'ਮੁਖਬਿਰ' ਦਾ ਟ੍ਰੇਲਰ ਥ੍ਰਿਲਰ ਅਤੇ ਸਸਪੈਂਸ ਨਾਲ ਭਰਪੂਰ, ਸੱਚੀਆਂ ਘਟਨਾਵਾਂ ’ਤੇ ਹੈ ਸੀਰੀਜ਼ ਦੀ ਕਹਾਣੀ
Monday, Oct 31, 2022 - 05:53 PM (IST)
ਨਵੀਂ ਦਿੱਲੀ: Zee5 ਦੀ ਆਉਣ ਵਾਲੀ ਵੈੱਬ ਸੀਰੀਜ਼ 'Mukhbir The Story of the Spy' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਟ੍ਰੇਲਰ ਦੇਖਣ ਤੋਂ ਬਾਅਦ ਦਰਸ਼ਕ ਇਸ ਸੀਰੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ 8-ਐਪੀਸੋਡ ਵੈੱਬ ਸੀਰੀਜ਼ 11 ਨਵੰਬਰ ਨੂੰ OTT ਪਲੇਟਫਾਰਮ ’ਤੇ ਸਟ੍ਰੀਮ ਕੀਤੀ ਜਾਵੇਗੀ। 'ਮੁਖਬਿਰ' ਦਾ ਟ੍ਰੇਲਰ ਥ੍ਰਿਲਰ ਅਤੇ ਸਸਪੈਂਸ ਨਾਲ ਭਰਪੂਰ ਹੈ। ਇਸ ਸਪਾਈ ਥ੍ਰਿਲਰ ਸੀਰੀਜ਼ 'ਚ ਪਾਕਿਸਤਾਨ 'ਚ ਭਾਰਤੀ ਏਜੰਟ ਦੀ ਕਹਾਣੀ ਦੇਖਣ ਨੂੰ ਮਿਲੇਗੀ। ਇਸ ’ਚ ’ਚ ਭਾਰਤ ਵੱਲੋਂ ਪਾਕਿਸਤਾਨ ਦੀ ਸਾਜ਼ਿਸ਼ ਨੂੰ ਨਾਕਾਮ ਕਰਨ ਦੀ ਕਹਾਣੀ ਨੂੰ ਦਿਖਾਈ ਗਈ ਹੈ।
ਇਹ ਵੀ ਪੜ੍ਹੋ- ਲਗਭਗ 3 ਸਾਲ ਬਾਅਦ ਭਾਰਤ ਪਰਤ ਰਹੀ ਹੈ ਪ੍ਰਿਅੰਕਾ ਚੋਪੜਾ, ਪਹਿਲੀ ਵਾਰ ਧੀ ਮਾਲਤੀ ਮੈਰੀ ਨੂੰ ਕਰਵਾਏਗੀ ਦੇਸ਼ ਦਾ ਦੌਰਾ
ਇਹ ਸੀਰੀਜ਼ ਪਾਕਿਸਤਾਨ ’ਚ ਭਾਰਤ ਦੇ ਇਕ ਗੁਪਤ ਏਜੰਟ ਦੀ ਕਹਾਣੀ ਹੈ, ਜੋ ਦੇਸ਼ ਨੂੰ ਬਚਾਉਣ ਦਾ ਕੰਮ ਕਰਦਾ ਹੈ ਅਤੇ ਦੁਸ਼ਮਣ ਦੇਸ਼ ਵੱਲੋਂ ਸ਼ੁਰੂ ਕੀਤੀ ਜੰਗ ਨੂੰ ਆਪਣੇ ਹੱਕ ’ਚ ਕਰਦਾ ਹੈ।
