ਕਪਿਲ ਦੇ ਸ਼ੋਅ 'ਤੇ ਫੁੱਟਿਆ ਮੁਕੇਸ਼ ਖੰਨਾ ਦਾ ਗੁੱਸਾ, ਕਿਹਾ 'ਔਰਤਾਂ ਦੇ ਕੱਪੜੇ ਪਾ ਕੇ ਘਟੀਆ ਹਰਕਤਾਂ ਕਰਦੇ ਮਰਦ'

10/03/2020 9:15:15 AM

ਨਵੀਂ ਦਿੱਲੀ  (ਬਿਊਰੋ) : ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦਾ ਹਰਮਨ ਪਿਆਰਾ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' ਲੰਬੇ ਸਮੇਂ ਤੋਂ ਦਰਸ਼ਕਾਂ ਦਾ ਮਨੋਰੰਜਨ ਕਰ ਰਿਹਾ ਹੈ। ਇਸ ਸ਼ੋਅ 'ਚ ਹੁਣ ਤਕ ਪਤਾ ਨਹੀਂ ਕਿੰਨੇ ਸਿਤਾਰਿਆਂ ਨੇ ਆਪਣੀ ਮੌਜੂਦਗੀ ਦਰਜ ਕਰਵਾਈ ਹੈ। ਕਪਿਲ ਦੇ ਸ਼ੋਅ 'ਚ ਬਾਲੀਵੁੱਡ ਤੋਂ ਲੈ ਕੇ ਛੋਟੇ ਪਰਦੇ ਦੇ ਕਈ ਹਰਮਨ ਪਿਆਰੇ ਸਿਤਾਰੇ ਆ ਚੁੱਕੇ ਹਨ। ਉੱਥੇ ਹੀ ਸ਼ੋਅ 'ਚ 'ਮਹਾਭਾਰਤ' ਦੇ ਕਈ ਕਲਾਕਾਰ ਬਤੌਰ ਮਹਿਮਾਨ ਬਣ ਕੇ ਪਹੁੰਚੇ ਸਨ ਪਰ 'ਮਹਾਭਾਰਤ' ਦੇ 'ਭੀਸ਼ਮ ਪਿਤਾਮਹ' ਭਾਵ ਮੁਕੇਸ਼ ਖੰਨਾ ਨੇ ਸ਼ੋਅ ਦਾ ਹਿੱਸਾ ਨਹੀਂ ਬਣੇ। ਮੁਕੇਸ਼ ਖੰਨਾ ਨੂੰ 'ਮਹਾਭਾਰਤ' ਦੀ ਟੀਮ ਨਾਲ 'ਦਿ ਕਪਿਲ ਸ਼ਰਮਾ ਸ਼ੋਅ' 'ਤੇ ਨਾ ਦੇਖ ਕੇ ਯੂਜ਼ਰਜ਼ ਨੇ ਉਨ੍ਹਾਂ ਤੋਂ ਨਾ ਜਾਣ 'ਤੇ ਸਵਾਲ ਕਰਨਾ ਸ਼ੁਰੂ ਕਰ ਦਿੱਤੇ। ਇਸ 'ਤੇ ਮੁਕੇਸ਼ ਖੰਨਾ ਨੇ ਇਕ ਤੋਂ ਬਾਅਦ ਇਕ ਕਈ ਟਵੀਟ ਕੀਤੇ ਅਤੇ ਯੂਜ਼ਰਜ਼ ਨੂੰ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਕਪਿਲ 'ਤੇ ਆਪਣਾ ਗੱਸਾ ਜ਼ਾਹਿਰ ਕੀਤਾ।
PunjabKesari
ਮੁਕੇਸ਼ ਖੰਨਾ ਨੇ ਟਵਿੱਟਰ ਰਾਹੀਂ ਆਪਣੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਆਖਿਰ ਕਪਿਲ ਸ਼ਰਮਾ ਦੇ ਸ਼ੋਅ ਨੂੰ ਲੈ ਕੇ ਉਨ੍ਹਾਂ ਦੇ ਅੰਦਰ ਇੰਨਾ ਗੁੱਸਾ ਕਿਉਂ ਹੈ? ਹਾਲਾਂਕਿ ਬਾਅਦ 'ਚ ਮੁਕੇਸ਼ ਖੰਨਾ ਨੇ ਆਪਣੇ ਟਵੀਟ ਡਿਲੀਟ ਵੀ ਕਰ ਦਿੱਤੇ। ਮੁਕੇਸ਼ ਖੰਨਾ ਨੇ ਟਵੀਟ 'ਚ 'ਦਿ ਕਪਿਲ ਸ਼ਰਮਾ ਸ਼ੋਅ' 'ਵਾਹਿਆਤ' ਦੱਸਦੇ ਹੋਏ ਪੋਸਟ ਲਿਖੇ। ਉਨ੍ਹਾਂ ਨੇ ਫੇਸਬੁੱਕ 'ਤੇ ਵੀ ਇਕ ਲੰਬਾ-ਚੌੜਾ ਪੋਸਟ ਲਿਖਿਆ ਸੀ ਪਰ ਬਾਅਦ 'ਚ ਸਾਰਾ ਕੁਝ ਡਿਲੀਟ ਕਰ ਦਿੱਤਾ। ਮੁਕੇਸ਼ ਖੰਨਾ ਨੇ ਟਵੀਟ 'ਚ ਲਿਖਿਆ, 'ਇਹ ਪ੍ਰਸ਼ਨ ਵਾਇਰਲ ਹੋ ਚੁੱਕਾ ਹੈ ਕਿ ਮਹਾਭਾਰਤ ਸ਼ੋਅ 'ਚ ਭੀਸ਼ਮ ਪਿਤਾਮਹ ਕਿਉਂ ਨਹੀਂ ਸੀ? ਕਿਸੇ ਦਾ ਕਹਿਣਾ ਹੈ ਕਿ Invite ਨਹੀਂ ਕੀਤਾ ਗਿਆ। ਕੋਈ ਕਹਿੰਦਾ ਹੈ ਉਨ੍ਹਾਂ ਨੇ ਖ਼ੁਦ ਮਨਾ ਕੀਤਾ। ਇਹ ਸੱਚ ਹੈ ਕਿ ਮਹਾਭਾਰਤ ਭੀਸ਼ਮ ਦੇ ਬਿਨਾ ਅਧੂਰੀ ਹੈ। ਇਹ ਸੱਚ ਹੈ ਕਿ invite ਨਾ ਕਰਨ ਦਾ ਸਵਾਲ ਹੀ ਨਹੀਂ ਉੱਠਦਾ। ਇਹ ਵੀ ਸੱਚ ਹੈ ਕਿ ਮੈਂ ਖ਼ੁਦ ਮਨਾ ਕਰ ਦਿੱਤਾ ਸੀ।'

