Mouni Roy ਨੇ ਸਾਂਝੀਆਂ ਕੀਤੀਆਂ ਬਲੈਕ ਸਾੜ੍ਹੀ ''ਚ ਹੌਟ ਤਸਵੀਰਾਂ

Sunday, Jul 28, 2024 - 10:28 AM (IST)

Mouni Roy ਨੇ ਸਾਂਝੀਆਂ ਕੀਤੀਆਂ ਬਲੈਕ ਸਾੜ੍ਹੀ ''ਚ ਹੌਟ ਤਸਵੀਰਾਂ

ਨਵੀਂ ਦਿੱਲੀ- ਛੋਟੇ ਪਰਦੇ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਅਦਾਕਾਰਾ ਮੌਨੀ ਰਾਏ ਅੱਜ ਬਾਲੀਵੁੱਡ 'ਚ ਵੀ ਆਪਣੀ ਤਾਕਤ ਦਿਖਾ ਰਹੀ ਹੈ। ਉਸ ਨੇ ਅਕਸ਼ੈ ਕੁਮਾਰ, ਰਣਬੀਰ ਕਪੂਰ ਵਰਗੇ ਕਈ ਵੱਡੇ ਸਿਤਾਰਿਆਂ ਨਾਲ ਕੰਮ ਕੀਤਾ ਹੈ। ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਅਤੇ ਉੱਥੇ ਹੀ ਆਪਣੇ ਪ੍ਰਸ਼ੰਸਕਾਂ ਨਾਲ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।

PunjabKesari

ਮੌਨੀ ਜਿੰਨੀ ਆਪਣੇ ਕੰਮ ਲਈ ਸੁਰਖੀਆਂ 'ਚ ਰਹਿੰਦੀ ਹੈ, ਉਹ ਆਪਣੇ ਫੈਸ਼ਨ ਸੈਂਸ ਲਈ ਵੀ ਲਾਈਮਲਾਈਟ ਇਕੱਠੀ ਕਰਦੀ ਹੈ। ਹੁਣ ਇਕ ਵਾਰ ਫਿਰ ਅਦਾਕਾਰਾ ਨੇ ਸਾੜੀ 'ਚ ਕਈ ਹੌਟ ਤਸਵੀਰਾਂ ਆਪਣੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ, ਜਿਸ 'ਚ ਉਸ ਦੇ ਕਿਲੱਰ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਹੈਰਾਨ ਰਹਿ ਗਏ ਹਨ।

PunjabKesari

ਮੌਨੀ ਰਾਏ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ 'ਤੇ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਆਪਣਾ ਹੌਟ ਅੰਦਾਜ਼ ਦਿਖਾਉਂਦੀ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਨੇ ਬਲੈਕ ਕਲਰ ਦੀ ਸਾੜੀ ਪਾਈ ਹੋਈ ਹੈ। ਉਸ ਦੇ ਇਸ ਲੁੱਕ ਨੂੰ ਦੇਖ ਕੇ ਉਸ ਦੇ ਪ੍ਰਸ਼ੰਸਕ ਵੀ ਦੀਵਾਨੇ ਹੋ ਗਏ ਹਨ।

PunjabKesari

ਤਸਵੀਰਾਂ 'ਚ ਅਦਾਕਾਰਾ ਵੱਖ-ਵੱਖ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਉਹ ਬਲੈਕ ਸਾੜ੍ਹੀ ਪਾ ਕੇ ਆਪਣੀ ਫਿਗਰ ਫਲਾਂਟ ਕਰਦੀ ਨਜ਼ਰ ਆ ਰਹੀ ਹੈ। ਇਸ ਲੁੱਕ ਨੂੰ ਪੂਰਾ ਕਰਨ ਲਈ ਅਦਾਕਾਰਾ ਨੇ ਆਪਣੇ ਮੱਥੇ 'ਤੇ ਛੋਟੀ ਬਿੰਦੀ ਲਗਾਈ ਹੈ ਅਤੇ ਆਪਣੇ ਵਾਲਾਂ ਨੂੰ ਖੁੱਲ੍ਹਾ ਰੱਖਿਆ ਹੈ।ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ 'ਤੇ ਪ੍ਰਸ਼ੰਸਕਾਂ ਅਤੇ ਉਸ ਦੀ ਸਭ ਤੋਂ ਚੰਗੀ ਦੋਸਤ ਦਿਸ਼ਾ ਪਟਾਨੀ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ।

PunjabKesari

ਦਿਸ਼ਾ ਨੇ ਕਮੈਂਟ ਸੈਕਸ਼ਨ 'ਚ ਹਾਰਟ ਇਮੋਜੀ ਸ਼ੇਅਰ ਕਰਦੇ ਹੋਏ ਖੂਬਸੂਰਤ ਲਿਖਿਆ ਹੈ।

PunjabKesari


author

Priyanka

Content Editor

Related News