ਟ੍ਰੇਲਰ ਦੀ ਸ਼ੁਰੂਆਤ ਪਾਕਿਸਤਾਨ ਦੀ ਬੈਠਕ ਤੋਂ ਹੁੰਦੀ ਹੈ, ਜਿਸ 'ਚ ਘੁਸਪੈਠ ਅਤੇ ਜੰਗ ਦੀ ਤਿਆਰੀ ਹੋ ਰਹੀ ਹੈ। ਇਸ ਤੋਂ ਬਾਅਦ ਮਿਸ਼ਨ 'ਤੇ ਇਕ ਗੁਪਤ ਏਜੰਡਾ ਭੇਜਿਆ ਜਾਂਦਾ ਹੈ, ਜੋ ਪਾਕਿਸਤਾਨ ਦੇ ਹਮਲੇ 'ਚ ਭਾਰਤ ਦੀ ਕਾਫ਼ੀ ਮਦਦ ਕਰਦਾ ਹੈ।
'ਮੁਖਬਿਰ ਦਿ ਸਟੋਰੀ ਆਫ਼ ਦਿ ਸਪਾਈ’ ’ਚ ਪ੍ਰਕਾਸ਼ ਰਾਜ ਭਾਰਤ ਦੀ ਕਾਊਂਟਰ ਸਰਵੀਲੈਂਸ ਏਜੰਸੀ ਦੇ ਡਿਪਟੀ ਡਾਇਰੈਕਟਰ ਦੀ ਭੂਮਿਕਾ ’ਚ ਨਜ਼ਰ ਆਉਣਗੇ, ਜੋ ਆਪਣੇ ਸਭ ਤੋਂ ਭਰੋਸੇਮੰਦ ਕਾਮਰਾਨ ਨੂੰ ਪਾਕਿਸਤਾਨ ਮਿਸ਼ਨ ਨੂੰ ਪੂਰਾ ਕਰਨ ਲਈ ਭੇਜਦਾ ਹੈ।
ਇਹ ਵੀ ਪੜ੍ਹੋ- ਸਾੜ੍ਹੀ ’ਚ ਖੂਬਸੂਰਤ ਲੱਗ ਰਹੀ ਤੇਜਸਵੀ ਪ੍ਰਕਾਸ਼, ਮੱਥੇ ਦੀ ਬਿੰਦੀ ਨੇ ਲਗਾਏ ਚਾਰ-ਚਾਰ
ਇਸ ਸੀਰੀਜ ’ਚ ਉਨ੍ਹਾਂ ਤੋਂ ਇਲਾਵਾ ਆਦਿਲ ਹੁਸੈਨ, ਹਰਸ਼ ਛਾਇਆ, ਜ਼ੈਨ ਖ਼ਾਨ ਦੁਰਾਨੀ, ਜ਼ੋਇਆ ਅਫ਼ਰੋਜ਼ ਵਰਗੇ ਕਲਾਕਾਰ ਵੀ ਇਸ ਸੀਰੀਜ਼ 'ਚ ਸ਼ਾਮਲ ਹਨ। ਵਿਕਟਰ ਟੈਂਗੋ ਐਂਟਰਟੇਨਮੈਂਟ ਦੁਆਰਾ ਨਿਰਮਿਤ ਇਸ ਸੀਰੀਜ ਨੂੰ ਸ਼ਿਵਮ ਨਾਇਰ ਅਤੇ ਜੈਪ੍ਰਦਾ ਦੇਸਾਈ ਵੱਲੋਂ ਸਾਂਝੇ ਤੌਰ 'ਤੇ ਨਿਰਦੇਸ਼ਿਤ ਕੀਤਾ ਗਿਆ ਹੈ। ਇਹ ਵੈੱਬ ਸੀਰੀਜ਼ 11 ਨਵੰਬਰ ਨੂੰ OTT ਪਲੇਟਫ਼ਾਰਮ 'ਤੇ ਸਟ੍ਰੀਮ ਹੋਵੇਗੀ। ਪ੍ਰਸ਼ੰਸਕ ਇਸ ਸੀਰੀਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।