ਮਸ਼ਹੂਰ ਅਦਾਕਾਰ ਦੀ ਭੇਤਭਰੀ ਹਾਲਤ ''ਚ ਹੋਈ ਮੌਤ ! ਬਾਥਰੂਮ ''ਚੋਂ ਮਿਲੀ ਲਾਸ਼, MTV ''ਚ...

Saturday, Aug 15, 2026 - 09:59 AM (IST)

ਮਸ਼ਹੂਰ ਅਦਾਕਾਰ ਦੀ ਭੇਤਭਰੀ ਹਾਲਤ ''ਚ ਹੋਈ ਮੌਤ ! ਬਾਥਰੂਮ ''ਚੋਂ ਮਿਲੀ ਲਾਸ਼, MTV ''ਚ...

ਐਂਟਰਟੇਨਮੈਂਟ ਡੈਸਕ - ਰਿਐਲਿਟੀ ਟੈਲੀਵਿਜ਼ਨ ਸਟਾਰ ਅਤੇ MTV ਦੇ ਲੰਬੇ ਸਮੇਂ ਤੋਂ ਚੱਲ ਰਹੇ ਕੰਪੀਟੀਸ਼ਨ ਸ਼ੋਅ "ਦਿ ਚੈਲੇਂਜ" ਦੇ ਜੇਤੂ ਰਹੇ ਟਾਈਲਰ ਡਕਵਰਥ ਦਾ 44 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਟਾਈਲਰ ਦੀ ਮਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

ਇਹ ਵੀ ਪੜ੍ਹੋ: 'ਧੀ ਦੀ ਉਮਰ ਦੀ ਕੁੜੀ ਨਾਲ ਘੁੰਮ ਰਿਹੈ, ਸ਼ਰਮ ਆਉਣੀ ਚਾਹੀਦੀ' ; ਗੋਵਿੰਦਾ 'ਤੇ ਪਤਨੀ ਸੁਨੀਤਾ ਦਾ ਤਿੱਖਾ ਹਮਲਾ

PunjabKesari

ਗ੍ਰੈਂਡ ਫੋਰਕਸ ਪੁਲਸ ਵਿਭਾਗ ਮੁਤਾਬਕ ਟਾਈਲਰ 11 ਅਗਸਤ ਨੂੰ ਆਪਣੇ ਘਰ ਦੇ ਬਾਥਰੂਮ ਵਿੱਚ ਮ੍ਰਿਤਕ ਪਾਏ ਗਏ ਸਨ। ਅਧਿਕਾਰੀਆਂ ਮੁਤਾਬਕ ਉਨ੍ਹਾਂ ਨੂੰ ਟਾਈਲਰ ਦੇ ਹੇਠਲੀ ਮੰਜ਼ਿਲ 'ਤੇ ਰਹਿੰਦੇ ਗੁਆਂਢੀਆਂ ਨੇ ਛੱਤ ਤੋਂ ਪਾਣੀ ਆਉਣ ਦੀ ਰਿਪੋਰਟ ਦਿੱਤੀ ਸੀ, ਜਦੋਂ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਉਪਰਲੀ ਮੰਜ਼ਿਲ 'ਤੇ ਸਥਿਤ ਟਾਈਲਰ ਦੇ ਘਰ ਦੀ ਜਾਂਚ ਕੀਤੀ ਤਾਂ ਉਹ ਆਪਣੇ ਬਾਥਰੂਮ ਵਿੱਚ ਮ੍ਰਿਤਕ ਮਿਲੇ ਸਨ। ਹਾਲਾਂਕਿ ਉਨ੍ਹਾਂ ਦੀ ਮੌਤ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: 'ਮੈਨੂੰ ਲੱਗਾ ਕਿ ਮੈਂ ਮਰਨ ਵਾਲੀ ਹਾਂ...'; ਦਿੱਗਜ ਅਦਾਕਾਰਾ ਮਨੀਸ਼ਾ ਕੋਇਰਾਲਾ ਨੇ ਕੈਂਸਰ ਦੇ ਦਿਨਾਂ ਨੂੰ ਕੀਤਾ ਯਾਦ

PunjabKesari

ਅਮਰੀਕੀ ਸਟੇਟ ਕੋਲੋਰਾਡੋ ਦੇ ਰਹਿਣ ਵਾਲੇ, ਡਕਵਰਥ ਸਭ ਤੋਂ ਪਹਿਲਾਂ MTV ਦੇ "ਦਿ ਰੀਅਲ ਵਰਲਡ: ਕੀ ਵੈਸਟ" ਵਿੱਚ ਦਿਸੇ ਸਨ, ਜਿਸ ਤੋਂ ਬਾਅਦ ਉਨ੍ਹਾਂ ਨੇ "ਦਿ ਚੈਲੇਂਜ" ਦੇ 4 ਵੱਖ-ਵੱਖ ਸੀਜ਼ਨਾਂ ਵਿੱਚ ਹਿੱਸਾ ਲਿਆ ਅਤੇ 2 ਵਾਰ ਜਿੱਤ ਹਾਸਲ ਕੀਤੀ। ਬਾਅਦ ਵਿੱਚ ਉਨ੍ਹਾਂ ਨੇ ਦੋ ਸਪਿਨਆਫ ਸ਼ੋਅ ,2021 ਵਿੱਚ "ਆਲ ਸਟਾਰਸ 2" ਅਤੇ 2022 ਵਿੱਚ "ਆਲ ਸਟਾਰਸ 3" ਵਿੱਚ ਵੀ ਕੰਮ ਕੀਤਾ।

ਇਹ ਵੀ ਪੜ੍ਹੋ: ਇਹ ਲੋਕ ਨਹੀਂ ਦੇਖ ਸਕਣਗੇ ਯਸ਼ ਦੀ 'ਟੌਕਸਿਕ' ! ਥਿਏਟਰ 'ਚ ਨਹੀਂ ਮਿਲੇਗੀ ਐਂਟਰੀ, ਸੈਂਸਰ ਬੋਰਡ ਨੇ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

cherry

Content Editor

Related News