ਮ੍ਰਿਣਾਲ ਠਾਕੁਰ ਬਣੀ ਕਈ ਬ੍ਰਾਂਡਸ ਦੀ ਪਹਿਲੀ ਪਸੰਦ

Friday, Dec 31, 2021 - 11:31 AM (IST)

ਮ੍ਰਿਣਾਲ ਠਾਕੁਰ ਬਣੀ ਕਈ ਬ੍ਰਾਂਡਸ ਦੀ ਪਹਿਲੀ ਪਸੰਦ

ਮੁੰਬਈ (ਬਿਊਰੋ)– ਮ੍ਰਿਣਾਲ ਠਾਕੁਰ ਯਕੀਨੀ ਰੂਪ ਨਾਲ ਇਕ ਬਹੁਮੁਖੀ ਕਲਾਕਾਰ ਹੈ। ਆਪਣੀ ਪਹਿਲੀ ਫ਼ਿਲਮ ‘ਲਵ ਸੋਨਈਆ’ ਤੋਂ ਲੈ ਕੇ ‘ਸੁਪਰ 30’ ਤੇ ਹਾਲੀਆ ਪ੍ਰਦਰਸ਼ਿਤ ‘ਤੂਫਾਨ’ ਤੇ ‘ਧਮਾਕਾ’ ਤੱਕ, ਉਸ ਦੀ ਅਦਾਕਾਰੀ ਤੇ ਮਿਹਨਤ ਨੂੰ ਬੇਹੱਦ ਪਿਆਰ ਤੇ ਸ਼ਾਬਾਸ਼ੀ ਮਿਲੀ ਹੈ।

ਉਸ ਦੀ ਅਗਲੀ ਫ਼ਿਲਮ ‘ਜਰਸੀ’ ਛੇਤੀ ਹੀ ਰਿਲੀਜ਼ ਹੋਣ ਵਾਲੀ ਹੈ। ਆਦਿੱਤਿਆ ਰਾਏ ਕਪੂਰ ਨਾਲ ‘ਥਡਮ’ ਰੀਮੇਕ ਤੇ ਦੁਲਕਰ ਸਲਮਾਨ ਨਾਲ ਇਕ ਤੇਲਗੂ ਫ਼ਿਲਮ ਲਾਈਨ ’ਚ ਹਨ।

ਮ੍ਰਿਣਾਲ ਠਾਕੁਰ ਦੇ ਕਈ ਬ੍ਰਾਂਡਸ ’ਚ ਪਸੰਦੀਦਾ ਹੋਣ ਦਾ ਇਕ ਸ਼ਾਨਦਾਰ ਉਦਾਹਰਣ ਹੈ। ਉਹ ਵਰਤਮਾਨ ’ਚ ਇਕ ਪ੍ਰਮੁੱਖ ਸਕਿਨਕੇਅਰ ਤੇ ਕਾਸਮੈਟਿਕਸ ਬਰਾਂਡਸ ਤੇ ਵਾਲਾਂ ਨੂੰ ਹਟਾਉਣ ਵਾਲੇ ਬ੍ਰਾਂਡ ਦਾ ਮੁੱਖ ਚਿਹਰਾ ਹੈ।

ਇਹ ਖ਼ਬਰ ਵੀ ਪੜ੍ਹੋ : ਭਾਰਤੀ ਸਿੰਘ ਨੇ ਫੋਟੋਗ੍ਰਾਫਰਾਂ ਨੂੰ ਬਣਾਇਆ ਮਾਮਾ, ਦੱਸਿਆ ਕਦੋਂ ਆਵੇਗੀ ਖ਼ੁਸ਼ਖ਼ਬਰੀ

ਇੰਡਸਟਰੀ ’ਚ ਮ੍ਰਿਣਾਲ ਦਾ ਆਤਮ ਵਿਸ਼ਵਾਸ, ਜ਼ਮੀਨ ਨਾਲ ਜੁਡ਼ੇ ਰਹਿਣ ਵਾਲਾ ਤੇ ਭਰੋਸੇਮੰਦ ਸ਼ਖ਼ਸੀਅਤ ਹੀ ਉਸ ਨੂੰ ਇਨ੍ਹਾਂ ਬ੍ਰਾਂਡਸ ਲਈ ਇਕਦਮ ਫਿੱਟ ਬਣਾਉਂਦਾ ਹੈ। ਇਸ ਉੱਭਰਦੇ ਸਿਤਾਰੇ ਨੇ ਕਈ ਬ੍ਰਾਂਡ ਸ਼੍ਰੇਣੀਆਂ ’ਚ ਪ੍ਰਵੇਸ਼ ਕੀਤਾ ਹੈ। ਭੋਜਨ ਤੇ ਫੋਨ ਤੋਂ ਲੈ ਕੇ, ਵਾਲ ਤੇ ਪਹਿਰਾਵੇ ਤਕ, ਅਦਾਕਾਰਾ ਕੋਲ ਕਈ ਡਿਜੀਟਲ ਕਮਿਟਮੈਂਟਸ ਹਨ।

ਉਥੇ ਗੱਲ ਉਸ ਦੀ ਆਗਾਮੀ ਫ਼ਿਲਮ ‘ਜਰਸੀ’ ਦੀ ਕਰੀਏ ਤਾਂ ਇਸ ’ਚ ਉਹ ਸ਼ਾਹਿਦ ਕਪੂਰ ਨਾਲ ਨਜ਼ਰ ਆਉਣ ਵਾਲੀ ਹੈ। ਇਹ ਫ਼ਿਲਮ 31 ਦਸੰਬਰ ਨੂੰ ਰਿਲੀਜ਼ ਹੋਣੀ ਸੀ ਪਰ ਓਮੀਕ੍ਰੋਨ ਦੇ ਵਧਦੇ ਸੰਕਟ ਤੇ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਸਿਨੇਮਾਘਰਾਂ ’ਚ ਸਮਰੱਥਾ ਘਟਣ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।

ਨੋਟ- ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News