਫਾਰੂਖੀ ਦਾ ਦਿੱਲੀ ਸ਼ੋਅ ਰੱਦ, ਵਿਸ਼ਵ ਹਿੰਦੂ ਪ੍ਰੀਸ਼ਦ ਨੇ ਪੁਲਸ ਨੂੰ ਲਿਖੀ ਸੀ ਚਿੱਠੀ

08/27/2022 12:09:59 PM

ਮੁੰਬਈ (ਬਿਊਰੋ)– ਦਿੱਲੀ ਪੁਲਸ ਦੇ ਲਾਇਸੰਸ ਯੂਨਿਟ ਨੇ ਮੁਨਾਵਰ ਫਾਰੂਖੀ ਦੀ ਬੇਨਤੀ ਨੂੰ ਰੱਦ ਕਰ ਦਿੱਤਾ ਹੈ। ਕਾਮੇਡੀਅਨ ਨੇ ਦਿੱਲੀ ’ਚ ਪੇਸ਼ਕਾਰੀ ਕਰਨ ਲਈ ਇਜਾਜ਼ਤ ਮੰਗੀ ਸੀ। ਉਸ ਦਾ ਸ਼ੋਅ 28 ਅਗਸਤ, 2022 ਨੂੰ ਦਿੱਲੀ ਦੇ ਸਿਵਿਕ ਸੈਂਟਰ ’ਚ ਹੋਣ ਵਾਲਾ ਹੈ। ਇਸ ਤੋਂ ਪਹਿਲਾਂ ਸੈਂਟਰਲ ਡਿਸਟ੍ਰਿਕਟ ਪੁਲਸ ਨੇ ਯੂਨਿਟ ਨੂੰ ਰਿਪੋਰਟ ਦਿੰਦਿਆਂ ਕਿਹਾ ਸੀ ਕਿ ਮੁਨਾਵਰ ਦੇ ਸ਼ੋਅ ਨਾਲ ‘ਇਲਾਕੇ ਦੇ ਭਾਈਚਾਰਕ ਸਦਭਾਵਨਾ ’ਤੇ ਅਸਰ ਪਵੇਗਾ’।

ਇਹ ਖ਼ਬਰ ਵੀ ਪੜ੍ਹੋ : ਸੋਨਾਲੀ ਫੋਗਾਟ ਕਤਲ ਕੇਸ 'ਚ ਦੋਸ਼ੀਆਂ ਦਾ ਕਬੂਲਨਾਮਾ, ਡਰੱਗ ਦੇਣ ਤੋਂ ਬਾਅਦ 2 ਘੰਟੇ ਤੱਕ ਬਾਥਰੂਮ 'ਚ ਰੱਖਿਆ

ਵਿਸ਼ਵ ਹਿੰਦੂ ਪ੍ਰੀਸ਼ਦ ਨੇ ਦਿੱਲੀ ਪੁਲਸ ਨੂੰ ਚਿੱਠੀ ਲਿਖ ਕੇ ਸ਼ੋਅ ਨੂੰ ਰੱਦ ਕਰਵਾਉਣ ਦੀ ਮੰਗ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਜੇਕਰ ਇਹ ਸ਼ੋਅ ਹੋਇਆ ਤਾਂ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਦੇ ਮੈਂਬਰ ਇਸ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰਨਗੇ। ਇਹ ਚਿੱਠੀ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਦਿੱਲੀ ਪ੍ਰਧਾਨ ਸੁਰਿੰਦਰ ਕੁਮਾਰ ਗੁਪਤਾ ਨੇ ਦਿੱਲੀ ਪੁਲਸ ਕਮਿਸ਼ਨਰ ਨੂੰ ਲਿਖੀ ਸੀ।

ਇਸ ਚਿੱਠੀ ’ਚ ਲਿਖਿਆ ਸੀ, ‘‘ਮੁਨਾਵਰ ਫਾਰੂਖੀ ਨਾਂ ਦਾ ਇਕ ਕਲਾਕਾਰ ਦਿੱਲੀ ਦੇ ਸਿਵਿਕ ਸੈਂਟਰ ’ਚ ਕੇਦਾਰਨਾਥ ਸਟੇਡੀਅਮ ’ਚ 28 ਅਗਸਤ ਨੂੰ ਇਕ ਸ਼ੋਅ ਆਯੋਜਿਤ ਕਰ ਰਿਹਾ ਹੈ। ਇਹ ਵਿਅਕਤੀ ਆਪਣੇ ਸ਼ੋਅ ’ਚ ਹਿੰਦੂ ਦੇਵੀ-ਦੇਵਤਿਆਂ ਦਾ ਮਜ਼ਾਕ ਉਡਾਉਂਦਾ ਹੈ, ਜਿਸ ਕਾਰਨ ਅਜੇ ਹਾਲ ਹੀ ’ਚ ਭਾਗ ਨਗਰ ’ਚ ਭਾਈਚਾਰਕ ਤਣਾਅ ਭੜਕ ਗਿਆ ਸੀ। ਮੇਰੀ ਤੁਹਾਨੂੰ ਬੇਨਤੀ ਹੈ ਕਿ ਇਸ ਸ਼ੋਅ ਨੂੰ ਤੁਰੰਤ ਰੱਦ ਕੀਤਾ ਜਾਵੇ, ਨਹੀਂ ਤਾਂ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਬਜਰੰਗ ਦਲ ਦੇ ਕਾਰਜਕਾਰੀ ਸ਼ੋਅ ਦਾ ਵਿਰੋਧ ਕਰਨਗੇ ਤੇ ਪ੍ਰਦਰਸ਼ਨ ਕਰਨਗੇ।’’

2021 ’ਚ ਮੁਨਾਵਰ ਫਾਰੂਖੀ ਨੂੰ ਆਪਣੇ ਸ਼ੋਅ ’ਚ ਇਕ ਜੋਕ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਮਹੀਨਾ ਜੇਲ ’ਚ ਕੱਟਿਆ ਸੀ। ਉਦੋਂ ਤੋਂ ਕਾਮੇਡੀਅਨ ਦੇ ਸ਼ੋਅ ਕਾਨੂੰਨ ਤੇ ਪ੍ਰਸ਼ਾਸਨ ਲਈ ਚੁਣੌਤੀ ਬਣੇ ਹੋਏ ਹਨ। ਪਿਛਲੇ ਹਫ਼ਤੇ ਮੁਨਾਵਰ ਫਾਰੂਖੀ ਦਾ ਬੈਂਗਲੁਰੂ ’ਚ ਹੋਣ ਵਾਲਾ ਸ਼ੋਅ ਰੱਦ ਹੋਇਆ ਸੀ। ਹਾਲਾਂਕਿ ਕਾਮੇਡੀਅਨ ਨੇ ਕਿਹਾ ਸੀ ਕਿ ਇਹ ਉਨ੍ਹਾਂ ਦੀ ਸਿਹਤ ਸਮੱਸਿਆ ਕਾਰਨ ਹੋਇਆ ਹੈ ਪਰ ਬੈਂਗਲੁਰੂ ਦਾ ਸ਼ੋਅ ਰੱਦ ਹੋਣ ਤੋਂ ਬਾਅਦ ਹੀ ਉਨ੍ਹਾਂ ਨੂੰ ਹੈਦਰਾਬਾਦ ’ਚ ਭਾਰੀ ਸੁਰੱਖਿਆ ਵਿਚਾਲੇ ਪੇਸ਼ਕਾਰੀ ਦਿੰਦੇ ਦੇਖਿਆ ਗਿਆ ਸੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News