ਅਦਾਕਾਰਾ ਮ੍ਰਿਣਾਲ ਠਾਕੁਰ ਨੇ ਵਿਰਾਟ ਕੋਹਲੀ ਵਾਲੇ ਕੁਮੈਂਟ ’ਤੇ ਤੋੜੀ ਚੁੱਪੀ, ਕਿਹਾ- ਹੁਣ ਬਸ ਵੀ ਕਰੋ

Thursday, Aug 08, 2024 - 03:43 PM (IST)

ਅਦਾਕਾਰਾ ਮ੍ਰਿਣਾਲ ਠਾਕੁਰ ਨੇ ਵਿਰਾਟ ਕੋਹਲੀ ਵਾਲੇ ਕੁਮੈਂਟ ’ਤੇ ਤੋੜੀ ਚੁੱਪੀ, ਕਿਹਾ- ਹੁਣ ਬਸ ਵੀ ਕਰੋ

ਐਂਟਰਟੇਨਮੈਂਟ ਡੈਸਕ : ਬਾਲੀਵੁੱਡ ਅਦਾਕਾਰਾ ਮ੍ਰਿਣਾਲ ਠਾਕੁਰ ਨੂੰ ਫ਼ਿਲਮ 'ਲਵ ਸੋਨੀਆ' ਤੋਂ ਪ੍ਰਸਿੱਧੀ ਮਿਲੀ। ਅਦਾਕਾਰਾ ਨੇ 'ਸੁਪਰ 30', 'ਬਾਟਲਾ ਹਾਊਸ', 'ਤੂਫਾਨ', 'ਜਰਸੀ', 'ਸੀਥਾ ਰਾਮਮ' ਤੇ 'ਦਿ ਫੈਮਿਲੀ ਸਟਾਰ' ਵਰਗੀਆਂ ਕਈ ਫ਼ਿਲਮਾਂ 'ਚ ਕੰਮ ਕੀਤਾ ਹੈ। ਹੁਣ ਹਾਲ ਹੀ 'ਚ ਅਦਾਕਾਰਾ ਦਾ ਇੱਕ ਪੁਰਾਣਾ ਇੰਟਰਵਿਊ ਵਾਇਰਲ ਹੋ ਰਿਹਾ ਹੈ, ਜਿਸ 'ਚ ਉਸ ਨੇ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ 'ਤੇ ਇੱਕ ਬਿਆਨ ਦਿੱਤਾ ਸੀ। ਅਦਾਕਾਰਾ ਨੇ ਇਸ ਇੰਟਰਵਿਊ 'ਚ ਖੁਲਾਸਾ ਕੀਤਾ ਸੀ ਕਿ ਇਕ ਸਮੇਂ ਵਿਰਾਟ ਕੋਹਲੀ ਉਨ੍ਹਾਂ ਦੇ ਕ੍ਰਸ਼ ਹੁੰਦੇ ਸਨ। 

ਇਹ ਖ਼ਬਰ ਵੀ ਪੜ੍ਹੋ -  ਵਿਨੇਸ਼ ਫੋਗਾਟ ਦੇ ਡਿਸਕੁਆਲੀਫਾਈ 'ਤੇ ਇਸ ਐਕਟਰ ਦਾ ਵੱਡਾ ਇਲਜ਼ਾਮ, ਕਿਹਾ- ਗੁੰਡਿਆਂ ਨੇ ਭਾਰਤ ਦੀ ਧੀ ਨੂੰ...

ਮ੍ਰਿਣਾਲ ਦਾ ਇਹ ਪੁਰਾਣਾ ਬਿਆਨ ਇੱਕ ਸੋਸ਼ਲ ਮੀਡੀਆ ਹੈਂਡਲ ਦੁਆਰਾ ਸਾਂਝਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਇਹ ਰੈਡਿਟ ਅਤੇ ਹੋਰ ਸੋਸ਼ਲ ਮੀਡੀਆ ਅਕਾਊਂਟਸ 'ਤੇ ਤੇਜ਼ੀ ਨਾਲ ਵਾਇਰਲ ਹੋਣ ਲੱਗਾ। ਹੁਣ ਅਦਾਕਾਰਾ ਮ੍ਰਿਣਾਲ ਠਾਕੁਰ ਨੇ ਇਸ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਖ਼ਬਰਾਂ ਮੁਤਾਬਕ, ਮ੍ਰਿਣਾਲ ਠਾਕੁਰ ਦੀ ਤਸਵੀਰ ਨਾਲ ਵਿਰਾਟ ਕੋਹਲੀ ਦੀ ਤਸਵੀਰ ਦਾ ਕੱਟਆਉਟ ਸੀ। ਮ੍ਰਿਣਾਲ ਨੇ ਵੀ ਇਸ ਪੋਸਟ 'ਤੇ ਕੁਮੈਂਟ ਕੀਤਾ ਹੈ। ਅਦਾਕਾਰਾ ਨੇ ਲਿਖਿਆ, 'stop it, ok।'

