ਮੁਨੱਵਰ-ਐਲਵੀਸ਼ ਦੀ ਜਾਨ ਨੂੰ ਖ਼ਤਰਾ! ਹੋਟਲ 'ਚ ਪੁੱਜੇ ਸ਼ੂਟਰ, ਜਾਂਚ 'ਚ ਹੋਇਆ ਖੁਲਾਸਾ
Tuesday, Sep 17, 2024 - 04:21 PM (IST)
ਮੁੰਬਈ- 'ਬਿੱਗ ਬੌਸ ਓਟੀਟੀ 2' ਦੇ ਜੇਤੂ ਐਲਵਿਸ਼ ਯਾਦਵ ਅਤੇ ਮੁਨੱਵਰ ਫਾਰੂਕੀ ਦੀ ਜਾਨ ਨੂੰ ਖ਼ਤਰਾ ਦੱਸਿਆ ਜਾ ਰਿਹਾ ਹੈ। ਦੋਵੇਂ ਈਸੀਐਲ 2024 ਦੇ ਮੈਚ ਕਾਰਨ ਸੁਰਖੀਆਂ 'ਚ ਸਨ। ਕਿਉਂਕਿ ਹਰਿਆਣਵੀ ਹੰਟਰਸ ਦਾ ਕਪਤਾਨ ਐਲਵਿਸ਼ ਹੈ ਅਤੇ ਮੁੰਬਈ ਡਿਸਪਟਰਸ ਟੀਮ ਦਾ ਕਪਤਾਨ ਮੁਨੱਵਰ ਹੈ। ਇੰਦਰਾ ਗਾਂਧੀ ਇੰਡੋਰ ਸਟੇਡੀਅਮ 'ਚ ਉਨ੍ਹਾਂ ਦੀਆਂ ਟੀਮਾਂ ਵਿਚਾਲੇ ਮੈਚ ਸੀ ਪਰ ਹੰਗਾਮਾ ਹੋਣ ਕਾਰਨ ਸਥਿਤੀ ਵਿਗੜ ਗਈ ਅਤੇ ਇਸ ਦੌਰਾਨ ਐਲਵਿਸ਼ ਯਾਦਵ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਮਿਲੀ। ਇਸ ਤੋਂ ਬਾਅਦ ਮੁਨੱਵਰ ਅਤੇ ਐਲਵਿਸ਼ ਦੋਵੇਂ ਇੱਕ 5 ਸਟਾਰ ਹੋਟਲ 'ਚ ਰੁੱਕੇ ਪਰ ਨਿਸ਼ਾਨੇਬਾਜ਼ ਇੱਥੇ ਵੀ ਰੇਕੀ ਕਰਨ ਪਹੁੰਚ ਗਏ ਸਨ।
ਇਹ ਖ਼ਬਰ ਵੀ ਪੜ੍ਹੋ -ਗਾਇਕਾ ਸੁਨੰਦਾ ਸ਼ਰਮਾ ਨੇ ਗੋਲਗੱਪੇ ਵੇਚਦੇ ਦਾ ਮਜ਼ਾਕੀਆ ਵੀਡੀਓ ਕੀਤਾ ਸਾਂਝਾ
ਦੱਸਿਆ ਜਾ ਰਿਹਾ ਹੈ ਕਿ ਮੁੰਬਈ ਪੁਲਸ ਅਧਿਕਾਰੀਆਂ ਦੇ ਕਹਿਣ 'ਤੇ ਮੁਨੱਵਰ ਫਾਰੂਕੀ ਮੁੰਬਈ ਵਾਪਸ ਪਰਤਿਆ ਹੈ। ਪੁਲਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਪੁਲਸ ਨੇ ਪੰਜ ਸ਼ੂਟਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਸ਼ੂਟਰਾਂ ਨੇ ਪੁਲਸ ਨੂੰ ਦੱਸਿਆ ਹੈ ਕਿ ਉਨ੍ਹਾਂ ਨੂੰ ਹੋਟਲ ਸੂਰਿਆ 'ਚ ਰੇਕੀ ਕਰਨ ਦਾ ਹੁਕਮ ਦਿੱਤਾ ਗਿਆ ਸੀ। ਉਨ੍ਹਾਂ ਨੂੰ ਕਿਸੇ ਨੂੰ ਗੋਲੀ ਮਾਰਨ ਲਈ ਕਿਹਾ ਗਿਆ ਸੀ। ਉਨ੍ਹਾਂ ਦੱਸਿਆ ਕਿ ਸਾਡਾ ਟਾਰਗੇਟ ਇਸ ਹੋਟਲ 'ਚ ਰੁਕਣਾ ਸੀ। ਹੁਣ ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਨ੍ਹਾਂ ਸ਼ੂਟਰਾਂ ਦਾ ਅਸਲ ਨਿਸ਼ਾਨਾ ਕੌਣ ਸੀ। ਕੀ ਨਾਦਿਰ ਸ਼ਾਹ ਨੂੰ ਟਾਰਗੇਟ ਬਣਾਇਆ ਗਿਆ ਸੀ ਜਾਂ ਐਲਵੀਸ਼ ਅਤੇ ਮੁਨੱਵਰ ਟਾਰਗੇਟ ਸਨ?
ਇਹ ਖ਼ਬਰ ਵੀ ਪੜ੍ਹੋ -ਕੰਗਨਾ ਰਣੌਤ ਨੇ OTT ਸੈਂਸਰਸ਼ਿਪ ਦੀ ਕੀਤੀ ਮੰਗ
ਦੱਸ ਦੇਈਏ ਕਿ ਹਾਲ ਹੀ 'ਚ ਐਲਵਿਸ਼ ਯਾਦਵ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਇਸ ਲਈ ਪੁਲਸ ਇਸ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ। ਇਕ ਪੁਲਸ ਅਧਿਕਾਰੀ ਦਾ ਕਹਿਣਾ ਹੈ ਕਿ ਸਾਨੂੰ ਸਿਰਫ ਸਟੇਡੀਅਮ ਦੀ ਸੁਰੱਖਿਆ ਵਧਾਉਣ ਦੇ ਨਿਰਦੇਸ਼ ਦਿੱਤੇ ਗਏ ਸਨ। ਹਰਿਆਣਵੀ ਹੰਟਰਸ ਅਤੇ ਮੁੰਬਈ ਡਿਸਪਟਰਸ ਦੀ ਟੀਮ ਵਿਚਕਾਰ ਮੈਚ ਹੋਣਾ ਸੀ। ਅਜਿਹੇ 'ਚ ਡੀਸੀਪੀ ਪ੍ਰਤੀਕਸ਼ਾ ਗੋਦਾਰਾ ਦੀ ਅਗਵਾਈ 'ਚ ਹੋਟਲ ਦੀ ਜਾਂਚ ਕੀਤੀ ਗਈ। ਹੋਟਲ ਸਟਾਫ ਨੇ ਦੱਸਿਆ ਕਿ ਮੁਨੱਵਰ ਪਹਿਲੀ ਮੰਜ਼ਿਲ 'ਤੇ ਠਹਿਰਿਆ ਹੋਇਆ ਸੀ, ਇਸ ਲਈ ਪੁਲਸ ਨੇ ਉਥੋਂ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹੋਟਲ 'ਚ ਸਾਦੇ ਕੱਪੜਿਆਂ 'ਚ ਕਰਮਚਾਰੀ ਤਾਇਨਾਤ ਕਰ ਦਿੱਤੇ ਗਏ ਹਨ ਤਾਂ ਜੋ ਹਰ ਚੀਜ਼ 'ਤੇ ਨਜ਼ਰ ਰੱਖੀ ਜਾ ਸਕੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।