ਪੰਜਾਬੀ ਕਲਾਕਾਰਾਂ ''ਚ ਸੋਗ ਦੀ ਲਹਿਰ, ਅੰਮ੍ਰਿਤ ਮਾਨ ਦੀ ਮਾਤਾ ਦੇ ਦਿਹਾਂਤ ''ਤੇ ਜਤਾਇਆ ਦੁੱਖ
Tuesday, Jun 30, 2020 - 11:28 AM (IST)

ਜਲੰਧਰ (ਵੈੱਬ ਡੈਸਕ) — ਬੀਤੇ ਦਿਨੀਂ ਪ੍ਰਸਿੱਧ ਪੰਜਾਬੀ ਗਾਇਕ ਅਤੇ ਗੀਤਕਾਰ ਅੰਮ੍ਰਿਤ ਮਾਨ ਦੇ ਮਾਤਾ ਦਾ ਦਿਹਾਂਤ ਹੋ ਗਿਆ। ਅੰਮ੍ਰਿਤ ਮਾਨ ਇਸ ਸਮੇਂ ਬੇਹੱਦ ਦੁੱਖ ਦੀ ਘੜੀ 'ਚੋਂ ਗੁਜ਼ਰ ਰਹੇ ਹਨ ਕਿਉਂਕਿ ਹਰ ਬੱਚੇ ਲਈ ਉਸ ਦੀ ਮਾਂ ਰੱਬ ਹੁੰਦੀ ਹੈ। ਪੰਜਾਬੀ ਫ਼ਿਲਮ ਉਦਯੋਗ ਤੇ ਸੰਗੀਤ ਜਗਤ ਦੇ ਕਲਾਕਾਰ ਇਸ ਮੁਸ਼ਕਿਲ ਸਮੇਂ 'ਚ ਅੰਮ੍ਰਿਤ ਮਾਨ ਦਾ ਦੁੱਖ ਵੰਡਾਉਣ ਦੀ ਕੋਸ਼ਿਸ ਕਰ ਰਹੇ ਹਨ। ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨੇ ਵੀ ਅੰਮ੍ਰਿਤ ਮਾਨ ਦੀ ਮਾਤਾ ਦੀ ਤਸਵੀਰ ਸ਼ੇਅਰ ਕਰਦੇ ਹੋਏ ਦੁੱਖ ਜਾਹਿਰ ਕੀਤਾ ਹੈ।
ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨੇ ਵੀ ਸੋਸ਼ਲ ਮੀਡੀਆ 'ਤੇ ਲਿਖਿਆ ਹੈ, 'ਬਹੁਤ ਜ਼ਿਆਦਾ ਦੁੱਖ ਲੱਗਿਆ ਸੁਣ ਕੇ ਸਾਡੇ ਵੀਰ ਅੰਮ੍ਰਿਤ ਮਾਨ ਦੀ ਮਾਤਾ ਇਸ ਦੁਨੀਆ 'ਚ ਨਹੀਂ ਰਹੇ। ਵਾਹਿਗੁਰੂ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।
ਉੱਥੇ ਹੀ ਸ਼ੈਰੀ ਮਾਨ, ਗਿੱਪੀ ਗਰੇਵਾਲ, ਦਿਲਜੀਤ ਦੋਸਾਂਝ, ਗੁਰਨਾਮ ਭੁੱਲਰ, ਐਮੀ ਵਿਰਕ, ਤਰਸੇਮ ਜੱਸੜ, ਜੈਜ਼ੀ ਬੀ, ਜੈਨੀ ਜੌਹਲ, ਰਾਜਵੀਰ ਜਵੰਦਾ ਅਤੇ ਗਗਨ ਕੋਕਰੀ ਸਮੇਤ ਕਈ ਹੋਰ ਕਲਾਕਾਰਾਂ ਨੇ ਅੰਮ੍ਰਿਤ ਮਾਨ ਦੀ ਮਾਤਾ ਜੀ ਦੇ ਦਿਹਾਂਤ 'ਤੇ ਦੁੱਖ ਜਤਾਇਆ ਹੈ।
ਅੰਮ੍ਰਿਤ ਮਾਨ ਨੇ ਆਪਣੀ ਮਾਤਾ ਦੇ ਲਈ ਇਕ ਭਾਵੁਕ ਪੋਸਟ ਪਾਉਂਦੇ ਹੋਏ ਲਿਖਿਆ ਸੀ, 'ਚੰਗਾ ਮਾਂ ਇੰਨਾ ਹੀ ਸਫਰ ਸੀ ਆਪਣਾ ਇਕੱਠਿਆਂ ਦਾ, ਹਰ ਜਨਮ 'ਚ ਤੇਰਾ ਹੀ ਪੁੱਤ ਬਣ ਕੇ ਆਵਾਂ ਇਹੀ ਅਰਦਾਸ ਕਰਦਾ, ਕਿੰਨੇ ਹੀ ਸੁਪਨੇ ਅੱਜ ਤੇਰੇ ਨਾਲ ਹੀ ਚਲੇ ਗਏ, ਤੇਰੇ ਪੁੱਤ ਨੂੰ ਲੋੜ ਸੀ ਤੇਰੀ, ਜਲਦੀ ਫਿਰ ਮਿਲਾਂਗੇ ਮਾਂ, ਸਾਰੀ ਉਮਰ ਤੇਰੇ ਦੱਸੇ ਰਾਹਾਂ 'ਤੇ ਚੱਲਣ ਦੀ ਕੋਸ਼ਿਸ਼ ਕਰਾਂਗਾ ਤੇ ਹਾਂ ਮੈਂ ਖਾਣਾ ਟਾਈਮ ਸਿਰ ਖਾ ਲਿਆ ਕਰਾਂਗਾ ਵਾਅਦਾ ਤੇਰੇ ਨਾਲ।' 'ਬੰਬੀਹਾ ਬੋਲੇ' ਗੀਤ ਤੋਂ ਬਾਅਦ ਜਦੋਂ ਅੰਮ੍ਰਿਤ ਮਾਨ ਲਾਈਵ ਹੋਏ ਸਨ ਤਾਂ ਉਸ ਦੌਰਾਨ ਵੀ ਅੰਮ੍ਰਿਤ ਮਾਨ ਨੇ ਆਪਣੀ ਮਾਤਾ ਜੀ ਦੇ ਬੀਮਾਰ ਹੋਣ ਬਾਰੇ ਫੈਨਜ਼ ਨੂੰ ਦੱਸਿਆ ਸੀ।
ਸ਼ੈਰੀ ਮਾਨ
ਗਿੱਪੀ ਗਰੇਵਾਲ
ਐਮੀ ਵਿਰਕ
ਅਲਵਿਦਾ ਮਾ 🙏🏻.... ਵਾਹਿਗੁਰੂ ਜੀ ਚਰਨਾ ਵਿੱਚ ਨਿਵਾਸ ਬਖ਼ਸ਼ਣ 🙏🏻 @amritmaan106 ਵੀਰ ਦੇ ਪਰਵਾਰ ਨੂੰ ਹਿੱਮਤ ਦਿਓ...
A post shared by Ammy Virk ( ਐਮੀ ਵਿਰਕ ) (@ammyvirk) on Jun 29, 2020 at 5:56am PDT
ਤਰਸੇਮ ਜੱਸੜ
ਜੈਜ਼ੀ ਬੀ
ਜੈਨੀ ਜੌਹਲ
ਰਾਜਵੀਰ ਜਵੰਦਾ
ਗਗਨ ਕੋਕਰੀ