ਮੁੱਖ ਮੰਤਰੀ ਨੇ ਲਿਆ ਸਿੱਧੂ ਮੂਸੇ ਵਾਲਾ ਨਾਲ ਨਵਾਂ ਪੰਗਾ

09/13/2020 4:24:14 PM

ਜਲੰਧਰ(ਬਿਊਰੋ)- ਲੱਗਦਾ ਹੈ ਕਿ ਅੱਜਕਲ ਫੇਮਸ ਹੋਣ ਲਈ ਵਿਵਾਦਾਂ ਦਾ ਸਹਾਰਾ ਲੈਣਾ ਬੇਹੱਦ ਜ਼ਰੂਰੀ ਹੈ। ਇਸੇ ਲਈ ਕੁਝ ਗਾਇਕ ਨਵਾਂ ਗੀਤ ਆਉਣ ਤੋਂ ਪਹਿਲਾਂ ਕਿਸੇ ਦੂਜੇ ਗਾਇਕ ਬਾਰੇ ਬੋਲ ਕੇ ਮਸ਼ਹੂਰ ਹੋਣਾ ਚਾਹੁੰਦੇ ਹਨ। ਹਾਲ ਹੀ ’ਚ ਇਸ ਦੀਆਂ ਕਈ ਉਦਾਹਰਣਾਂ ਅਸੀਂ ਦੇਖ ਚੁੱਕੇ ਹਾਂ ਤੇ ਇਕ ਉਦਾਹਰਣ ਨਵੀਂ ਸਾਹਮਣੇ ਆਈ ਹੈ ਮੁੱਖ ਮੰਤਰੀ ਦੇ ਰੂਪ ’ਚ। ਜੀ ਹਾਂ, ਤੁਸੀਂ ਸਹੀ ਸੁਣਿਆ। ਪਹਿਲਾਂ ਆਪਣੇ ਗੀਤ ’ਚ ਸਿੰਗਾ ਨੂੰ ਮਾੜਾ ਬੋਲਣ ਵਾਲਾ ਮੁੱਖ ਮੰਤਰੀ ਹੁਣ ਸਿੱਧੂ ਮੂਸੇ ਵਾਲਾ ਖਿਲਾਫ ਗੀਤ ਲੈ ਕੇ ਆਇਆ ਹੈ। ਮੁੱਖ ਮੰਤਰੀ ਨੇ ‘ਰੀਅਲ ਸੰਜੂ’ ਨਾਂ ਤੋਂ ਇਕ ਗੀਤ ਕੱਢਿਆ ਹੈ, ਜਿਹੜਾ ਸਿੱਧੂ ਮੂਸੇ ਵਾਲਾ ’ਤੇ ਸਿੱਧਾ ਨਿਸ਼ਾਨਾ ਲਗਾਉਂਦਾ ਹੈ।


ਦੱਸਣਯੋਗ ਹੈ ਕਿ ਗੀਤ ਨੂੰ ਲਗਭਗ 28 ਹਜ਼ਾਰ ਲੋਕਾਂ ਵਲੋਂ ਲਾਈਕ ਕੀਤਾ ਗਿਆ ਸੀ, ਜਦਕਿ 60 ਹਜ਼ਾਰ ਲੋਕਾਂ ਵਲੋਂ ਇਸ ਗੀਤ ਨੂੰ ਡਿਸਲਾਈਕ ਕੀਤਾ ਗਿਆ। ਉਥੇ ਕੁਮੈਂਟ ਬਾਕਸ ’ਚ ਵੀ ਮੁੱਖ ਮੰਤਰੀ ਦੀ ਲੋਕ ਖੂਬ ਰੇਲ ਬਣਾ ਰਹੇ ਸਨ।ਹੁਣ ਇਹ ਗੀਤ ਯੂਟਿਊਬ ਤੋਂ ਕਾਪੀਰਾਈਟ ਸਟ੍ਰਾਈਕ ਕਰਕੇ ਡਿਲੀਟ ਕਰਵਾ ਦਿੱਤਾ ਗਿਆ ਹੈ ਤੇ ਇਹ ਸਟ੍ਰਾਈਕ ਭੇਜੀ ਗਈ ਹੈ ਸਿੱਧੂ ਮੂਸੇ ਵਾਲਾ ਵਲੋਂ। ਗੀਤ ਡਿਲੀਟ ਹੋਣ ਤੋਂ ਬਾਅਦ ਕੀ ਕਹਿ ਰਿਹਾ ਹੈ ਮੁੱਖ ਮੰਤਰੀ, ‘ਰੀਅਲ ਸੰਜੂ’ ਗੀਤ ’ਚ ਰੈਪ ਕਰਨ ਵਾਲੇ ਰੈਪਰ ਰਾਵਨ ਨੇ ਵੀ ਵੀਡੀਓ ਰਾਹੀਂ ਆਪਣੇ ਮਨ ਦੀ ਭੜਾਸ ਕੱਢੀ ਹੈ।

 


Lakhan

Content Editor

Related News