ਦੱਸ ਦੇਈਏ ਕਿ ਅਸਲ ਬਿਆਨ ਉਸ ਸਮੇਂ ਦਾ ਹੈ ਜਦੋਂ ਮ੍ਰਿਣਾਲ ਆਪਣੀ ਫ਼ਿਲਮ 'ਜਰਸੀ' ਦਾ ਪ੍ਰਮੋਸ਼ਨ ਕਰ ਰਹੀ ਸੀ। ਇਹ ਫ਼ਿਲਮ ਕ੍ਰਿਕਟ 'ਤੇ ਆਧਾਰਿਤ ਸੀ। ਇਸ ਇੰਟਰਵਿਊ 'ਚ ਅਦਾਕਾਰਾ ਨੇ ਕਿਹਾ ਸੀ, ''ਇਕ ਸਮਾਂ ਸੀ ਜਦੋਂ ਮੈਂ ਵਿਰਾਟ ਕੋਹਲੀ ਦੇ ਪਿਆਰ 'ਚ ਪਾਗਲ ਸੀ। ਮੈਂ ਆਪਣੇ ਭਰਾ ਕਾਰਨ ਕ੍ਰਿਕਟ 'ਚ ਦਿਲਚਸਪੀ ਲੈਣ ਲੱਗੀ ਕਿਉਂਕਿ ਉਹ ਇਸ ਦਾ ਬਹੁਤ ਵੱਡਾ ਪ੍ਰਸ਼ੰਸਕ ਹੈ। ਮੈਂ ਸਟੇਡੀਅਮ 'ਚ ਉਸ ਨਾਲ ਕਈ ਵਾਰ ਲਾਈਵ ਮੈਚ ਦੇਖਿਆ ਹੈ। ਮੈਨੂੰ ਯਾਦ ਹੈ ਕਿ ਮੈਂ ਨੀਲੀ ਜਰਸੀ ਪਾ ਕੇ ਟੀਮ ਇੰਡੀਆ ਲਈ ਚੀਅਰ ਕਰ ਰਿਹਾ ਸੀ। ਅੱਜ ਦੀ ਗੱਲ ਕਰੀਏ ਤਾਂ ਮੈਂ ਜਰਸੀ ਵਰਗੀ ਕ੍ਰਿਕਟ ਆਧਾਰਿਤ ਫ਼ਿਲਮ ਦਾ ਹਿੱਸਾ ਹਾਂ। ਇਹ ਬਹੁਤ ਹੀ ਖੁਸ਼ੀ ਦਾ ਇਤਫ਼ਾਕ ਹੈ।''

ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ 1 ਗੀਤ ਤੋਂ ਕਮਾਉਂਦੇ ਇੰਨੇ ਲੱਖ ਰੁਪਏ! ਕਰੋੜਾਂ 'ਚ ਹੈ ਸਾਲ ਦੀ ਕਮਾਈ

ਦੱਸਣਯੋਗ ਹੈ ਕਿ ਹਾਲ ਹੀ 'ਚ ਮ੍ਰਿਣਾਲ ਵਿਜੇ ਦੇਵਰਕੋਂਡਾ ਨਾਲ ਫੈਮਿਲੀ ਸਟਾਰ 'ਚ ਨਜ਼ਰ ਆਈ ਸੀ। ਇਸ ਫ਼ਿਲਮ ਨੂੰ ਬਾਕਸ ਆਫਿਸ 'ਤੇ ਕਾਫ਼ੀ ਹੁੰਗਾਰਾ ਮਿਲਿਆ। ਇਸ ਤੋਂ ਇਲਾਵਾ ਮ੍ਰਿਣਾਲ ਜਲਦ ਹੀ ਅਜੇ ਦੇਵਗਨ ਨਾਲ ਫ਼ਿਲਮ 'ਸਨ ਆਫ ਸਰਦਾਰ' 'ਚ ਵੀ ਨਜ਼ਰ ਆਵੇਗੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

sunita

Content Editor

Related News