ਫਿਲਮ ‘ਉਲਝ’ ਅਦਾਕਾਰ ਰਾਜੇਸ਼ ਤੈਲੰਗ ਨੇ ਕੀਤੀ ਜਾਨ੍ਹਵੀ ਦੀ ਪ੍ਰਸ਼ੰਸਾ

Friday, Jul 19, 2024 - 10:56 AM (IST)

ਫਿਲਮ ‘ਉਲਝ’ ਅਦਾਕਾਰ ਰਾਜੇਸ਼ ਤੈਲੰਗ ਨੇ ਕੀਤੀ ਜਾਨ੍ਹਵੀ ਦੀ ਪ੍ਰਸ਼ੰਸਾ

ਮੁੰਬਈ (ਬਿਊਰੋ) - ਜਾਨ੍ਹਵੀ ਕਪੂਰ, ਗੁਲਸ਼ਨ ਦੇਵਈਆ, ਰੋਸ਼ਨ ਮੈਥਿਊ, ਰਾਜੇਸ਼ ਤਿਲਾਂਗ, ਮਿਆਂਗ ਚਾਂਗ ਵਰਗੇ ਸਿਤਾਰਿਆਂ ਦੀ ਫਿਲਮ ‘ਉਲਝ’ 2 ਅਗਸਤ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋ ਰਹੀ ਹੈ। ਮਰਹੂਮ ਅਦਾਕਾਰਾ ਸ਼੍ਰੀਦੇਵੀ ਦੇ ਪ੍ਰਸ਼ੰਸਕ ਰਾਜੇਸ਼ ਤੈਲੰਗ ਨੇ ਖੁਲਾਸਾ ਕੀਤਾ ਕਿ ਜਾਨ੍ਹਵੀ ਕਪੂਰ ਮਿਹਨਤੀ ਤੇ ਇਮਾਨਦਾਰ ਹੈ। ਉਹ ਇਕ ਡਾਊਨ ਟੂ ਅਰਥ ਅਭਿਨੇਤਰੀ ਹੈ, ਜੋ ਇਕ ਸਹਿ-ਸਟਾਰ ਵਜੋਂ ਤੁਹਾਡੀ ਮਦਦ ਕਰਦੀ ਹੈ। 

ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ ਪੰਜਾਬ ਦੇ ਖਿਡਾਰੀ ਲਈ ਬਣਿਆ ਮਸੀਹਾ, ਚੁਕਾਇਆ 9 ਲੱਖ ਦਾ ਕਰਜ਼ਾ

ਅਸੀਂ ਸਾਰੇ ਉਸਦੀ ਮਾਂ ਦੇ ਪ੍ਰਸ਼ੰਸਕ ਸੀ। ਤੁਸੀਂ ਉਸ ’ਚ ਸ਼੍ਰੀਦੇਵੀ ਜੀ ਦੀ ਝਲਕ ਦੇਖ ਸਕਦੇ ਹੋ। ਮੈਨੂੰ ਨਹੀਂ ਲੱਗਦਾ ਕਿ ਮੈਂ ਉਸ ਦੀ ਉਮਰ ’ਚ ਇੰਨਾ ਚੰਗਾ ਅਭਿਨੇਤਾ ਸੀ। ਰੋਸ਼ਨ ਮੈਥਿਊ ਅਤੇ ਗੁਲਸ਼ਨ ਦੇਵਈਆ ਵਿਚਾਰਵਾਨ ਅਦਾਕਾਰ ਹਨ। ਉਹ ਕੋਈ ਵੀ ਸੀਨ ਸਿਰਫ਼ ਦਿਖਾਵੇ ਲਈ ਨਹੀਂ ਕਰਦੇ, ਸਗੋਂ ਇਸ ਲਈ ਸਖ਼ਤ ਮਿਹਨਤ ਕਰਦੇ ਹਨ। ਫਿਲਮ ’ਚ ਜਾਨ੍ਹਵੀ ‘ਸੁਹਾਨਾ ਭਾਟੀਆ’ ਦਾ ਕਿਰਦਾਰ ਨਿਭਾਅ ਰਹੀ ਹੈ। ਫਿਲਮ ਦਾ ਨਿਰਦੇਸ਼ਨ ਸੁਧਾਂਸ਼ੂ ਸਰਿਆ ਨੇ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਗਾਇਕ ਕਰਨ ਔਜਲਾ ਨਾਲ ਇੰਝ ਵਾਪਰਿਆ ਭਿਆਨਕ ਹਾਦਸਾ, ਤਸਵੀਰਾਂ ਵੇਖ ਕੰਬ ਜਾਵੇਗੀ ਰੂੰਹ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News