ਦੂਜੇ ਟਵੀਟ 'ਚ ਉਨ੍ਹਾਂ ਨੇ ਲਿਖਿਆ, 'ਹੁਣ ਇਹ ਵੀ ਸੱਚ ਹੈ ਕਿ ਲੋਕ ਮੈਨੂੰ ਪੁੱਛਣਗੇ ਕਿ ਕਪਿਲ ਸ਼ਰਮਾ ਜਿਹੇ ਵੱਡੇ ਸ਼ੋਅ ਨੂੰ ਕਿਉਂ ਮਨਾ ਕਿਸ ਤਰ੍ਹਾਂ ਕਰ ਸਕਦੇ ਹਨ। ਵੱਡੇ ਤੋਂ ਵੱਡਾ ਐਕਟਰ ਜਾਂਦਾ ਹੈ, ਜਾਂਦੇ ਹੋਣਗੇ ਪਰ ਮੁਕੇਸ਼ ਖੰਨਾ ਨਹੀਂ ਜਾਣਗੇ। ਇਹ ਪ੍ਰਸ਼ਨ ਗੂਫੀ ਨੇ ਮੈਨੂੰ ਪੁੱਛਿਆ ਕਿ 'ਰਮਾਇਣ' ਤੋਂ ਬਾਅਦ ਉਹ ਲੋਕ ਸੱਦਣ ਵਾਲੇ ਹਨ। ਮੈਂ ਕਿਹਾ ਤੁਸੀਂ ਸਾਰੇ ਜਾਓ ਮੈਂ ਨਹੀਂ ਜਾਵਾਂਗਾ।'
PunjabKesari

ਇਸ ਤੋਂ ਬਾਅਦ ਉਨ੍ਹਾਂ ਨੇ ਇਕ ਹੋਰ ਟਵੀਟ ਕੀਤਾ ਜਿਸ 'ਚ ਉਨ੍ਹਾਂ ਨੇ ਲਿਖਿਆ, 'ਕਾਰਨ ਇਹ ਕਿ ਭਾਵੇ ਹੀ ਕਪਿਲ ਸ਼ੋਅ ਪੂਰੇ ਦੇਸ਼ 'ਚ ਹਰਮਨ ਪਿਆਰਾ ਹੈ ਪਰ ਮੈਨੂੰ ਇਸ ਤੋਂ ਜ਼ਿਆਦਾ 'ਵਾਹਿਆਤ' ਸ਼ੋਅ ਕੋਈ ਨਹੀਂ ਲੱਗਦਾ। ਡਬਲ ਮੀਨਿੰਗ ਗੱਲਾਂ ਨਾਲ ਭਰਪੂਰ, ਅਸ਼ਲੀਲਤਾ ਵੱਲ ਹਰ ਪਲ ਮੁੜਦਾ ਹੋਇਆ ਇਹ ਸ਼ੋਅ ਹੈ, ਜਿਸ 'ਚ ਮਰਦ ਔਰਤਾਂ ਦੇ ਕੱਪੜੇ ਪਾਉਂਦੇ ਹਨ। ਘਟੀਆ ਹਰਕਤਾਂ ਕਰਦੇ ਹਨ ਤੇ ਲੋਕ ਢਿੱਡ ਫੜ੍ਹ ਕੇ ਹੱਸਦੇ ਹਨ।'

ਚੌਥੇ ਟਵੀਟ 'ਚ ਮੁਕੇਸ਼ ਖੰਨਾ ਨੇ ਲਿਖਿਆ, 'ਇਸ ਸ਼ੋਅ 'ਚ ਲੋਕ ਕਿਉਂ ਹਾ-ਹਾ ਕਰ ਕੇ ਹੱਸਦੇ ਹਨ, ਮੈਨੂੰ ਅੱਜ ਤਕ ਸਮਝ ਨਹੀਂ ਆਈ। ਇਕ ਬੰਦੇ ਨੂੰ ਸੈਂਟਰ 'ਚ ਬੈਠਾ ਕੇ ਰੱਖਿਆ ਹੈ। ਉਸ ਦਾ ਕੰਮ ਹੈ ਹੱਸਣਾ। ਹੱਸਾ ਨਾ ਵੀ ਆਏ ਤਾਂ ਵੀ ਹੱਸਣਾ। ਇਸ ਦੇ ਉਨ੍ਹਾਂ ਨੂੰ ਪੈਸੇ ਮਿਲਦੇ ਹਨ। ਪਹਿਲਾ ਇਸ ਕੰਮ ਲਈ ਸਿੱਧੂ ਭਾਜ਼ੀ ਬੈਠਦੇ ਸਨ। ਹੁਣ ਅਰਚਨਾ ਭੈਣ ਬੈਠਦੀ ਹੈ। ਕੰਮ? ਸਿਰਫ਼ ਹਾਹਾਹਾ ਕਰਨਾ।' ਉਨ੍ਹਾਂ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੇ ਹਨ। 
 


sunita

Content Editor

Related News